Pak Govt Twitter Ban In India: ਭਾਰਤ ਦੀ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ, ਪਾਕਿ ਸਰਕਾਰ ਦੇ ਟਵਿੱਟਰ ਅਕਾਊਂਟ 'ਤੇ ਲਗਾਈ ਪਾਬੰਦੀ

ਟਵਿੱਟਰ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰਤ 'ਚ ਪਾਕਿਸਤਾਨ ਸਰਕਾਰ ਦਾ ਅਕਾਊਂਟ ਬੈਨ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟਵਿੱਟਰ 'ਤੇ ਜਾਰੀ ਨੋਟਿਸ ਮੁਤਾਬਿਕ ਪਾਕਿਸਤਾਨ ਸਰਕਾਰ ਦਾ ਅਕਾਊਂਟ ਕਾਨੂੰਨੀ ਮੰਗ 'ਤੇ ਬੰਦ ਕਰ ਦਿੱਤਾ ਗਿਆ ਹੈ।

By  Aarti March 30th 2023 11:35 AM

Pak Govt Twitter Ban In India: ਟਵਿੱਟਰ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰਤ 'ਚ ਪਾਕਿਸਤਾਨ ਸਰਕਾਰ ਦਾ ਅਕਾਊਂਟ ਬੈਨ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟਵਿੱਟਰ 'ਤੇ ਜਾਰੀ ਨੋਟਿਸ ਮੁਤਾਬਿਕ ਪਾਕਿਸਤਾਨ ਸਰਕਾਰ ਦਾ ਅਕਾਊਂਟ ਕਾਨੂੰਨੀ ਮੰਗ 'ਤੇ ਬੰਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਕਥਿਤ ਤੌਰ 'ਤੇ ਇਹ ਤੀਜੀ ਵਾਰ ਹੈ ਜਦੋਂ ਪਾਕਿਸਤਾਨ ਦੇ ਟਵਿੱਟਰ ਅਕਾਊਂਟ ਨੂੰ ਭਾਰਤ ਵਿੱਚ ਦੇਖਣ ਤੋਂ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਭਾਰਤ ਵਿੱਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਸੀ।

ਟਵਿੱਟਰ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਅਜਿਹੀ ਕਾਰਵਾਈ ਕਿਸੇ ਦੇਸ਼ ਦੀ ਅਦਾਲਤ ਦੁਆਰਾ ਜਾਰੀ ਕੀਤੇ ਗਏ ਆਦੇਸ਼ ਜਾਂ ਜਾਇਜ਼ ਕਾਨੂੰਨੀ ਮੰਗ ਦੇ ਜਵਾਬ ਵਿੱਚ ਕਰਦਾ ਹੈ। ਇਹ ਕਾਰਵਾਈ ਵੀ ਉਸੇ ਨੀਤੀ ਦੇ ਤਹਿਤ ਕੀਤੀ ਜਾਂਦੀ ਹੈ। ਫਿਲਹਾਲ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਭਾਰਤੀ ਯੂਜ਼ਰਸ ਨੂੰ ਨਜ਼ਰ ਨਹੀਂ ਆ ਰਿਹਾ ਹੈ।

ਇਹ ਵੀ ਪੜ੍ਹੋ: Bathinda Central Jail: ਇੱਕ ਵਾਰ ਫਿਰ ਬਠਿੰਡਾ ਦੀ ਸੈਂਟਰਲ ਜੇਲ੍ਹ 'ਚੋਂ ਮੋਬਾਇਲ, ਸਿਮ, ਬੈਟਰੀ ਅਤੇ ਚਾਰਜਰ ਬਰਾਮਦ

Related Post