ਅੰਮ੍ਰਿਤਸਰ ’ਚ ਅੰਗੀਠੀ ਬਣੀ ਕਾਲ, ਦਮ ਘੁੱਟਣ ਕਾਰਨ ਦੋ ਵਿਅਕਤੀਆਂ ਦੀ ਮੌਤ

ਅੰਮ੍ਰਿਤਸਰ ’ਚ ਬਟਾਲਾ ਰੋਡ ’ਤੇ ਦੇਰ ਰਾਤ ਦਮ ਘੁੱਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮੌਤ ਦਾ ਕਾਰਨ ਅੰਗੀਠੀ ਦਾ ਧੂੰਆ ਦੱਸਿਆ ਜਾ ਰਿਹਾ ਹੈ।

By  Aarti January 19th 2023 03:12 PM

ਅੰਮ੍ਰਿਤਸਰ: ਜ਼ਿਲ੍ਹੇ ਦੇ ਬਟਾਲਾ ਰੋਡ ’ਤੇ ਦੇਰ ਰਾਤ ਦਮ ਘੁੱਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮੌਤ ਦਾ ਕਾਰਨ ਅੰਗੀਠੀ ਦਾ ਧੂੰਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਠੰਢ ਤੋਂ ਬਚਣ ਦੇ ਲਈ ਦੋਹਾਂ ਵਿਅਕਤੀਆਂ ਨੇ ਕਮਰੇ ’ਚ ਅੰਗੀਠੀ ਬਾਲੀ ਸੀ ਪਰ ਰਾਤ ਸਮੇਂ ਧੂੰਏ ਦੇ ਕਾਰਨ ਦੋਹਾਂ ਦਾ ਦਮ ਘੁੱਟ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। 

ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਮ੍ਰਿਤਕ ਇੱਕ ਪੈਲੇਸ ’ਚ ਸੁਰੱਖਿਆ ਗਾਰਡ ਦਾ ਕੰਮ ਕਰਦੀ ਸੀ ਅਤੇ ਦੇਰ ਰਾਤ ਠੰਢ ਤੋਂ ਬਚਣ ਦੇ ਲਈ ਉਨ੍ਹਾਂ ਵੱਲੋਂ ਅੰਗੀਠੀ ਬਾਲੀ ਗਈ ਜਿਸ ਨੂੰ ਉਨ੍ਹਾਂ ਨੇ ਬਾਅਦ ’ਚ ਕਮਰੇ ਚ ਰੱਖ ਦਿੱਤਾ ਸੀ ਤਾਂ ਜੋ ਉਨ੍ਹਾਂ ਨੂੰ ਠੰਢ ਤੋਂ ਰਾਹਤ ਮਿਲ ਸਕੇ ਪਰ ਇਹ ਉਨ੍ਹਾਂ ਦਾ ਮੌਤ ਦਾ ਕਾਰਨ ਬਣ ਗਿਆ। ਫਿਲਹਾਲ ਮੌਕੇ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਗੈਂਗਸਟਰ ਤੀਰਥ ਢਿੱਲਵਾਂ ਦੀ ਮੌਤ, 20 ਜਨਵਰੀ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ

Related Post