Canada Punjab Death Update : ਸੁਨਹਿਰੇ ਭਵਿੱਖ ਖਾਤਿਰ ਕੈਨੇਡਾ ਗਏ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ, ਇੰਝ ਵਾਪਰੀ ਸੀ ਘਟਨਾ
ਇਹ ਘਟਨਾ ਕਥਿਤ ਤੌਰ 'ਤੇ ਕੈਨੇਡਾ ਦੇ ਮਾਂਟਰੀਅਲ ਵਿੱਚ ਲਾਚੀਨੇ ਨਹਿਰ ਵਿੱਚ ਉਸ ਸਮੇਂ ਵਾਪਰੀ, ਜਦੋਂ ਯੋਗਰਾਜ ਸਿੰਘ ਦਾ ਅਚਾਨਕ ਪੈਰ ਫਿਸਲ ਗਿਆ।
Canada Punjab Death Update : ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਮਾਂਟਰੀਅਲ ਵਿੱਚ ਇੱਕ ਨਹਿਰ ਵਿੱਚ ਡੁੱਬਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਨੌਰੰਗਪੁਰ-ਬੁਤਾਲਾ ਦੇ ਯੋਗਰਾਜ ਸਿੰਘ ਯੂਵੀ (23 ਸਾਲ) ਤੇ ਦੂਸਰੇ ਦੀ ਪਛਾਣ ਲਵਪ੍ਰੀਤ ਸਿੰਘ (26) ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਵਜੋਂ ਹੋਈ ਹੈ।
ਇਹ ਘਟਨਾ ਕਥਿਤ ਤੌਰ 'ਤੇ ਕੈਨੇਡਾ ਦੇ ਮਾਂਟਰੀਅਲ ਵਿੱਚ ਲਾਚੀਨੇ ਨਹਿਰ ਵਿੱਚ ਉਸ ਸਮੇਂ ਵਾਪਰੀ, ਜਦੋਂ ਯੋਗਰਾਜ ਸਿੰਘ ਦਾ ਅਚਾਨਕ ਪੈਰ ਫਿਸਲ ਗਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਲਵਪ੍ਰੀਤ ਸਿੰਘ ਨੇ ਉਸਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਉਹ ਖੁਦ ਵੀ ਡੁੱਬ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਚਾਉਣ ਲਈ ਅੱਧੀ ਰਾਤ ਤੱਕ ਕਈ ਘੰਟੇ ਅਣਥੱਕ ਮਿਹਨਤ ਕੀਤੀ।
ਤਹਿਸੀਲ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਪਿੰਡ ਨੌਰੰਗਪੁਰ (ਬੁਤਾਲਾ) ਦਾ ਜੰਮਪਲ ਯੋਗਰਾਜ ਸਿੰਘ ਯੂਵੀ, ਜੋ ਬੀ.ਏ ਪਾਸ ਸੀ ਅਤੇ ਅਤੇ ਅਗਸਤ 2023 ਵਿੱਚ ਮੈਲਟਾਰਨ ਗਿਆ ਸੀ ਅਤੇ ਪਹਿਲਾਂ ਬਰੈਂਪਟਨ ਵਿਖੇ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਉਸਤੋਂ ਬਾਅਦ ਮਾਂਟਰੀਅਲ ਵਿੱਚ ਕੰੰਮ ਕਰਨ ਲੱਗਾ। ਉਹ ਪਿਤਾ ਸੁਖਰਾਜ ਸਿੰਘ ਅਤੇ ਮਾਤਾ ਜਸਵੰਤ ਕੌਰ ਦਾ ਪੁੱਤਰ ਸੀ। ਉਹ ਦੋ ਭਰਾ ਹਨ ਅਤੇ ਇਕ ਭਰਾ ਜਸ਼ਨਪ੍ਰੀਤ ਸਿੰਘ (20 ਸਾਲ) ਦੁਬਈ ਗਿਆ ਹੋਇਆ ਹੈ।
ਇਸ ਮੌਕੇ 'ਤੇ ਪ੍ਰੀਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਹੈ ਕਿ ਯੋਗਰਾਜ ਸਿੰਘ ਦੀ ਲਾਸ਼ ਨੂੰ ਪੰਜਾਬ (ਬੁਤਾਲਾ) ਲਿਆਉਣ ਵਿੱਚ ਸਹਾਇਤਾ ਕੀਤੀ ਜਾਵੇ।
ਇਹ ਵੀ ਪੜ੍ਹੋ : Gangster Goldy Brar ਦੀ ਗ੍ਰਿਫ਼ਤਾਰੀ ਲਈ 48 ਲੱਖ ਰੁਪਏ ਦੇਵੇਗਾ ਅਮਰੀਕਾ, FBI ਨੇ 'ਆਪ੍ਰੇਸ਼ਨ ਹਾਰਡਬਾਲ' ਦੌਰਾਨ ਕੀਤਾ ਐਲਾਨ