Epstein ਮਾਮਲੇ ਚ King ਚਾਰਲਸ ਦਾ ਭਰਾ ਪ੍ਰਿੰਸ ਐਂਡਰਿਊ ਗ੍ਰਿਫ਼ਤਾਰ, UK ਪੁਲਿਸ ਨੇ ਜਨਮ ਦਿਨ ਵਾਲੇ ਦਿਨ ਹੀ ਚੁੱਕਿਆ

Former UK Prince Andrew Arrested : ਜਾਣਕਾਰੀ ਅਨੁਸਾਰ, ਅੱਜ ਐਂਡਰਿਊ ਮਾਊਂਟਬੈਟਨ ਦਾ 66ਵਾਂ ਜਨਮਦਿਨ ਹੈ, ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਵੀਰਵਾਰ ਸਵੇਰੇ ਐਂਡਰਿਊ ਮਾਊਂਟਬੈਟਨ ਦੇ ਸੈਂਡਰਿੰਘਮ ਅਸਟੇਟ 'ਤੇ ਅੱਠ ਸਾਦੇ ਕੱਪੜਿਆਂ ਵਾਲੇ ਪੁਲਿਸ ਅਧਿਕਾਰੀ ਦੇਖੇ ਗਏ।

By  KRISHAN KUMAR SHARMA February 19th 2026 07:48 PM -- Updated: February 19th 2026 07:57 PM

Former UK Prince Andrew Arrested : UK ਪੁਲਿਸ ਨੇ Epstein ਹੰਗਾਮੇ ਵਿੱਚ ਕਿੰਗ ਚਾਰਲਸ (King Charles) ਦੇ ਭਰਾ ਸਾਬਕਾ ਪ੍ਰਿੰਸ 'ਤੇ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਹੈ। ਐਂਡਰਿਊ ਮਾਊਂਟਬੇਟਨ ਵਿੰਡਸਰ ਨੂੰ ਜਨਤਕ ਅਹੁਦੇ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਜਨਮ ਦਿਨ ਵਾਲੇ ਦਿਨ ਹੀ ਚੁੱਕਿਆ

ਜਾਣਕਾਰੀ ਅਨੁਸਾਰ, ਅੱਜ ਐਂਡਰਿਊ ਮਾਊਂਟਬੈਟਨ ਦਾ 66ਵਾਂ ਜਨਮਦਿਨ ਹੈ, ਜਿਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਵੀਰਵਾਰ ਸਵੇਰੇ ਐਂਡਰਿਊ ਮਾਊਂਟਬੈਟਨ ਦੇ ਸੈਂਡਰਿੰਘਮ ਅਸਟੇਟ 'ਤੇ ਅੱਠ ਸਾਦੇ ਕੱਪੜਿਆਂ ਵਾਲੇ ਪੁਲਿਸ ਅਧਿਕਾਰੀ ਦੇਖੇ ਗਏ। ਐਂਡਰਿਊ ਦਾ ਘਰ ਪੂਰਬੀ ਇੰਗਲੈਂਡ ਦੇ ਕਾਉਂਟੀ, ਨੌਰਫੋਕ ਵਿੱਚ ਸਥਿਤ ਹੈ।

ਥੇਮਸ ਵੈਲੀ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਜਾਂਚ ਦੇ ਹਿੱਸੇ ਵਜੋਂ, ਅਸੀਂ ਅੱਜ ਨੌਰਫੋਕ ਤੋਂ 60 ਸਾਲਾ ਦੇ ਇੱਕ ਵਿਅਕਤੀ ਨੂੰ ਜਨਤਕ ਅਹੁਦੇ ਦੀ ਦੁਰਵਰਤੋਂ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਹੈ। ਬਰਕਸ਼ਾਇਰ ਅਤੇ ਨੌਰਫੋਕ ਰਿਹਾਇਸ਼ 'ਤੇ ਤਲਾਸ਼ੀ ਲਈ ਜਾ ਰਹੀ ਹੈ। ਇਹ ਵਿਅਕਤੀ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।"

ਸਹਾਇਕ ਚੀਫ਼ ਕਾਂਸਟੇਬਲ ਓਲੀਵਰ ਰਾਈਟ ਨੇ ਕਿਹਾ, "ਸਾਡੀ ਜਾਂਚ ਤੋਂ ਬਾਅਦ, ਅਸੀਂ ਰਸਮੀ ਤੌਰ 'ਤੇ ਜਨਤਕ ਅਹੁਦੇ ਦੀ ਦੁਰਵਰਤੋਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਕਥਿਤ ਅਪਰਾਧ ਦੀ ਜਾਂਚ ਕਰਦੇ ਸਮੇਂ ਨਿਰਪੱਖਤਾ ਬਣਾਈ ਰੱਖੀਏ। ਅਸੀਂ ਇਸ ਮਾਮਲੇ ਵਿੱਚ ਜਨਤਕ ਹਿੱਤ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਅਤੇ ਸਮੇਂ ਸਿਰ ਹੋਰ ਜਾਣਕਾਰੀ ਸਾਂਝੀ ਕਰਾਂਗੇ।"

ਕਾਨੂੰਨ ਤੋਂ ਉਪਰ ਕੋਈ ਨਹੀਂ : ਸਟਾਰਮਰ

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਐਂਡਰਿਊ ਦੀ ਗ੍ਰਿਫ਼ਤਾਰੀ ਦੇ ਜਵਾਬ ਵਿੱਚ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਐਂਡਰਿਊ ਨੂੰ ਬ੍ਰਿਟਿਸ਼ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰਨਾ ਚਾਹੀਦਾ ਹੈ।

Related Post