UK Visa Rules: ਬ੍ਰਿਟੇਨ ਨੇ ਬਦਲੇ ਵੀਜ਼ਾ ਨਿਯਮ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਅਸਰ

By  KRISHAN KUMAR SHARMA January 2nd 2024 02:14 PM

UK Changes Visa Rules: ਉੱਚ ਸਿੱਖਿਆ ਲਈ ਬ੍ਰਿਟੇਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖਾਸ ਖ਼ਬਰ ਹੈ। ਬ੍ਰਿਟੇਨ ਨੇ ਵੀਜ਼ਾ ਨਿਯਮਾਂ 'ਚ ਬਦਲਾਅ ਕੀਤਾ ਹੈ, ਜਿਸ ਨਾਲ ਯੂਕੇ ਰਹਿ ਰਹੇ ਅਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਸ਼ੀ ਸੁਨਕ ਸਰਕਾਰ ਦੇ ਫੈਸਲੇ ਤੋਂ ਬਾਅਦ ਵੀਜ਼ਾ ਵਰਤੋਂ 'ਤੇ ਲਗਾਮ ਲੱਗਣੀ ਤੈਅ ਹੈ। ਬ੍ਰਿਟੇਨ ਵੱਲੋਂ ਵੀਜ਼ਾ ਨਿਯਮਾਂ 'ਚ ਬਦਲਾਅ ਪਰਵਾਸੀਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਕੀਤਾ ਗਿਆ ਹੈ। ਇਸ ਬਦਲਾਅ ਪਿੱਛੋਂ ਲੱਖਾਂ ਵਿਦਿਆਰਥੀਆਂ 'ਤੇ ਅਸਰ ਪਵੇਗਾ, ਜਿਸ ਨਾਲ ਹਰ ਸਾਲ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ 1 ਲੱਖ 40 ਹਜ਼ਾਰ ਦੀ ਕਮੀ ਆ ਸਕਦੀ ਹੈ।

ਇਸ ਲਈ ਕੀਤਾ ਗਿਆ ਵੀਜ਼ਾ ਨਿਯਮਾਂ 'ਚ ਬਦਲਾਅ

ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦਾ ਮੁੱਖ ਉਦੇਸ਼ ਬ੍ਰਿਟੇਨ ਵਿੱਚ ਦਾਖ਼ਲੇ ਲਈ ਵਿਦਿਆਰਥੀ ਵੀਜ਼ੇ ਦੀ ਪਿਛਲੇ ਦਰਵਾਜ਼ੇ ਵਜੋਂ ਵਰਤੋਂ ਨੂੰ ਰੋਕਣਾ ਹੈ। ਬ੍ਰਿਟੇਨ ਵਿੱਚ ਇਹ ਵੀਜ਼ਾ ਨਿਯਮ ਪਿਛਲੇ ਸਾਲ ਮਈ ਵਿੱਚ ਤਤਕਾਲੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਵੱਲੋਂ ਪੇਸ਼ ਕੀਤੇ ਗਏ ਸਨ। ਅਧਿਕਾਰਤ ਅੰਕੜਿਆਂ ਦੀ ਗੱਲ ਕਰੀਏ ਤਾਂ 2019 ਤੋਂ ਬਾਅਦ ਬ੍ਰਿਟੇਨ ਜਾਣ ਵਾਲੇ ਲੋਕਾਂ ਦੀ ਗਿਣਤੀ 'ਚ 930 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਭਾਰਤੀ ਵਿਦਿਆਰਥੀ ਇਸ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ
ਬ੍ਰਿਟੇਨ 'ਚ ਨਵੇਂ ਵੀਜ਼ਾ ਨਿਯਮ ਲਾਗੂ ਹੋਣ ਕਾਰਨ ਹੁਣ ਭਾਰਤੀ ਵਿਦਿਆਰਥੀ ਆਪਣੇ ਉਪਰ ਕਿਸੇ ਵੀ ਨਿਰਭਰ ਵਿਅਕਤੀ ਨੂੰ ਨਹੀਂ ਲੈ ਸਕਣਗੇ।ਇਸ ਨੂੰ ਨਵੇਂ ਵੀਜ਼ਾ ਨਿਯਮਾਂ ਤਹਿਤ ਅਣਉਚਿਤ ਕਰਾਰ ਦਿੱਤਾ ਗਿਆ ਹੈ। ਅਜਿਹੇ 'ਚ ਇਸ ਸਾਲ ਬ੍ਰਿਟਿਸ਼ ਯੂਨੀਵਰਸਿਟੀਆਂ 'ਚ ਦਾਖਲਾ ਲੈਣ ਵਾਲੇ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਲਿਜਾ ਸਕਣਗੇ।

ਇਨ੍ਹਾਂ ਵਿਦਿਆਰਥੀਆਂ 'ਤੇ ਨਿਯਮ ਨਹੀਂ ਹੋਣਗੇ ਲਾਗੂ
ਖਾਸ ਗੱਲ ਇਹ ਹੈ ਕਿ ਇਹ ਵੀਜ਼ਾ ਨਿਯਮ ਸਾਰੇ ਭਾਰਤੀ ਵਿਦਿਆਰਥੀਆਂ 'ਤੇ ਲਾਗੂ ਨਹੀਂ ਹੋਣਗੇ, ਜਿਹੜੇ ਵਿਦਿਆਰਥੀ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੇ ਹਨ, ਖੋਜ ਕੋਰਸਾਂ ਲਈ ਜਾਂ ਸਰਕਾਰੀ ਫੰਡਿਡ ਸਕਾਲਰਸ਼ਿਪ ਅਧੀਨ ਪੜ੍ਹ ਰਹੇ ਹਨ, ਉਹ ਭਾਰਤੀ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਉਣਗੇ।

14 ਲੱਖ ਭਾਰਤੀ ਪਾਉਂਦੇ ਹਨ ਬ੍ਰਿਟੇਨ ਦੀ ਆਰਥਿਕਤਾ 'ਚ ਯੋਗਦਾਨ
ਯੂਕੇ ਵਿੱਚ ਇਸ ਸਮੇਂ ਲਗਭਗ 14 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਹਨ, ਜਿਹੜੇ ਆਰਥਿਕਤਾ ਵਿੱਚ 6 ਫੀਸਦੀ ਯੋਗਦਾਨ ਪਾਉਂਦੇ ਹਨ। ਭਾਰਤੀ ਵਿਦਿਆਰਥੀਆਂ ਦੀ ਇਹ ਗਿਣਤੀ ਬਿਟ੍ਰੇਨ ਦੀ ਜਨਸੰਖਿਆ ਦਾ 2.5 ਹਿੱਸਾ ਹੈ। ਅਜਿਹੇ 'ਚ ਪਰਵਾਸੀਆਂ ਦੀ ਗਿਣਤੀ 'ਚ ਕਟੌਤੀ ਅਤੇ ਭਾਰਤੀ ਵਿਦਿਆਰਥੀਆਂ ਦੇ ਆਸ਼ਰਿਤਾਂ 'ਤੇ ਰੋਕ ਬ੍ਰਿਟੇਨ ਦੀ ਆਰਥਿਕਤਾ ਲਿਈ ਚੁਨੌਤੀ ਬਣ ਸਕਦਾ ਹੈ।

Related Post