PTC News
Search
🔍 Search

Delhi ਵਿੱਚ ਮੁੜ ਵਾਪਰਿਆ ਹਾਦਸਾ, ਤਿੰਨ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਢਹਿ ਢੇਰੀ

2 ਲੋਕਾਂ ਦੀ ਮੌਤ, ਬਚਾਅ ਕੰਮ ਜਾਰੀ

By  Jaswinder Kaur November 5th 2026 12:49 PM -- Updated: November 5th 2026 12:53 PM

Under-construction building collapsed in Delhi :  ਦਿੱਲੀ ਦੇ ਚਾਵੜੀ ਬਾਜ਼ਾਰ ਵਿੱਚ ਇੱਕ ਉਸਾਰੀ ਅਧੀਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਸਾਈਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਛੇ ਫਾਇਰ ਇੰਜਣ ਭੇਜੇ ਗਏ ਹਨ। ਫਾਇਰ ਵਿਭਾਗ ਨੂੰ ਸਵੇਰੇ 9:50 ਵਜੇ ਇਸਦੀ ਸੂਚਨਾ ਮਿਲੀ ਸੀ। 

ਇਹ ਵੀ ਪੜ੍ਹੋ :

https://www.ptcnews.tv/news-in-punjabi/two-army-men-killed-as-vehicle-plunges-into-gorge-near-namika-la-pass-in-ladakh-4431370

ਮਿਲੀ ਜਾਣਕਾਰੀ ਅਨੁਸਾਰ ਇਹ ਇਮਾਰਤ ਤਿੰਨ ਮੰਜ਼ਿਲਾ ਇਮਾਰਤ ਹੈ ਜਿੱਥੇ ਤੀਜੀ ਮੰਜ਼ਿਲ 'ਤੇ ਲੈਂਟਰ ਪਾਇਆ ਜਾ ਰਿਹਾ ਸੀ। ਇਹ ਪਲਾਟ 50 ਗਜ਼ ਲੰਬਾ ਦੱਸਿਆ ਜਾ ਰਿਹਾ ਹੈ। ਫ਼ੋਨ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਦੱਸਿਆ ਕਿ ਕੋਈ ਵੀ ਫਸਿਆ ਨਹੀਂ ਹੈ। ਹਾਦਸੇ ਤੋਂ ਬਾਅਦ ਐਨਡੀਆਰਐਫ ਨੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜੋ ਕਿ ਅਜੇ ਤੱਕ ਜਾਰੀ ਹੈ। ਇਸ ਖ਼ਬਰ ਨਾਲ ਸਬੰਧਿਤ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। 



Related Post