Chetan Singh Jouramajra resign from party: AAP ਨੂੰ ਲੱਗਿਆ ਵੱਡਾ ਝਟਕਾ, ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਦਿੱਤਾ ਅਸਤੀਫਾ, ਜਾਣੋ ਕਿਉ ਦਿੱਤਾ....
Chetan Singh Jouramajra resign: ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਉਸ ਤੋਂ ਪਹਿਲਾਂ ਹੀ ਪੰਜਾਬ ’ਚ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਦੱਸ ਦਈਏ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਨੂੰ ਲੈਕੇ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਆਪ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਚੇਤਨ ਸਿੰਘ ਜੋੜਾਮਾਜਰਾ ਨੇ ਦਿੱਤਾ ਅਸਤੀਫਾ
ਇਸ ਸਬੰਧੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਸੋਸ਼ਲ ਮੀਡੀਆ ਦੇ ਫੇਸਬੁੱਕ ਅਕਾਊਂਟ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ’ਚ ਲਿਖਿਆ ਹੈ ਕਿ, "ਮੈਂ ਚੇਤਨ ਸਿੰਘ ਜੋੜਾਮਾਜਰਾ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।"
ਸਿਆਸੀ ਸਫ਼ਰ
ਦੱਸ ਦਈਏ ਕਿ ਚੇਤਨ ਸਿੰਘ ਜੋੜਾਮਾਜਰਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਣਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਹ ਸਾਲ 2022 ਵਿੱਚ 39,713 ਵੋਟਾਂ ਹਾਸਿਲ ਕਰ ਜਿੱਤ ਹਾਸਿਲ ਕੀਤੀ ਸੀ। ਮਾਨ ਸਰਕਾਰ ’ਚ ਜੋੜਾਮਾਜਰਾ ਕੈਬਨਿਟ ਮੰਤਰੀ ਵੀ ਰਹੇ ਸਨ।
ਸੁਰਖੀਆਂ 'ਚ ਆਉਣਾ (2019 ਦੀ ਘਟਨਾ)
ਸਾਲ 2019 ਵਿੱਚ ਇੱਕ ਲੜਕੀ ਨੂੰ ਅਗਵਾ (Kidnap) ਹੋਣ ਤੋਂ ਬਚਾਉਂਦੇ ਸਮੇਂ ਉਨ੍ਹਾਂ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਦਿੱਤੀ ਗਈ ਸੀ, ਜਿਸ ਵਿੱਚ ਉਹ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਉਹ ਖੇਤਰ ਵਿੱਚ ਇੱਕ ਨਿਡਰ ਅਤੇ ਸਮਾਜ ਸੇਵੀ ਆਗੂ ਵਜੋਂ ਉੱਭਰੇ।
ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ: ਜੁਲਾਈ 2022 ਵਿੱਚ ਮੰਤਰੀ ਮੰਡਲ ਦੇ ਵਿਸਥਾਰ ਦੌਰਾਨ ਉਨ੍ਹਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ।
ਮਹਿਕਮਿਆਂ ਦਾ ਬਦਲਾਅ: ਜਨਵਰੀ 2023 ਵਿੱਚ ਹੋਏ ਮੰਤਰੀ ਮੰਡਲ ਫੇਰਬਦਲ ਤੋਂ ਬਾਅਦ ਉਨ੍ਹਾਂ ਨੂੰ ਬਾਗ਼ਬਾਨੀ (Horticulture), ਫੂਡ ਪ੍ਰੋਸੈਸਿੰਗ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਵਰਗੇ ਮਹੱਤਵਪੂਰਨ ਵਿਭਾਗਾਂ ਦਾ ਮੰਤਰੀ ਬਣਾਇਆ ਗਿਆ।
ਕੈਬਨਿਟ ਫੇਰਬਦਲ: ਸਤੰਬਰ 2024 ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਫੇਰਬਦਲ ਦੌਰਾਨ ਉਨ੍ਹਾਂ ਤੋਂ ਮੰਤਰੀ ਪਦ ਵਾਪਸ ਲਿਆ ਗਿਆ, ਅਤੇ ਹੁਣ ਉਹ ਸਮਾਣਾ ਹਲਕੇ ਤੋਂ ਵਿਧਾਇਕ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਬੀਤੇ ਦਿਨ ਆਪ ਨੇ ਜਾਰੀ ਕੀਤੀ ਸੀ 40 ਉਮੀਦਵਾਰਾਂ ਦੀ ਸੂਚੀ
ਕਾਬਿਲੇਗੌਰ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਨੇ ਚੋਣ ਤਿਆਰੀਆਂ ਦੇ ਵਿਚਕਾਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਨੇ ਪਹਿਲੀ ਸੂਚੀ ਵਿੱਚ 40 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ ਕਿਸੇ ਵੀ ਕੈਬਨਿਟ ਮੰਤਰੀ ਦੇ ਨਾਮ ਸ਼ਾਮਲ ਨਹੀਂ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ।
1. ਬਟਾਲਾ - ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
2. ਅਜਨਾਲਾ - ਕੁਲਦੀਪ ਸਿੰਘ ਧਾਲੀਵਾਲ
3. ਅੰਮ੍ਰਿਤਸਰ ਦੱਖਣੀ - ਡਾ. ਇੰਦਰਬੀਰ ਸਿੰਘ ਨਿੱਝਰ
4. ਤਰਨ ਤਾਰਨ - ਹਰਮੀਤ ਸਿੰਘ ਸੰਧੂ
5. ਖੇਮ ਕਰਨ - ਸਰਵਣ ਸਿੰਘ ਧੁੰਨ
6. ਨਕੋਦਰ - ਇੰਦਰਜੀਤ ਕੌਰ ਮਾਨ
7. ਕਰਤਾਰਪੁਰ - ਬਲਕਾਰ ਸਿੰਘ
8. ਦਸੂਹਾ - ਕਰਮਬੀਰ ਸਿੰਘ ਘੁੰਮਣ
9. ਉੜਮੁੜ - ਜਸਵੀਰ ਸਿੰਘ ਰਾਜਾ ਗਿੱਲ
10. ਹੁਸ਼ਿਆਰਪੁਰ - ਬ੍ਰਹਮ ਸ਼ੰਕਰ ਸ਼ਰਮਾ ਜਿੰਪਾ
11. ਚੱਬੇਵਾਲ - ਈਸ਼ਾਂਕ ਕੁਮਾਰ ਚੱਬੇਵਾਲ
12. ਗੜ੍ਹਸ਼ੰਕਰ - ਜੈ ਕ੍ਰਿਸ਼ਨ ਸਿੰਘ ਰੌੜੀ
13. ਬਲਾਚੌਰ- ਸੰਤੋਸ਼ ਕਟਾਰੀਆ
14. ਰੂਪਨਗਰ - ਦਿਨੇਸ਼ ਚੱਢਾ
15. ਐਸ.ਏ.ਐਸ. ਨਗਰ - ਕੁਲਵੰਤ ਸਿੰਘ
16. ਫ਼ਤਹਿਗੜ੍ਹ ਸਾਹਿਬ - ਲਖਬੀਰ ਸਿੰਘ ਰਾਏ
17. ਅਮਲੋਹ - ਗੁਰਿੰਦਰ ਸਿੰਘ ਗੈਰੀ ਵੜਿੰਗ
18. ਸਮਰਾਲਾ - ਜਗਤਾਰ ਸਿੰਘ ਦਿਆਲਪੁਰਾ
19. ਲੁਧਿਆਣਾ ਪੂਰਬੀ - ਦਲਜੀਤ ਸਿੰਘ ਗਰੇਵਾਲ ਭੋਲਾ
20. ਆਤਮ ਨਗਰ - ਕੁਲਵੰਤ ਸਿੰਘ ਸਿੱਧੂ
21. ਲੁਧਿਆਣਾ ਕੇਂਦਰੀ - ਅਸ਼ੋਕ ਪਰਾਸ਼ਰ ਪੱਪੀ
22. ਲੁਧਿਆਣਾ ਪੱਛਮੀ - ਸੰਜੀਵ ਅਰੋੜਾ
23. ਲੁਧਿਆਣਾ ਉੱਤਰੀ - ਚੌਧਰੀ ਮਦਨ ਲਾਲ ਬੱਗਾ
24. ਪਾਇਲ - ਮਨਵਿੰਦਰ ਸਿੰਘ ਗਿਆਸਪੁਰਾ
25. ਨਿਹਾਲ ਸਿੰਘ ਵਾਲਾ - ਮਨਜੀਤ ਸਿੰਘ ਬਿਲਾਸਪੁਰ
26. ਬਾਘਾ ਪੁਰਾਣਾ - ਅੰਮ੍ਰਿਤਪਾਲ ਸਿੰਘ ਸੁਖਾਨੰਦ
27. ਮੋਗਾ - ਡਾ. ਅਮਨਦੀਪ ਕੌਰ ਅਰੋੜਾ
28. ਧਰਮਕੋਟ - ਦਵਿੰਦਰ ਜੀਤ ਸਿੰਘ ਲਾਡੀ ਢੋਸ
29. ਜਲਾਲਾਬਾਦ - ਜਗਦੀਪ ਕੰਬੋਜ ਗੋਲਡੀ
30. ਫਾਜ਼ਿਲਕਾ - ਨਰਿੰਦਰਪਾਲ ਸਿੰਘ ਸਵਨਾ
31. ਮੁਕਤਸਰ - ਜਗਦੀਪ ਸਿੰਘ ਕਾਕਾ ਬਰਾੜ
32. ਕੋਟਕਪੂਰਾ - ਕੁਲਤਾਰ ਸਿੰਘ ਸੰਧਵਾਂ
33. ਜੈਤੋ - ਅਮੋਲਕ ਸਿੰਘ
34. ਤਲਵੰਡੀ ਸਾਬੋ - ਬਲਜਿੰਦਰ ਕੌਰ
35. ਸਰਦੂਲਗੜ੍ਹ - ਗੁਰਪ੍ਰੀਤ ਸਿੰਘ ਬਣਾਂਵਾਲੀ
36. ਭਦੌੜ - ਲਾਭ ਸਿੰਘ ਉਗੋਕੇ
37. ਮਹਿਲ ਕਲਾਂ - ਕੁਲਵੰਤ ਸਿੰਘ ਪੰਡੋਰੀ
38. ਅਮਰਗੜ੍ਹ - ਜਸਵੰਤ ਸਿੰਘ ਗੱਜਣ ਮਾਜਰਾ
39. ਧੂਰੀ - ਭਗਵੰਤ ਮਾਨ
40. ਪਟਿਆਲਾ - ਅਜੀਤਪਾਲ ਸਿੰਘ ਕੋਹਲੀ
- PTC NEWS