Samarala ਦੇ ਪਿੰਡ ਕੁੱਬੇ ਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਤੇ ਇੱਟਾਂ -ਰੋੜਿਆਂ ਨਾਲ ਕੀਤਾ ਹਮਲਾ

Samarala News : ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਕੁੱਬੇ ਵਿਖੇ ਦੇਰ ਰਾਤ ਅਗਿਆਤ ਵਿਅਕਤੀਆਂ ਵੱਲੋਂ ਸਕੂਲ ਦੇ ਨਾਲ ਲੱਗਦੇ ਘਰ ਉੱਤੇ ਇੱਟਾਂ -ਰੋੜਿਆਂ ਤੇ ਕੱਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ। ਘਰ ਦੀ ਮੈਂਬਰ ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਰਾਤ 10:10 ਵਜੇ ਦੇ ਕਰੀਬ ਸਾਰੇ ਪਿੰਡ ਵਿੱਚ ਲਾਈਟ ਗਈ ਹੋਈ ਸੀ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਉੱਤੇ ਅਚਾਨਕ ਹਮਲਾ ਕਰ ਦਿੱਤਾ ਗਿਆ। ਸਾਰੇ ਨਗਰ ਵਾਸੀ ਹੀ ਆਪਣੇ ਆਪਣੇ ਘਰਾਂ ਵਿੱਚ ਸਨ।

By  Shanker Badra January 7th 2026 03:50 PM

Samarala News : ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਕੁੱਬੇ ਵਿਖੇ ਦੇਰ ਰਾਤ ਅਗਿਆਤ ਵਿਅਕਤੀਆਂ ਵੱਲੋਂ ਸਕੂਲ ਦੇ ਨਾਲ ਲੱਗਦੇ ਘਰ ਉੱਤੇ ਇੱਟਾਂ -ਰੋੜਿਆਂ ਤੇ ਕੱਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ। ਘਰ ਦੀ ਮੈਂਬਰ ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਰਾਤ 10:10 ਵਜੇ ਦੇ ਕਰੀਬ ਸਾਰੇ ਪਿੰਡ ਵਿੱਚ ਲਾਈਟ ਗਈ ਹੋਈ ਸੀ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਉੱਤੇ ਅਚਾਨਕ ਹਮਲਾ ਕਰ ਦਿੱਤਾ ਗਿਆ। ਸਾਰੇ ਨਗਰ ਵਾਸੀ ਹੀ ਆਪਣੇ ਆਪਣੇ ਘਰਾਂ ਵਿੱਚ ਸਨ। 

ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤਾਂ ਵੀ ਸਾਡੇ ਉੱਤੇ ਹਮਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਅਸੀਂ ਘਰ ਵਿੱਚ 3 ਜੀਅ ਹਾਂ ਅਤੇ ਉਨਾਂ ਦਾ ਇੱਕ ਬੇਟਾ ਅਮਰੀਕਾ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਅਤੇ ਅੰਦਰ ਰੋੜੇ ਅਤੇ ਕੱਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਮੌਕੇ 'ਤੇ ਦੇ ਦਿੱਤੀ ਗਈ ਸੀ।

ਉੱਥੇ ਹੀ ਪਿੰਡ ਦੇ ਸਰਪੰਚ ਕਰਨ ਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ 10 ਵੱਜ ਕੇ 10 ਕੁ ਮਿੰਟ 'ਤੇ ਇਸ ਘਰ ਵਿੱਚੋਂ ਫੋਨ ਆਇਆ ਕੀ ਅਗਿਆਤ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਜਦੋਂ ਆ ਕੇ ਦੇਖਿਆ ਤਾਂ ਇਸ ਘਰ ਦੀ ਭੰਨਤੋੜ ਹੋਈ ਅਤੇ ਕੱਚ  ਦੀਆਂ ਬੋਤਲਾਂ ਦੇ ਨਾਲ ਨਾਲ ਰੋੜੇ ਵੱਟੇ ਵੀ ਪਏ ਸਨ ।

ਉਥੇ ਹੀ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਰਾਤ 112 ਨੰਬਰ 'ਤੇ ਇੱਕ ਫੋਨ ਕਾਲ ਆਈ, ਜਿਸ ਵਿੱਚ ਵਿੱਚ ਦੱਸਿਆ ਗਿਆ ਕਿ ਕੁੱਬੇ ਪਿੰਡ ਵਿੱਚ ਸਕੂਲ ਦੇ ਨੇੜੇ ਬਣੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਅਸੀਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ,ਜੋ ਵੀ ਗੱਲ ਸਾਹਮਣੇ ਆਵੇਗੀ ,ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਵੇਗੀ। 

Related Post