Majitha News : ਪਿਸਤੌਲ ਦੀ ਨੋਕ ਤੇ ਨੌਜਵਾਨ ਤੋਂ ਗੱਡੀ ਅਤੇ ਕੁਝ ਨਗਦੀ ਖੋਹ ਕੇ ਫਰਾਰ ਹੋਏ ਅਣਪਛਾਤੇ ਨੌਜਵਾਨ

Majitha News : ਹਲਕਾ ਮਜੀਠਾ ਦੇ ਪਿੰਡ ਰੰਗੀਲਪੁਰਾ ਦੇ ਰਹਿਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਕੋਲੋਂ ਬੀਤੀ ਰਾਤ ਅਣਪਛਾਤੇ ਨੌਜਵਾਨ ਗੱਡੀ ਅਤੇ ਕੁਝ ਨਗਦੀ ਖੋ ਕੇ ਅਣਪਛਾਤੇ ਫਰਾਰ ਹੋ ਗਏ ਹਨ। ਨੌਜਵਾਨ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਚਾਰ ਅਣਪਛਾਤੇ ਵਿਅਕਤੀਆਂ ਵੱਲੋ ਪਿਸਤੌਲ ਦੀ ਨੋਕ 'ਤੇ ਸਾਡੇ ਭਰਾ ਦੇ ਸਿਰ ਵਿੱਚ ਪਿਸਤੌਲ ਦੇ ਬੱਟ ਮਾਰ ਮਾਰ ਕੇ ਜ਼ਖਮੀ ਕਰ ਦਿੱਤਾ ,ਜਿਸ 'ਤੇ ਉਸ ਪਾਸੋਂ ਕੁਝ ਪੈਸੇ ਤੇ ਗੱਡੀ ਖੋਹ ਕੇ ਫਰਾਰ ਹੋ ਗਏ।

By  Shanker Badra January 5th 2026 12:11 PM

Majitha News : ਹਲਕਾ ਮਜੀਠਾ ਦੇ ਪਿੰਡ ਰੰਗੀਲਪੁਰਾ ਦੇ ਰਹਿਣ ਵਾਲੇ ਨੌਜਵਾਨ ਪਰਮਿੰਦਰ ਸਿੰਘ ਕੋਲੋਂ ਬੀਤੀ ਰਾਤ ਅਣਪਛਾਤੇ ਨੌਜਵਾਨ ਗੱਡੀ ਅਤੇ ਕੁਝ ਨਗਦੀ ਖੋ ਕੇ ਅਣਪਛਾਤੇ ਫਰਾਰ ਹੋ ਗਏ ਹਨ। ਨੌਜਵਾਨ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਚਾਰ ਅਣਪਛਾਤੇ ਵਿਅਕਤੀਆਂ ਵੱਲੋ ਪਿਸਤੌਲ ਦੀ ਨੋਕ 'ਤੇ ਸਾਡੇ ਭਰਾ ਦੇ ਸਿਰ ਵਿੱਚ ਪਿਸਤੌਲ ਦੇ ਬੱਟ ਮਾਰ ਮਾਰ ਕੇ ਜ਼ਖਮੀ ਕਰ ਦਿੱਤਾ ,ਜਿਸ 'ਤੇ ਉਸ ਪਾਸੋਂ ਕੁਝ ਪੈਸੇ ਤੇ ਗੱਡੀ ਖੋਹ ਕੇ ਫਰਾਰ ਹੋ ਗਏ। 

ਜਾਣਕਾਰੀ ਅਨੁਸਾਰ ਹਲਕਾ ਮਜੀਠਾ ਦੇ ਪਿੰਡ ਰੰਗੀਲਪੁਰ ਦੇ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਕੋਲੋਂ ਗੱਡੀ ਅਤੇ ਕੁੱਝ ਨਗਦੀ ਖੋਹ ਕੇ ਚਾਰ ਨੌਜਵਾਨ ਫਰਾਰ ਹੋ ਗਏ। ਨੌਜਵਾਨ ਦੇ ਨਾਲ ਕੀਤੀ ਗਈ ਕੁੱਟਮਾਰ ਬਾਰੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਕੁਝ ਦਿਨ ਪਹਿਲਾਂ ਹੀ ਹੋਂਡੋਈ ਦੀ ਉਲ੍ਹਾ ਗੱਡੀ ਕਢਵਾਈ ਸੀ, ਜੋ ਕਿ ਸਾਡਾ ਭਰਾ ਟਾਇਰ ਬਦਲਾਉਣ ਵਾਸਤੇ ਗਿਆ ਹੋਇਆ ਸੀ ਨਾਲ ਉਸ ਦਾ ਇੱਕ ਦੋਸਤ ਸੀ। 

ਜਿਸ ਨੂੰ ਛੱਡ ਕੇ ਵਾਪਿਸ ਆ ਰਿਹਾ ਸੀ  ਜਦ ਉਹ ਆਪਣੇ ਘਰਾ ਦੇ ਕੋਲ ਪੁੱਜਾ ਤਾਂ ਧੂੰਦ ਜਿਆਦਾ ਹੋਣ ਕਾਰਨ ਅਚਾਨਕ ਇੱਕ ਨੌਜਵਾਨ ਉਸ ਦੀ ਗੱਡੀ ਦੇ ਸਾਹਮਣੇ ਆ ਜਾਂਦਾ ਹੈ ਤਾਂ ਉਸ ਨੇ ਗੱਡੀ ਰੋਕੀ ਤਾਂ ਉਸ ਨੇ ਇਸ ਦੇ ਕੰਨ ਉੱਪਰ ਇੱਕ ਪਿਸਟਲ ਲਗਾ ਦਿੱਤਾ। ਜਿਸ ਤੋਂ ਬਾਅਦ ਉੱਥੇ ਤਿੰਨ ਹੋਰ ਵਿਅਕਤੀ ਆ ਕੇ ਇਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ,ਜਿਨ੍ਹਾਂ ਵੱਲੋ ਇਸ ਦਾ ਮੋਬਾਇਲ ,ਗੱਡੀ ਤੇ ਨਗਦੀ ਖੋਹ ਫਰਾਰ ਹੋ ਗਏ। 

ਪੁਲਿਸ ਦਾ ਕਹਿਣਾ ਹੈ ਕਿ ਸਾਡੇ ਵੱਲੋ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਕਤੀਆਂ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਜਾਵੇਗਾ। 

Related Post