Khalistan Commando Force ਦਾ ਮੈਂਬਰ ਸੁਖਵਿੰਦਰ ਸਿੰਘ ਢਿੱਲੋਂ ਗ੍ਰਿਫ਼ਤਾਰ, 31 ਸਾਲਾਂ ਤੋਂ ਚੱਲ ਰਿਹਾ ਸੀ ਫ਼ਰਾਰ

Khalistan Commando Force : ਉੱਤਰ ਪ੍ਰਦੇਸ਼ ਏਟੀਐਸ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਟੀਮ ਨੇ ਪੰਜਾਬ ਦੇ ਮੁਹਾਲੀ ਵਿੱਚ ਛਾਪੇਮਾਰੀ ਕੀਤੀ, ਜਿੱਥੇ ਉਹਨਾਂ ਨੇ ਇੱਕ ਭਗੌੜੇ ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਮੈਂਬਰ ਨੂੰ ਫੜਿਆ, ਜੋ 31 ਸਾਲਾਂ ਤੋਂ ਫਰਾਰ ਸੀ।

By  KRISHAN KUMAR SHARMA February 19th 2026 09:50 PM -- Updated: February 19th 2026 09:57 PM

Khalistan Commando Force : ਉੱਤਰ ਪ੍ਰਦੇਸ਼ ਏਟੀਐਸ (UP ATS) ਦੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਗੌਤਮ ਬੁੱਧ ਨਗਰ ਪੁਲਿਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਟੀਮ ਨੇ ਪੰਜਾਬ ਦੇ ਮੁਹਾਲੀ ਵਿੱਚ ਛਾਪੇਮਾਰੀ ਕੀਤੀ, ਜਿੱਥੇ ਉਹਨਾਂ ਨੇ ਇੱਕ ਭਗੌੜੇ ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਮੈਂਬਰ ਨੂੰ ਫੜਿਆ, ਜੋ 31 ਸਾਲਾਂ ਤੋਂ ਫਰਾਰ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਢਿੱਲੋਂ ਉਰਫ ਦਿਆਲ ਸਿੰਘ ਉਰਫ ਰਾਕੇਸ਼ ਸ਼ਰਮਾ ਉਰਫ ਛਿੰਦਾ ਪੁੱਤਰ ਬੰਤਾ ਸਿੰਘ ਵਾਸੀ ਕਪੂਰਥਲਾ ਪੰਜਾਬ ਵਜੋਂ ਹੋਈ ਹੈ।

ਕਿਸ ਮਾਮਲੇ 'ਚ ਸੀ ਭਗੌੜਾ ?

ਏਟੀਐਸ ਦੇ ਬੁਲਾਰੇ ਅਨੁਸਾਰ, ਕੇਸੀਐਫ ਨੂੰ ਉਸਦੀਆਂ ਅੱਤਵਾਦੀ ਗਤੀਵਿਧੀਆਂ ਲਈ ਇੱਕ ਪਾਬੰਦੀਸ਼ੁਦਾ ਸੰਗਠਨ ਘੋਸ਼ਿਤ ਕੀਤਾ ਗਿਆ ਹੈ। ਮੁਲਜ਼ਮ ਵਿਰੁੱਧ 18 ਅਪ੍ਰੈਲ, 1993 ਨੂੰ ਨੋਇਡਾ ਦੇ ਸੈਕਟਰ 20 ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ, ਜਦੋਂ ਉਸਨੂੰ ਏਕੇ-56 ਰਾਈਫਲ ਅਤੇ 121 ਜ਼ਿੰਦਾ ਕਾਰਤੂਸਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਪੰਜਾਬ ਤੋਂ ਭੱਜ ਗਿਆ ਸੀ ਅਤੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਲੁਕਿਆ ਹੋਇਆ ਸੀ।

30 ਸਾਲਾਂ ਤੋਂ ਖਰੜ ਇਲਾਕੇ 'ਚ ਲੁਕਿਆ ਹੋਇਆ ਸੀ ਸੁਖਵਿੰਦਰ ਸਿੰਘ

ਇਸ ਮਾਮਲੇ 'ਚ ਮੁਲਜ਼ਮ ਨੂੰ ਅਦਾਲਤ ਨੇ 9 ਦਸੰਬਰ, 1993 ਨੂੰ ਜ਼ਮਾਨਤ ਦੇ ਦਿੱਤੀ ਸੀ। ਰਿਹਾਈ ਤੋਂ ਦੋ ਸਾਲ ਬਾਅਦ ਉਹ 16 ਅਗਸਤ, 1995 ਨੂੰ ਫਰਾਰ ਹੋ ਗਿਆ। ਅਦਾਲਤ ਨੇ ਉਸਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ। ਗੌਤਮ ਬੁੱਧ ਨਗਰ ਤੋਂ ਭੱਜਣ ਤੋਂ ਬਾਅਦ ਕਪੂਰਥਲਾ ਜ਼ਿਲ੍ਹੇ ਵਿੱਚ ਆਪਣੀ ਰਿਹਾਇਸ਼ 'ਤੇ ਰਹਿਣ ਦੀ ਬਜਾਏ ਉਹ 30 ਸਾਲਾਂ ਤੱਕ ਪੰਜਾਬ ਦੇ ਮੁਹਾਲੀ ਦੇ ਖਰੜ ਖੇਤਰ ਵਿੱਚ ਲੁਕਿਆ ਰਿਹਾ।

ਏਟੀਐਸ ਨੇ ਉਸਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਖਿਲਾਫ ਪੰਜਾਬ ਦੇ ਗੌਤਮ ਬੁੱਧ ਨਗਰ, ਕਪੂਰਥਲਾ, ਜਲੰਧਰ ਅਤੇ ਫਗਵਾੜਾ ਵਿੱਚ ਕੁੱਲ ਅੱਠ ਮਾਮਲੇ ਦਰਜ ਹਨ।

Related Post