ਸਕੈਪਿੰਗ ਵਾਹਨਾਂ 'ਤੇ ਟਰਾਂਸਪੋਰਟ ਵਾਹਨ ਮਾਲਕਾਂ ਨੂੰ 15% ਅਤੇ ਗੈਰ-ਟਰਾਂਸਪੋਰਟ ਵਾਹਨ ਮਾਲਕਾਂ ਨੂੰ 25% ਤੱਕ ਦੀ ਛੋਟ

ਪੰਜਾਬ ਸਰਕਾਰ ਨੇ ਸਕ੍ਰੈਪ ਕੀਤੇ ਵਾਹਨਾਂ ਦੇ ਮਾਲਕਾਂ ਨੂੰ ਨਵੇਂ ਵਾਹਨ ਖਰੀਦਣ 'ਤੇ ਮੋਟਰ ਵਹੀਕਲ ਟੈਕਸ (ਐਮਵੀਟੀ) ਛੋਟ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

By  Jasmeet Singh January 26th 2023 05:50 PM

ਚੰਡੀਗੜ੍ਹ, 25 ਜਨਵਰੀ: ਪੰਜਾਬ ਸਰਕਾਰ ਨੇ ਸਕ੍ਰੈਪ ਕੀਤੇ ਵਾਹਨਾਂ ਦੇ ਮਾਲਕਾਂ ਨੂੰ ਨਵੇਂ ਵਾਹਨ ਖਰੀਦਣ 'ਤੇ ਮੋਟਰ ਵਹੀਕਲ ਟੈਕਸ (ਐਮਵੀਟੀ) ਛੋਟ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਵੱਲੋਂ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਸਬੰਧੀ ਪੇਸ਼ ਕੀਤੀ ਗਈ ਸਕ੍ਰੈਪਿੰਗ ਨੀਤੀ ਦੇ ਅਨੁਕੂਲ, ਪੰਜਾਬ ਮੰਤਰੀ ਮੰਡਲ ਨੇ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ, 1924 ਦੀ ਧਾਰਾ-13 (3) ਅਧੀਨ ਮੋਟਰ ਵਹੀਕਲ ਟੈਕਸ ਵਿੱਚ ਟਰਾਂਸਪੋਰਟ ਵਾਹਨ ਮਾਲਕਾਂ ਨੂੰ 15% ਅਤੇ ਗੈਰ-ਟਰਾਂਸਪੋਰਟ ਵਾਹਨ ਮਾਲਕਾਂ ਨੂੰ 25% ਤੱਕ ਦੀ MVT ਛੋਟ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਤਾਵਰਨ ਪੱਖੀ ਫੈਸਲੇ ਤਹਿਤ ਟਰਾਂਸਪੋਰਟ ਵਾਹਨਾਂ ਦੇ ਮਾਲਕ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਤੋਂ 8 ਸਾਲ ਤੱਕ ਅਤੇ ਗੈਰ-ਟਰਾਂਸਪੋਰਟ ਵਾਹਨਾਂ ਦੇ ਮਾਲਕ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਤੋਂ 15 ਸਾਲ ਤੱਕ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਜਦੋਂ ਵਾਹਨ ਦੇ ਮਾਲਕ ਦੁਆਰਾ ਵਾਹਨ ਨੂੰ ਸਕ੍ਰੈਪ ਕੀਤਾ ਜਾਂਦਾ ਹੈ ਅਤੇ ਵਾਹਨ ਨੂੰ ਸਕ੍ਰੈਪਰ ਦੁਆਰਾ ਖਰੀਦਿਆ ਜਾਵੇਗਾ, ਉਹ ਵਾਹਨ ਦੇ ਮਾਲਕ ਨੂੰ "ਡਿਪਾਜ਼ਿਟ ਦਾ ਸਰਟੀਫਿਕੇਟ" ਜਾਰੀ ਕਰੇਗਾ। ਜਿਸ ਨੂੰ ਸਬੰਧਤ ਲਾਇਸੈਂਸਿੰਗ ਅਥਾਰਟੀ ਕੋਲ ਜਮ੍ਹਾ ਕੀਤਾ ਜਾਵੇਗਾ ਅਤੇ ਵਾਹਨ ਦੇ ਮਾਲਕ ਨੂੰ ਟੈਕਸ 'ਤੇ ਬਣਦੀ ਛੋਟ ਮਿਲੇਗੀ।

Related Post