'ਮੌਤ' ਦੀ ਭਵਿੱਖਬਾਣੀ ਕਰਦਾ ਹੈ ਇਹ 'ਖੂਹ'! ਦੂਰੋਂ-ਦੂਰੋਂ ਆਉਂਦੇ ਨੇ ਦੇਖਣ ਲੋਕ, ਜਾਣੋ ਕੀ ਹੈ ਰਹੱਸ

By  KRISHAN KUMAR SHARMA January 31st 2024 09:25 PM

Death well: ਭਾਰਤ 'ਚ ਅੱਜ ਵੀ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਬਾਰੇ ਕੋਈ ਪਤਾ ਨਹੀਂ ਲਗਾ ਸਕਿਆ ਹੈ ਅਤੇ ਰਹੱਸ ਬਰਕਰਾਰ ਹਨ। ਅਜਿਹਾ ਹੀ ਇੱਕ ਖੂਹ (Death prediction well) ਵਾਰਾਣਸੀ ਵਿੱਚ ਸਥਿਤ ਹੈ, ਜਿਸ ਬਾਰੇ ਪੌਰਾਣਿਕ ਕਥਾਵਾਂ ਅਨੁਸਾਰ ਮਸ਼ਹੂਰ ਹੈ ਕਿ ਇਹ ਮੌਤ ਦੀ ਤਰੀਕ ਦੱਸਦਾ ਹੈ। ਲੋਕਾਂ ਦੀ ਇਸ ਪੌਰਾਣਿਕ ਤੇ ਇਤਿਹਾਸਕ ਜਗ੍ਹਾ ਬਾਰੇ ਇੰਨੀ ਰੁਚੀ ਹੈ ਕਿ ਦੂਰੋਂ-ਦੂਰੋਂ ਖੂਹ 'ਚ ਝਾਤ ਮਾਰਨ ਆਉਂਦੇ ਹਨ। ਤਾਂ ਆਓ ਜਾਣਦੇ ਹਾਂ ਕੀ ਇਸ ਪਿੱਛੇ ਰਹੱਸ...

ਇਸ ਕਾਰਨ ਹੈ ਪ੍ਰਸਿੱਧ

ਇਹ ਚੰਦਰਕੂਪ ਖੂਹ ਵਾਰਾਣਸੀ 'ਚ ਸਥਿਤ ਹੈ। ਪੌਰਾਣਿਕ ਕਥਾਵਾਂ ਅਨੁਸਾਰ ਇਹ ਖੂਹ ਲੋਕਾਂ ਨੂੰ ਉਨ੍ਹਾਂ ਦੀ 'ਮੌਤ ਦੀ ਤਰੀਕ' ਦੀ ਭਵਿੱਖਬਾਣੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਆਸ ਪਾਸ ਦੇ ਲੋਕਾਂ ਨਾਲ ਅਜਿਹੀਆਂ ਘਟਨਾਵਾਂ ਦੇ ਸਬੂਤ ਵੀ ਹਨ, ਜੋ ਇਸ ਦੀ ਭਵਿੱਖਬਾਣੀ ਨੂੰ ਸਿੱਧ ਕਰਦੀਆਂ ਜਾਪਦੀਆਂ ਹਨ। ਇਹ ਖੂਹ, ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਬਣਿਆ ਹੋਇਆ ਹੈ, ਜੋ ਸਿੱਧੇਸ਼ਵਰੀ ਮੁਹੱਲੇ 'ਚ ਸਿੱਧੇਸ਼ਵਰੀ ਮੰਦਰ ਦਾ ਹੀ ਇੱਕ ਹਿੱਸਾ ਹੈ। ਇਹ ਸਥਾਨ ਚੰਦੇਸ਼ਵਰ ਲਿੰਗ ਕਾਰਨ ਪ੍ਰਸਿੱਧ ਹੈ।

ਦਿ

ਪੂਜਾ ਤੋਂ ਬਾਅਦ ਇਹ ਕਰਨਾ ਹੈ ਜ਼ਰੂਰੀ

ਹਿੰਦੂ ਧਰਮ ਅਨੁਸਾਰ, ਚੰਦਰੇਸ਼ਵਰ ਲਿੰਗ ਨੌਂ ਸ਼ਿਵਲਿੰਗਾਂ ਦਾ ਇੱਕ ਹਿੱਸਾ ਹੈ, ਜਿਨ੍ਹਾਂ ਨੂੰ ਨਵਗ੍ਰਹਿ ਸ਼ਿਵਲਿੰਗ ਵੀ ਕਿਹਾ ਜਾਂਦਾ ਹੈ। ਲੋਕ ਇਥੇ ਸ਼ਿਵਲਿੰਗ ਦੀ ਪੂਜਾ ਕਰਨ ਖੂਹ 'ਤੇ ਆਉਂਦੇ ਹਨ। ਖਾਸ ਕਰਕੇ ਮੱਸਿਆ ਅਤੇ ਪੂਰਨਿਮਾ 'ਤੇ ਇੱਥੇ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ। ਪੂਜਾ ਕਰਨ ਲਈ ਆਉਣ ਵਾਲੇ ਲੋਕਾਂ ਲਈ ਮੰਦਰ ਤੋਂ ਬਾਅਦ ਖੂਹ 'ਤੇ ਆਉਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਦਾ ਪਾਣੀ ਪੀਣ ਤੋਂ ਬਿਨਾਂ ਪੂਜਾ ਪੂਰੀ ਨਹੀਂ ਹੁੰਦੀ।

ਦਿ

ਖੂਹ ਇਸ ਤਰ੍ਹਾਂ ਕਰਦਾ ਹੈ ਭਵਿੱਖਬਾਣੀ

ਇਸ ਖੂਹ ਨੂੰ ਬਣਾਉਣ ਪਿੱਛੇ ਮਾਨਤਾ ਹੈ ਕਿ ਇਸ ਨੂੰ ਕਿਸੇ ਸ਼ਿਵ ਭਗਤ ਨੇ ਬਣਵਾਇਆ ਸੀ। ਉਸ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਸ਼ਿਵ ਨੇ ਇਸ ਖੂਹ ਨੂੰ ਵਰਦਾਨ ਦਿੱਤਾ। ਉਦੋਂ ਤੋਂ ਇਹ ਖੂਹ ਲੋਕਾਂ ਨੂੰ ਉਨ੍ਹਾਂ ਦੀ ਮੌਤ ਨਾਲ ਜੁੜੀਆਂ ਭਵਿੱਖਬਾਣੀਆਂ ਦੱਸਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਕੋਈ ਇਸ ਖੂਹ ਵਿੱਚ ਦੇਖਦਾ ਹੈ ਤਾਂ ਇਸ ਦੌਰਾਨ ਜੇਕਰ ਉਸ ਵਿਅਕਤੀ ਨੂੰ ਆਪਣਾ ਪਰਛਾਵਾਂ ਵਿਖਾਈ ਦਿੰਦਾ ਹੈ ਤਾਂ ਠੀਕ ਹੈ ਅਤੇ ਜੇਕਰ ਪਰਛਾਵਾਂ ਨਹੀਂ ਹੁੰਦਾ ਤਾਂ ਇਹ ਮੌਤ ਨੇੜੇ ਹੋਣ ਦਾ ਸੰਕੇਤ ਹੁੰਦਾ ਹੈ। ਇਸ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ।

Related Post