Punjab Police Transfer - ਪਟਿਆਲਾ ਨੂੰ ਮਿਲਿਆ ਨਵਾਂ SSP, ਨਾਨਕ ਸਿੰਘ ਨੂੰ ਬਦਲ ਕੇ DIG ਪਟਿਆਲਾ ਰੇਂਜ ਕੀਤਾ ਨਿਯੁਕਤ, ਵੇਖੋ ਕਿਹੜੇ 10 ਅਧਿਕਾਰੀਆਂ ਦੀ ਹੋਈ ਬਦਲੀ

Patiala New SSP : ਕਰਨਲ ਬਾਠ ਕੁੱਟਮਾਰ ਮਾਮਲੇ ਵਿੱਚ ਕਾਰਵਾਈ ਨੂੰ ਲੈ ਕੇ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਆ ਰਹੇ ਨਾਨਕ ਸਿੰਘ ਨੂੰ ਪੰਜਾਬ ਸਰਕਾਰ ਨੇ ਬਦਲ ਕੇ ਡੀਆਈਜੀ ਪਟਿਆਲਾ ਰੇਂਜ ਦਾ ਕਾਰਜਭਾਰ ਸੌਂਪਿਆ ਗਿਆ ਹੈ। ਦੱਸ ਦਈਏ ਕਿ ਮਨਦੀਪ ਸਿੰਘ ਸਿੱਧੂ ਦੀ ਰਿਟਾਇਰਮੈਂਟ ਉਪਰੰਤ ਇਹ ਅਹੁਦਾ ਖਾਲੀ ਚੱਲ ਰਿਹਾ ਸੀ।

By  KRISHAN KUMAR SHARMA May 3rd 2025 02:37 PM -- Updated: May 3rd 2025 02:46 PM

Punjab Police Transfers : ਪੰਜਾਬ ਸਰਕਾਰ (Punjab Transfers) ਨੇ ਪੁਲਿਸ ਵਿਭਾਗ ਵਿੱਚ ਵੱਡੀ ਪੱਧਰ 'ਤੇ ਤਬਾਦਲੇ ਕੀਤੇ ਹਨ, ਜਿਨ੍ਹਾਂ ਵਿੱਚ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੀ ਸ਼ਾਮਲ ਹਨ। ਕਰਨਲ ਬਾਠ ਕੁੱਟਮਾਰ ਮਾਮਲੇ ਵਿੱਚ ਕਾਰਵਾਈ ਨੂੰ ਲੈ ਕੇ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਆ ਰਹੇ ਨਾਨਕ ਸਿੰਘ ਨੂੰ ਪੰਜਾਬ ਸਰਕਾਰ ਨੇ ਬਦਲ ਕੇ ਡੀਆਈਜੀ ਪਟਿਆਲਾ ਰੇਂਜ (DIG Patiala Range) ਦਾ ਕਾਰਜਭਾਰ ਸੌਂਪਿਆ ਗਿਆ ਹੈ। ਦੱਸ ਦਈਏ ਕਿ ਮਨਦੀਪ ਸਿੰਘ ਸਿੱਧੂ ਦੀ ਰਿਟਾਇਰਮੈਂਟ ਉਪਰੰਤ ਇਹ ਅਹੁਦਾ ਖਾਲੀ ਚੱਲ ਰਿਹਾ ਸੀ।

ਨਾਨਕ ਸਿੰਘ ਦੀ ਥਾਂ ਹੁਣ ਪਟਿਆਲਾ ਦੇ ਨਵੇਂ ਐਸਐਸਪੀ ਵੱਜੋਂ ਵਰੁਣ ਸ਼ਰਮਾ (Varun Sharma SSP Patiala) ਨੂੰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਵੱਲੋਂ ਬਦਲੀ ਕੀਤੇ ਗਏ ਅਧਿਕਾਰੀਆਂ ਵਿੱਚ 9 ਆਈਪੀਐਸ ਅਤੇ ਇੱਕ ਪੀਪੀਐਸ ਅਧਿਕਾਰੀ ਸ਼ਾਮਲ ਹੈ। ਵੇਖੋ ਪੂਰੀ ਸੂਚੀ...

Related Post