Veer Bal Diwas 2025 : ਸ੍ਰੀ ਗੁਰੂ ਤੇਗ ਬਹਾਦਰ ਦਰਬਾਰ, ਗੁ: ਰੌਲੀਕਨ ਸਾਹਿਬ ਮਹਾਰਾਸ਼ਟਰਾ ਵਿਖੇ ਵੀਰ ਬਾਲ ਦਿਵਸ ਸ਼ਰਧਾ ਨਾਲ ਮਨਾਇਆ, ਵੇਖੋ ਮਨਮੋਹਕ ਤਸਵੀਰਾਂ
Veer Bal Diwas 2025 in Maharashtra : ਮਹਾਰਾਸ਼ਟਰਾ ਸਿੱਖ ਐਸੋਸੀਏਸ਼ਨ, ਸੁਪਰੀਮ ਕੌਂਸਲ ਆਫ਼ ਨਵੀਂ ਮੁੰਬਈ ਗੁਰਦੁਆਰਾ, ਮਹਾਰਾਸ਼ਟਰਾ ਸਟੇਟ ਪੰਜਾਬੀ ਸਾਹਿਤ ਅਕਾਦਮੀ, 11 ਮੈਂਬਰ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਮੁੰਬਈ ਦੀਆਂ ਸਮੂਹ ਸੰਗਤ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਵੀਰ ਬਾਲ ਦਿਵਸ ਮਨਾਇਆ ਗਿਆ।
Veer Bal Diwas 2025 in Maharashtra : ਮਹਾਰਾਸ਼ਟਰਾ ਸਿੱਖ ਐਸੋਸੀਏਸ਼ਨ, ਸੁਪਰੀਮ ਕੌਂਸਲ ਆਫ਼ ਨਵੀਂ ਮੁੰਬਈ ਗੁਰਦੁਆਰਾ, ਮਹਾਰਾਸ਼ਟਰਾ ਸਟੇਟ ਪੰਜਾਬੀ ਸਾਹਿਤ ਅਕਾਦਮੀ, 11 ਮੈਂਬਰ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਮੁੰਬਈ ਦੀਆਂ ਸਮੂਹ ਸੰਗਤ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਵੀਰ ਬਾਲ ਦਿਵਸ ਮਨਾਇਆ ਗਿਆ।

ਮਹਾਰਾਸ਼ਟਰਾ ਸਟੇਟ ਪੰਜਾਬੀ ਅਕਾਦਮੀ (Maharashtra State Punjabi Sahitya Academy) ਦੇ ਪ੍ਰਧਾਨ ਬਲ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਪਰਿਵਾਰ ਧਰਮ ਦੀ ਰਾਖੀ, ਮਾਨਵਤਾ ਅਤੇ ਅਤਿੱਅਚਾਰ ਖਿਲਾਫ਼ ਵਾਰ ਦਿੱਤਾ।

ਉਨ੍ਹਾਂ ਕਿਹਾ ਕਿ ਅੱਜ ਵੀਰ ਬਾਲ ਦਿਵਸ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਸੀ ਕਿ ਵੀਰ ਬਾਲ ਦਿਵਸ ਮਨਾਇਆ ਜਾਵੇਗਾ, ਉਸ ਦੇ ਮੱਦੇਨਜ਼ਰ ਅੱਜ ਪੂਰੇ ਭਾਰਤ 'ਚ ਸ਼ਰਧਾ ਨਾਲ ਇਹ ਦਿਵਸ ਮਨਾਇਆ ਗਿਆ।

ਉਨ੍ਹਾਂ ਕਿਹਾ ਕਿ ਉਹ ਪੀਐਮ ਮੋਦੀ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜੋ ਮਾਣ-ਸਤਿਕਾਰ ਦਿੱਤਾ ਹੈ ਅਤੇ ਪੂਰੇ ਭਾਰਤ ਦੇ ਲੋਕਾਂ ਤੱਕ ਸਿੱਖ ਇਤਿਹਾਸ ਨੂੰ ਪਹੁੰਚਾਇਆ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਕਦਮ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਮਨ ਕੀਤਾ।
ਪੂਰੇ ਸਮਾਗਮ ਦੀ ਵੇਖੋ ਵੀਡੀਓ
ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਲੀਦਾਨ ਨੂੰ ਯਾਦ ਕਰਦਿਆਂ ਐਲਾਨ ਕੀਤਾ ਕਿ ਮਹਾਰਾਸ਼ਟਰਾ ਸਰਕਾਰ ਵੱਲੋਂ ਇਸ ਤਰ੍ਹਾਂ ਹੀ ਸਮਾਗਮ ਕਰਵਾਉਣੇ ਜਾਰੀ ਰਹਿਣਗੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸਮਾਗਮ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਦਾ ਚੁੱਕੇ ਜਾ ਰਹੇ ਕਦਮਾਂ ਲਈ ਧੰਨਵਾਦ ਕੀਤਾ।