Moga News : ਪਿਓ-ਪੁੱਤ ਰਲ ਕੇ ਕਰਦੇ ਸਨ ਨਸ਼ਾ ਤਸਕਰੀ, ਪਾਕਿਸਤਾਨ ਤਸਕਰਾਂ ਨਾਲ ਸਬੰਧ, 1 ਕਿੱਲੋ ਤੋਂ ਵੱਧ ਹੈਰੋਇਨ ਤੇ ਅਸਲੇ ਸਮੇਤ ਪਿਓ ਗ੍ਰਿਫ਼ਤਾਰ
Moga News : ਮੋਗਾ ਪੁਲਿਸ (Moga Police) ਨੇ ਨਸ਼ਾ ਤਸਕਰੀ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਅਸਲੇ, ਹੈਰੋਇਨ ਅਤੇ ਇੱਕ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ, ਮੁਲਜ਼ਮ ਦਾ ਮੁੰਡਾ ਵੀ ਨਸ਼ਾ ਤਸਕਰੀ (Dug Supply) ਵਿੱਚ ਸ਼ਾਮਲ ਹੈ ਅਤੇ ਦੋਵੇਂ ਪਿਓ-ਪੁੱਤਾਂ ਦੇ ਪਾਕਿਸਤਾਨ ਬੈਠੇ ਸਮੱਗਲਰਾਂ ਦੇ ਨਾਲ ਸਬੰਧ ਸਨ।
ਮੋਗਾ ਐਸਐਸਪੀ ਅਜੇ ਗਾਂਧੀ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਫੜੇ ਗਏ ਤਸਕਰ ਦੀ ਪਛਾਣ ਜੰਡ ਸਿੰਘ ਵੱਜੋਂ ਹੋਈ ਹੈ, ਜਦਕਿ ਉਸ ਦਾ ਮੁੰਡਾ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਨੇ ਮੁਲਜ਼ਮ ਕੋਲੋਂ 01 ਕਿੱਲੋ 25 ਗ੍ਰਾਮ ਹੈਰੋਇਨ (Heroin), 03 ਪਿਸਟਲ .30 ਬੋਰ ਸਮੇਤ ਮੈਗਜ਼ੀਨ 01 ਵੱਡੇ ਸਾਈਜ ਦਾ ਖਾਲੀ ਮੈਗਜ਼ੀਨ ਅਤੇ 31 ਜਿੰਦਾ ਰੌਂਦ, 01 ਗੱਡੀ ਸਿਆਜ, 01 ਮੋਬਾਇਲ ਫੋਨ ਬਰਾਮਦ ਕੀਤਾ ਹੈ।
ਖਬਰ ਅਪਡੇਟ ਜਾਰੀ...
- PTC NEWS