Bathinda Murder Case : ''ਤਲਵੰਡੀ ਸਾਬੋ ਤੋਂ ਸਹੇਲੀ ਨਾਲ ਆ ਰਹੀ ਹਾਂ...'', ਆਖਰੀ ਗੱਲਬਾਤ ਤੋਂ ਬਾਅਦ ਪਲਾਟ 'ਚੋਂ ਮਿਲੀ ਲਾਪਤਾ ਰਿਤਿਕਾ ਦੀ ਲਾਸ਼
Bathinda Women Murder Case : ਬਠਿੰਡਾ ਵਿਖੇ ਇੱਕ ਖਾਲੀ ਪਲਾਟ ਵਿੱਚ ਮਹਿਲਾ ਦੀ ਲਾਸ਼ ਮਿਲੀ ਹੈ, ਜਿਸ ਨੂੰ ਲੈ ਕੇ ਆਸ-ਪਾਸ ਲੋਕਾਂ ਵਿੱਚ ਹੜਕੰਪ ਮੱਚ ਗਿਆ ਹੈ। ਪੁਲਿਸ ਅਨੁਸਾਰ, ਮਹਿਲਾ ਦਾ ਕਤਲ ਕਰਕੇ ਲਾਸ਼ ਨੂੰ ਪਲਾਟ ਵਿੱਚ ਸੁੱਟਿਆ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇੱਕ ਨਿੱਜੀ ਸ਼ੋਅ ਰੂਮ 'ਚ ਕੰਮ ਕਰਦੀ ਸੀ ਰਿਤਿਕਾ
ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਥਾਣਾ ਕੈਨਾਲ ਏਰੀਏ ਦੇ ਵਿੱਚ ਸੂਚਨਾ ਪ੍ਰਾਪਤ ਹੋਈ ਸੀ, ਇੱਕ ਮਹਿਲਾ, ਜੋ ਕਿ ਘਰ ਤੋਂ ਲਾਪਤਾ ਹੋਈ ਹੈ ਅਤੇ ਬਠਿੰਡਾ ਦੇ ਇੱਕ ਨਿਜੀ ਕੰਪਨੀ ਦੇ ਸ਼ੋਰੂਮ ਵਿੱਚ ਕੰਮ ਕਰਦੀ ਹੈ। ਰੀਤਿਕਾ, ਰੋਜ਼ਾਨਾ ਹੀ ਆਪਣੇ ਕੰਮ-ਕਾਰ ਲਈ ਜਾਂਦੀ ਸੀ ਪ੍ਰੰਤੂ ਬੀਤੇ ਕੱਲ ਤੋਂ ਉਹ ਘਰ ਵਾਪਸ ਨਹੀਂ ਪਰਤੀ ਅਤੇ ਕਾਫੀ ਭਾਲ ਕੀਤੀ ਗਈ ਅਤੇ ਸੂਚਨਾ ਨਾ ਮਿਲਣ ਤੋਂ ਬਾਅਦ ਆਖਿਰਕਾਰ ਸਾਡੇ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਕੁਝ ਦੂਰੀ ਦੇ ਉੱਤੇ ਹੀ ਖਾਲੀ ਪਲਾਟ ਦੇ ਵਿੱਚ ਮਹਿਲਾ ਦੀ ਲਾਸ਼ ਮਿਲੀ, ਜਿਸ ਦੀ ਗਰਦਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕਤਲ ਕੀਤਾ ਹੋਇਆ ਹੈ।
ਰਿਤਿਕਾ ਨੂੰ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਛੱਡ ਕੇ ਗਿਆ ਸੀ ਪਤੀ ਸਾਹਿਲ
ਜਾਣਕਾਰੀ ਅਨੁਸਾਰ, ਮ੍ਰਿਤਕਾ ਰਿਤਿਕਾ ਦਾ, ਅੱਜ ਤੋਂ 3 ਕੁ ਸਾਲ ਪਹਿਲਾਂ ਇਸ ਮਹਿਲਾ ਦੀ ਲਵ ਮੈਰਿਜ ਹੋਈ ਸੀ ਅਤੇ ਬਠਿੰਡਾ ਦੇ ਗੋਪਾਲ ਨਗਰ ਕਿਰਾਏ ਦੇ ਮਕਾਨ ਤੇ ਰਹਿੰਦੇ ਸਨ ਅਤੇ ਇਹਨਾਂ ਦੇ ਇੱਕ ਦੋ ਸਾਲ ਦਾ ਬੱਚਾ ਵੀ ਹੈ। ਮ੍ਰਿਤਕਾ ਦੇ ਪਤੀ ਸਾਹਿਲ ਕੁਮਾਰ ਨੇ ਕਿਹਾ ਕਿ ਉਹ ਰੋਜ਼ਾਨਾ ਰਿਤਿਕਾ ਨੂੰ ਸ਼ੋਅ ਰੂਮ 'ਚ ਛੱਡ ਕੇ ਜਾਂਦਾ ਤੇ ਲੈ ਕੇ ਜਾਂਦਾ ਸੀ। ਬੀਤੇ ਦਿਨ ਵੀ ਉਹ ਉਸ ਨੂੰ ਛੱਡ ਕੇ ਗਿਆ, ਪਰ ਜਦੋਂ ਵਾਪਸ ਲੈਣ ਗਿਆ ਤਾਂ ਮਾਲਕ ਨੇ ਕਿਹਾ ਕਿ ਉਹ ਮੋਬਾਈਲ ਕਵਰ ਲੈਣ ਗਈ ਹੈ।
ਮਾਂ ਨਾਲ ਹੋਈ ਸੀ ਆਖਰੀ ਵਾਰ ਗੱਲ
ਉਸ ਨੇ ਕਿਹਾ ਕਿ ਜਦੋਂ ਉਸ ਨੇ ਬਾਅਦ 'ਚ ਰਿਤਿਕਾ ਦੀ ਮਾਤਾ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਰਿਤਿਕਾ ਨੇ ਉਨ੍ਹਾਂ ਨੂੰ ਫੋਨ 'ਤੇ ਆਪਣੀ ਸਹੇਲੀ ਨਾਲ ਤਲਵੰਡੀ ਸਾਬੋ ਤੋਂ ਆ ਰਹੀ ਹਾਂ, ਬਾਰੇ ਕਿਹਾ ਸੀ, ਜਿਸ ਤੋਂ ਬਾਅਦ ਫੋਨ ਬੰਦ ਕਰ ਲਿਆ। ਪਰ ਰਿਤਿਕਾ ਘਰ ਨਹੀਂ ਪਹੁੰਚੀ। ਉਪਰੰਤ ਉਨ੍ਹਾਂ ਨੇ ਥਾਣਾ ਕਨਾਲ ਵਿਖੇ ਸ਼ਿਕਾਇਤ ਦਰਜ ਕਰਾਈ, ਉਸ ਤੋਂ ਬਾਅਦ ਪੁਲਿਸ ਨੇ ਲੋਕੇਸ਼ਨ ਲੈ ਕੇ ਭਾਲ ਕੀਤੀ ਤਾਂ ਆਖਿਰਕਾਰ ਇਸ ਪਲਾਟ ਦੇ ਵਿੱਚ ਇਸ ਦੀ ਲਾਸ਼ ਮਿਲੀ ਹੈ ਮੇਰੀ ਪਤਨੀ ਕਪੜੇ ਦੇ ਸ਼ੋਰੂਮ ਵਿੱਚ ਕੰਮ ਕਰਦੀ ਸੀ।
ਰਿਤਿਕਾ ਦੀ 3 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੀ ਡੀਐਸਪੀ ਦੀ ਅਗਵਾਈ 'ਚ ਸੀਆਈਏ ਸਟਾਫ-2 ਅਤੇ ਥਾਣਾ ਕੈਨਾਲ ਐਸਐਚਓ ਵੱਖ-ਵੱਖ ਟੀਮਾਂ ਜਾਂਚ ਪੜਤਾਲ ਕਰ ਰਹੀਆਂ ਹਨ ਅਤੇ ਜਲਦ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇਗਾ।
- PTC NEWS