Moga News : ਮੋਗਾ ਪੁਲਿਸ ਵੱਲੋਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 1 ਕਿਲੋਗ੍ਰਾਮ ਹੈਰੋਇਨ ਅਤੇ ਸਵਿਫ਼ਟ ਕਾਰ ਬਰਾਮਦ
Moga News : ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਣਯੋਗ ਡੀ.ਜੀ.ਪੀ. ਸਾਹਿਬ ਪੰਜਾਬ ਅਜੈ ਗਾਂਧੀ, IPS, ਮਾਣਯੋਗ ਐੱਸ.ਐੱਸ.ਪੀ. ਸਾਹਿਬ ਮੋਗਾ ਅਤੇ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਅਨਵਰ ਅਲੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੂਰਨ ਸਿੰਘ ਧਾਲੀਵਾਲ, ਮੁੱਖ ਅਫ਼ਸਰ ਥਾਣਾ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ ਵੱਡੀ ਕਾਰਵਾਈ ਕੀਤੀ ਗਈ।
ਮਿਤੀ 25-12-2025 ਨੂੰ ਸ:ਥ ਵਰਿੰਦਰ ਕੁਮਾਰ 408/ਮੋਗਾ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਦੇ ਸਬੰਧ ਵਿੱਚ ਇਲਾਕਾ ਥਾਣਾ ਅੰਦਰ ਮੌਜੂਦ ਸੀ। ਜਦੋਂ ਪੁਲਿਸ ਪਾਰਟੀ ਪਿੰਡ ਬਿਲਾਸਪੁਰ ਬੱਸ ਅੱਡਾ ਨੇੜੇ ਪੁੱਜੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਸਵਿਫ਼ਟ ਕਾਰ ਨੰਬਰੀ PB 02 ET 3319 (ਰੰਗ ਚਿੱਟਾ) ਵਿੱਚ ਦੋ ਨੌਜਵਾਨ ਸਵਾਰ ਹਨ, ਜੋ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਬੱਧਨੀਕਲਾਂ ਵੱਲੋਂ ਬਰਨਾਲਾ ਸਾਈਡ ਨੂੰ ਆ ਰਹੇ ਹਨ ਅਤੇ ਅੱਗੇ ਸਪਲਾਈ ਕਰਨ ਦੀ ਫਿਰਾਕ ਵਿੱਚ ਹਨ।
ਇਤਲਾਹ ਦੇ ਆਧਾਰ 'ਤੇ ਪੁਲਿਸ ਵੱਲੋਂ ਬਿਲਾਸਪੁਰ ਬ੍ਰਿਜ਼ ਦੇ ਹੇਠਾਂ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਉਕਤ ਸਵਿਫ਼ਟ ਕਾਰ ਨੂੰ ਰੋਕ ਕੇ ਚੈਕ ਕੀਤਾ ਗਿਆ। ਕਾਰ ਵਿੱਚ ਸਵਾਰ ਦੋਸ਼ੀਆਂ ਦੀ ਪਛਾਣ ਇਸ ਪ੍ਰਕਾਰ ਹੋਈ
1. ਕੁਲਬੀਰ ਸਿੰਘ ਉਰਫ਼ ਬੋਹੜ, ਪੁੱਤਰ ਗੁਰਭੇਜ ਸਿੰਘ, ਵਾਸੀ ਮੱਖਣਪੁਰਾ
2. ਗੁਰਜਿੰਦਰ ਸਿੰਘ ਉਰਫ਼ ਗਿੰਦਰ, ਪੁੱਤਰ ਬਲਵਿੰਦਰ ਸਿੰਘ, ਵਾਸੀ ਪੰਡੋਰੀ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ
ਤਲਾਸ਼ੀ ਦੌਰਾਨ ਦੋਸ਼ੀਆਂ ਦੇ ਕਬਜ਼ੇ ਵਿਚੋਂ 01 ਕਿਲੋਗ੍ਰਾਮ ਹੈਰੋਇਨ ਅਤੇ ਉਪਰੋਕਤ ਸਵਿਫ਼ਟ ਕਾਰ ਨੰਬਰੀ PB 02 ET 3319 ਬਰਾਮਦ ਕੀਤੀ ਗਈ।
ਇਸ ਸਬੰਧ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਨੰਬਰ 233 ਮਿਤੀ 25-12-2025 ਅਧੀਨ ਧਾਰਾਵਾਂ 21/61/85 NDPS ਐਕਟ ਦਰਜ ਕਰਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੇ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਇਨਾ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਅਸਲ ਤੱਥ ਸਾਹਮਣੇ ਲਿਆਦੇ ਜਾਣਗੇ।
- PTC NEWS