Verka milk prices hikes : ਕੱਲ ਤੋਂ ਮਹਿੰਗਾ ਹੋਵੇਗਾ ਵੇਰਕਾ ਦਾ ਦੁੱਧ ,ਇੱਕ ਲੀਟਰ ਲਈ ਦੇਣੇ ਪੈਣਗੇ 2 ਰੁਪਏ ਵਾਧੂ, ਲੋਕਾਂ ਦੀ ਜੇਬ ਤੇ ਪਵੇਗਾ ਬੋਝ

Verka milk prices hikes : ਪੰਜਾਬ ਅਤੇ ਚੰਡੀਗੜ੍ਹ ਵਿੱਚ 30 ਅਪ੍ਰੈਲ ਤੋਂ ਵੇਰਕਾ ਦਾ ਦੁੱਧ ਮਹਿੰਗਾ ਹੋ ਗਿਆ ਹੈ। ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ 30 ਅਪ੍ਰੈਲ 2025 ਤੋਂ ਲਾਗੂ ਹੋਣਗੀਆਂ। ਇਸ ਦੇ ਨਾਲ ਆਮ ਲੋਕਾਂ ਦੀ ਜੇਬ ਤੇ ਅਸਰ ਪਵੇਗਾ

By  Shanker Badra April 29th 2025 02:41 PM -- Updated: April 29th 2025 09:20 PM

Verka milk prices hikes : ਪੰਜਾਬ ਅਤੇ ਚੰਡੀਗੜ੍ਹ ਵਿੱਚ 30 ਅਪ੍ਰੈਲ ਤੋਂ ਵੇਰਕਾ ਦਾ ਦੁੱਧ ਮਹਿੰਗਾ ਹੋ ਗਿਆ ਹੈ। ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ 30 ਅਪ੍ਰੈਲ 2025 ਤੋਂ ਲਾਗੂ ਹੋਣਗੀਆਂ। ਇਸ ਦੇ ਨਾਲ ਆਮ ਲੋਕਾਂ ਦੀ ਜੇਬ ਤੇ ਅਸਰ ਪਵੇਗਾ।

ਜਾਣਕਾਰੀ ਅਨੁਸਾਰ ਵੇਰਕਾ ਨੇ ਆਪਣੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ। ਹੁਣ ਇਕ ਲੀਟਰ ਦੁੱਧ ਪਿੱਛੇ ਦੋ ਰੁਪਏ ਕੀਮਤ ਵਧਾਈ ਹੈ। ਹੁਣ ਵੇਰਕਾ ਫੁੱਲ ਕ੍ਰੀਮ ਦੁੱਧ 69 ਰੁਪਏ ਪ੍ਰਤੀ ਲੀਟਰ ਮਿਲੇਗਾ। ਕੰਪਨੀ ਨੇ ਇਸ ਦੇ ਪਿੱਛੇ ਇਨਪੁੱਟ ਲਾਗਤ ਦਾ ਹਵਾਲਾ ਦਿੱਤਾ ਹੈ। 

ਦੱਸ ਦਈਏ ਕਿ ਪਿਛਲੇ ਦਿਨੀਂ ਹੀ ਵੇਰਕਾ ਨੇ ਦੁੱਧ ਉਤਪਾਦਕਾਂ ਵਾਸਤੇ ਵੱਡਾ ਐਲਾਨ ਕਰਦਿਆਂ ਹੋਇਆ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ। ਹੁਣ ਆਮ ਗਾਹਕਾਂ ਵਾਸਤੇ ਦੁੱਧ ਦੀਆਂ ਕੀਮਤਾਂ ਵਿੱਚ ਇਕੱਠਾ ਦੋ ਰੁਪਏ ਵਾਧਾ ਕਰਕੇ, ਜੇਬ ਉੱਤੇ ਬੋਝ ਪਾ ਦਿੱਤਾ ਦਿੱਤਾ ਹੈ। ਵਧੀਆਂ ਕੀਮਤਾਂ ਨਾ ਸਿਰਫ਼ ਪੰਜਾਬ ਨੂੰ ਪ੍ਰਭਾਵਿਤ ਕਰਨਗੀਆਂ, ਸਗੋਂ ਨਵੀਆਂ ਕੀਮਤਾਂ ਚੰਡੀਗੜ੍ਹ, ਦਿੱਲੀ ਅਤੇ ਐਨਸੀਆਰ ਵਿੱਚ ਵੀ ਲਾਗੂ ਹੋਣਗੀਆਂ।

ਕੀਮਤਾਂ ਇਸ ਪ੍ਰਕਾਰ ਨਿਰਧਾਰਤ ਕੀਤੀਆਂ ਗਈਆਂ ਹਨ-

ਅੱਧਾ ਲੀਟਰ ਫੁੱਲ ਕਰੀਮ ਦੁੱਧ (FCM) ਹੁਣ 35 ਰੁਪਏ ਵਿੱਚ ਉਪਲਬਧ ਹੋਵੇਗਾ।

ਵੇਰਕਾ ਸਟੈਂਡਰਡ ਮਿਲਕ (STD) ਅੱਧਾ ਲੀਟਰ 32 ਰੁਪਏ ਵਿੱਚ ਵੇਚਿਆ ਜਾਵੇਗਾ।

ਵੇਰਕਾ ਟੋਨਡ ਦੁੱਧ (TM) ਅੱਧਾ ਲੀਟਰ 28 ਰੁਪਏ ਦੀ ਬਜਾਏ 29 ਰੁਪਏ ਵਿੱਚ ਵੇਚਿਆ ਜਾਵੇਗਾ।

ਵੇਰਕਾ ਡਬਲ ਟੋਨਡ ਦੁੱਧ (ਡੀਟੀਐਮ) 26 ਰੁਪਏ ਵਿੱਚ ਵੇਚਿਆ ਜਾਵੇਗਾ।

ਅੱਧਾ ਲੀਟਰ ਗਾਂ ਦਾ ਦੁੱਧ 30 ਰੁਪਏ ਵਿੱਚ ਵਿਕੇਗਾ।

Related Post