Panjab University Elections : ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਉਣ ਨੂੰ ਮਿਲੀ ਮਨਜੂਰੀ, ਜਾਣੋ ਕਦੋਂ ਹੋ ਸਕਦੀਆਂ ਹਨ ਚੋਣਾਂ ?

Punjab University Senate Election : ਉਪ ਰਾਸ਼ਟਰਪਤੀ ਕਮ ਪੀਯੂ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਪੀਯੂ ਪ੍ਰਸ਼ਾਸਨ ਵੱਲੋਂ 9 ਨਵੰਬਰ ਨੂੰ ਚੋਣਾਂ ਕਰਵਾਉਣ ਦੇ ਸ਼ਡਿਊਲ ਨੂੰ ਮਨਜੂਰੀ ਲਈ ਚਾਂਸਲਰ ਨੂੰ ਭੇਜਿਆ ਗਿਆ ਸੀ, ਜਿਸ ਨੂੰ ਅੱਜ ਮਨਜੂਰੀ ਦੇ ਦਿੱਤੀ ਗਈ ਹੈ।

By  KRISHAN KUMAR SHARMA November 27th 2025 06:10 PM -- Updated: November 27th 2025 08:19 PM

Punjab University Senate Election : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਤੇ ਸਿੰਡੀਕੇਟ ਚੋਣਾਂ ਨੂੰ ਲੈ ਕੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੰਘਰਸ਼ ਨੂੰ ਵੱਡੀ ਜਿੱਤ ਮਿਲੀ ਹੈ। ਉਪ ਰਾਸ਼ਟਰਪਤੀ ਕਮ ਪੀਯੂ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਪੀਯੂ ਪ੍ਰਸ਼ਾਸਨ ਵੱਲੋਂ 9 ਨਵੰਬਰ ਨੂੰ ਚੋਣਾਂ ਕਰਵਾਉਣ ਦੇ ਸ਼ਡਿਊਲ ਨੂੰ ਮਨਜੂਰੀ ਲਈ ਚਾਂਸਲਰ ਨੂੰ ਭੇਜਿਆ ਗਿਆ ਸੀ, ਜਿਸ ਨੂੰ ਅੱਜ ਮਨਜੂਰੀ ਦੇ ਦਿੱਤੀ ਗਈ ਹੈ।

ਜਾਰੀ ਮਨਜੂਰੀ ਨੋਟੀਫਿਕੇਸ਼ਨ 'ਚ ਉਪ ਰਾਸ਼ਟਰਪਤੀ ਦਫ਼ਤਰ ਦੀ ਸਕੱਤਰ ਸਰਿਤਾ ਚੌਹਾਨ ਨੇ ਕਿਹਾ ਕਿ ਚੋਣਾਂ ਯੂਨੀਵਰਸਿਟੀ ਵੱਲੋਂ ਪਹਿਲਾਂ ਪੇਸ਼ ਕੀਤੇ ਗਏ ਪੱਤਰ ਦੇ ਸ਼ਡਿਊਲ ਅਨੁਸਾਰ ਹੀ ਹੋਣਗੀਆਂ।


ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਮਿਆਦ ਪੰਜ ਸਾਲ ਹੁੰਦੀ ਹੈ ਅਤੇ ਪਿਛਲੀ ਸੈਨੇਟ 31 ਅਕਤੂਬਰ 2024 ਨੂੰ ਖਤਮ ਹੋ ਗਈ ਸੀ। ਕੇਂਦਰ ਸਰਕਾਰ ਨੇ ਨਵੀਂ ਸੈਨੇਟ ਦੀ ਚੋਣ ਤੋਂ ਪਹਿਲਾਂ ਹੀ ਪੁਰਾਣੀ ਸੈਨੇਟ ਨੂੰ ਭੰਗ ਕਰ ਦਿੱਤਾ, ਜਿਸ ਕਾਰਨ ਚੋਣਾਂ ਰੁਕ ਗਈਆਂ।

ਵਿਦਿਆਰਥੀਆਂ ਵੱਲੋਂ ਭਾਜਪਾ ਦੇ ਘਿਰਾਓ ਦਾ ਕੀਤਾ ਸੀ ਐਲਾਨ

ਪੀਯੂ ਚੰਡੀਗੜ੍ਹ ਬਚਾਓ ਮੋਰਚਾ ਪਿਛਲੇ 25 ਦਿਨਾਂ ਤੋਂ ਸੈਨੇਟ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਧਰਨਾ ਦੇ ਰਿਹਾ ਸੀ। ਇਸ ਸਮੇਂ ਦੌਰਾਨ ਕਈ ਸੰਗਠਨਾਂ ਨੇ ਪ੍ਰਦਰਸ਼ਨ ਕੀਤੇ ਅਤੇ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਦਾ ਸੱਦਾ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੋਣਾਂ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਉਹ 3 ਦਸੰਬਰ ਨੂੰ ਪੰਜਾਬ ਦੇ ਸਾਰੇ ਭਾਜਪਾ ਦਫਤਰਾਂ ਦਾ ਘਿਰਾਓ ਕਰਨਗੇ, ਪਰ ਘੇਰਾਬੰਦੀ ਤੋਂ ਪਹਿਲਾਂ ਹੀ ਉਪ ਰਾਸ਼ਟਰਪਤੀ ਨੇ ਚੋਣਾਂ ਨੂੰ ਮਨਜ਼ੂਰੀ ਦੇ ਦਿੱਤੀ।

ਸੈਨੇਟ ਚੋਣਾਂ ਲਈ ਕੁੱਲ ਸੀਟਾਂ

  • ਰਜਿਸਟਰਡ ਗ੍ਰੈਜੂਏਟ ਸ਼੍ਰੇਣੀ ਵਿੱਚ 15 ਸੀਟਾਂ
  • ਯੂਨੀਵਰਸਿਟੀ ਦੇ ਅਧਿਆਪਨ ਵਿਭਾਗਾਂ ਦੇ ਪ੍ਰੋਫੈਸਰਾਂ ਦੀਆਂ 2 ਸੀਟਾਂ
  • ਐਸੋਸੀਏਟ ਪ੍ਰੋਫੈਸਰਾਂ ਤੇ ਸਹਾਇਕ ਪ੍ਰੋਫੈਸਰਾਂ ਦੀਆਂ 2 ਸੀਟਾਂ
  • ਤਕਨੀਕੀ ਅਤੇ ਪੇਸ਼ੇਵਰ ਕਾਲਜਾਂ ਦੇ ਪ੍ਰਿੰਸੀਪਲਾਂ ਦੀਆਂ 3 ਸੀਟਾਂ ਅਤੇ ਉਸੇ ਕਾਲਜਾਂ ਦੇ ਅਧਿਆਪਕਾਂ/ਸਟਾਫ਼ ਦੀਆਂ 3 ਸੀਟਾਂ
  • ਐਫੀਲੀਏਟਿਡ ਆਰਟਸ ਕਾਲਜਾਂ ਦੇ ਪ੍ਰਿੰਸੀਪਲਾਂ ਦੀਆਂ 8 ਸੀਟਾਂ
  • ਐਫੀਲੀਏਟਿਡ ਆਰਟਸ ਕਾਲਜਾਂ ਦੇ ਪ੍ਰੋਫੈਸਰਾਂ, ਐਸੋਸੀਏਟ ਪ੍ਰੋਫੈਸਰਾਂ ਤੇ ਸਹਾਇਕ ਪ੍ਰੋਫੈਸਰਾਂ ਦੀਆਂ 8 ਸੀਟਾਂ
  • ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀਆਂ ਲਈ 6 ਸੀਟਾਂ, ਇੱਕ ਸੰਯੁਕਤ ਫੈਕਲਟੀ ਸੀਟ ਬਾਕੀ ਫੈਕਲਟੀ ਰਾਹੀਂ ਚੁਣੀ ਜਾਵੇਗੀ

ਚੋਣਾਂ ਦੀਆਂ ਪ੍ਰਸਤਾਵਿਤ ਤਰੀਕਾਂ :

  • ਤਕਨੀਕੀ ਅਤੇ ਪੇਸ਼ੇਵਰ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ ਲਈ ਚੋਣਾਂ 7 ਸਤੰਬਰ 2026 ਅਤੇ ਗਿਣਤੀ 9 ਸਤੰਬਰ 2026 ਨੂੰ
  • ਯੂਨੀਵਰਸਿਟੀ ਅਧਿਆਪਨ ਵਿਭਾਗਾਂ ਦੇ ਪ੍ਰੋਫੈਸਰਾਂ, ਐਸੋਸੀਏਟ ਪ੍ਰੋਫੈਸਰਾਂ ਅਤੇ ਸਹਾਇਕ ਪ੍ਰੋਫੈਸਰਾਂ ਲਈ ਚੋਣਾਂ 14 ਸਤੰਬਰ 2026 ਨੂੰ ਅਤੇ ਗਿਣਤੀ 16 ਸਤੰਬਰ 2026 ਨੂੰ
  • ਮਾਨਤਾ ਪ੍ਰਾਪਤ ਆਰਟਸ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਚੋਣਾਂ 20 ਸਤੰਬਰ, 2026 ਨੂੰ ਅਤੇ ਗਿਣਤੀ 22 ਸਤੰਬਰ 2026 ਨੂੰ
  • ਰਜਿਸਟਰਡ ਗ੍ਰੈਜੂਏਟਾਂ ਲਈ ਚੋਣਾਂ 20 ਸਤੰਬਰ 2026 ਨੂੰ ਅਤੇ ਗਿਣਤੀ 22 ਸਤੰਬਰ 2026 ਨੂੰ 
  • ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀ ਲਈ ਚੋਣਾਂ 4 ਅਕਤੂਬਰ 2026 ਨੂੰ ਹੋਣਗੀਆਂ ਅਤੇ ਗਿਣਤੀ ਵੀ ਉਸੇ ਦਿਨ

Related Post