ਚੰਡੀਗੜ੍ਹ ਦੇ ਕਾਲਜ ਚ ਰੈਗਿੰਗ ਦੀ ਵੀਡੀਓ ਵਾਇਰਲ, 7 ਵਿਦਿਆਰਥੀ ਮੁਅੱਤਲ

ਰੈਗਿੰਗ ਨੂੰ ਲੈ ਕੇ ਸਰਕਾਰਾਂ ਹਾਲਾਂਕਿ ਵਿਦਿਆਰਥੀਆਂ ਨੂੰ ਜਾਗਰੂਕ ਕਰਦੀਆਂ ਹਨ ਤੇ ਕੋਰਟ ਵੱਲੋਂ ਵੀ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇਸ ਦਰਮਿਆਨ ਚੰਡੀਗੜ੍ਹ ਵਿਚ ਰੈਗਿੰਗ ਦੀ ਵੀਡੀਓ ਵਾਇਰਲ ਹੋਣ ਮਗਰੋਂ ਕਾਲਜ ਪ੍ਰਸ਼ਾਸਨ ਨੇ ਤੁਰੰਤ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ।

By  Ravinder Singh December 24th 2022 09:21 PM -- Updated: December 24th 2022 09:22 PM

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-12 ਸਥਿਤ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ (ਸੀਸੀਏ) ਵਿੱਚ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ ਹੈ।  ਸ਼ੁੱਕਰਵਾਰ ਨੂੰ ਇਸ ਦਾ ਵੀਡੀਓ ਵਾਇਰਲ ਹੋਣ 'ਤੇ ਕਾਲਜ 'ਚ ਹੜਕੰਪ ਮਚ ਗਿਆ। ਇਹ ਰੈਗਿੰਗ ਕਾਲਜ ਦੇ ਫੂਡ ਕੋਰਟ ਨੇੜੇ ਖੁੱਲ੍ਹੀ ਥਾਂ 'ਤੇ ਹੋਈ, ਜਿੱਥੇ ਪਹਿਲੇ ਸਾਲ ਦੇ ਇਕ ਵਿਦਿਆਰਥੀ ਨੂੰ ਦੋ ਸੀਨੀਅਰ ਵਿਦਿਆਰਥੀਆਂ ਨੇ ਹਵਾ 'ਚ ਚੁੱਕ ਲਿਆ ਅਤੇ ਫਿਰ ਦੂਜੇ ਵਿਦਿਆਰਥੀਆਂ ਨੇ ਲੱਤਾਂ ਮਾਰੀਆਂ। ਰੈਗਿੰਗ ਵਿੱਚ ਕੁੜੀਆਂ ਵੀ ਸ਼ਾਮਲ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਦੌਰਾਨ 50 ਤੋਂ ਵੱਧ ਵਿਦਿਆਰਥੀ ਖੜ੍ਹੇ ਹੋ ਕੇ ਹੱਸਦੇ ਹੋਏ ਤਮਾਸ਼ਾ ਦੇਖਦੇ ਰਹੇ।



ਜਿਸ ਸਮੇਂ ਸੀਨੀਅਰ ਵਿਦਿਆਰਥੀਆਂ ਵੱਲੋਂ ਰੈਗਿੰਗ ਕੀਤੀ ਜਾ ਰਹੀ ਸੀ, ਉਸੇ ਸਮੇਂ ਉਨ੍ਹਾਂ ਵਿੱਚੋਂ ਇਕ ਵਿਦਿਆਰਥੀ ਨੇ ਵੀਡੀਓ ਬਣਾ ਲਈ। ਸ਼ੁੱਕਰਵਾਰ ਨੂੰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਦੋ ਵਿਦਿਆਰਥੀ ਇਕ ਜੂਨੀਅਰ ਲੜਕੇ ਦੇ ਹੱਥ-ਪੈਰ ਫੜੇ ਹੋਏ ਨਜ਼ਰ ਆ ਰਹੇ ਹਨ ਜਦਕਿ ਦੋ ਵਿਦਿਆਰਥੀ ਉਸ ਨੂੰ ਲੱਤਾਂ ਮਾਰ ਰਹੇ ਹਨ।

ਇਹ ਵੀ ਪੜ੍ਹੋ : ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਮੇਕਅਪ ਰੂਮ 'ਚ ਕੀਤੀ ਖ਼ੁਦਕੁਸ਼ੀ, ਟੀਵੀ ਜਗਤ 'ਚ ਫੈਲੀ ਸੋਗ ਦੀ ਲਹਿਰ

ਇਸੇ ਦੌਰਾਨ ਇਕ ਵਿਦਿਆਰਥੀ ਆ ਕੇ ਕਹਿੰਦਾ ਹੈ ਕਿ ਜੇਕਰ ਕੋਈ ਹੋਰ ਪਹਿਲੇ ਸਾਲ ਦਾ ਵਿਦਿਆਰਥੀ ਰਹਿ ਗਿਆ ਹੈ ਤਾਂ ਉਹ ਵੀ ਆ ਜਾਵੇ ਜਾਂ ਜੇਕਰ ਕੋਈ ਲੜਕੀ ਉਸ ਨੂੰ ਮਾਰਨਾ ਚਾਹੁੰਦੀ ਹੈ ਤਾਂ ਉਹ ਵੀ ਆ ਸਕਦੀ ਹੈ। ਇਸ ਦੌਰਾਨ ਉਥੇ ਖੜ੍ਹੇ ਵਿਦਿਆਰਥੀ ਹੱਸ ਰਹੇ ਹਨ। ਕਿਸੇ ਨੇ ਰੈਗਿੰਗ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਹਿਲੇ ਸਾਲ ਦਾ ਵਿਦਿਆਰਥੀ ਸੱਟ ਲੱਗਣ 'ਤੇ ਦਰਦ ਨਾਲ ਚੀਕ ਰਿਹਾ ਹੈ। ਇਸ ਦੇ ਨਾਲ ਹੀ ਇਕ ਸੀਨੀਅਰ ਵਿਦਿਆਰਥਣ ਵੀ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਇੱਕ ਪਾਸੇ ਖੜ੍ਹਨ ਲਈ ਕਹਿ ਰਹੀ ਹੈ।

Related Post