Moga News : ਪਿੰਡ ਵੈਰੋਕੇ 'ਚ ਵੋਟਾਂ ਮੰਗਣ ਗਏ AAP ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਤਿੱਖਾ ਵਿਰੋਧ
Moga News : ਪਿੰਡ ਵੈਰੋਕੇ ਤੋਂ ਰਾਜੇਆਣਾ ਲਿੰਕ ਸੜਕ ਤੇ ਪੁੱਲ ਨੂੰ ਨਾ ਬਣਾਏ ਜਾਣ ਦੇ ਰੋਸ ਵਜੋਂ ਅੱਜ ਪਿੰਡ ਵੈਰੋਕੇ ਵਿੱਚ ਵੋਟਾਂ ਮੰਗਣ ਆਏ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਪਿੰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਲਕਾ ਵਿਧਾਇਕ ਦੀ ਸੁਰੱਖਿਆ ਲਈ ਪੁੱਜੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਕਈ ਔਰਤਾਂ ਅਤੇ ਲੋਕਾਂ 'ਤੇ ਕੀਤਾ ਲਾਠੀਚਾਰਜ ਕਈ ਆਗੂਆਂ ਨੂੰ ਵੀ ਹਿਰਾਸਤ ਵਿੱਚ ਲਿਆ। ਪੁਲਿਸ ਨੇ ਆਗੂ ਮੰਗਾ ਸਿੰਘ ਵੈਰੋਕੇ ਨੂੰ ਸਾਥੀਆਂ ਸਮੇਤ ਹਿਰਾਸਤ 'ਚ ਲੈ ਲਿਆ।
ਜਾਣਕਾਰੀ ਅਨੁਸਾਰ, ਨਾਅਰੇਬਾਜ਼ੀ ਦਰਮਿਆਨ ਕਈ ਬਜ਼ੁਰਗ ਔਰਤਾਂ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਅਤੇ ਔਰਤਾਂ ਨੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਵੀ ਲਾਹਨਤਾਂ ਪਾਈਆਂ ਕਿਹਾ ਕਿ ਜੇਕਰ ਚੰਗੇ ਕੰਮ ਕੀਤੇ ਹੋਣ ਤਾਂ ਕਿਸੇ ਵੀ ਵਿਧਾਇਕ ਨੂੰ ਇੰਨੀ ਸੁਰੱਖਿਆ ਲਿਆਉਣ ਦੀ ਕੀ ਲੋੜ ਉਹਨਾਂ ਕਿਹਾ ਕਿ ਅਸੀਂ ਹਲਕਾ ਵਿਧਾਇਕ ਦਾ ਸਖਤ ਵਿਰੋਧ ਕਰਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਹਲਕਾ ਵਿਧਾਇਕ ਨੇ ਇਹ ਪਲਟ ਹੋਣ ਸਮੇਂ ਕਿਹਾ ਸੀ ਕਿ ਇਸ ਪੁੱਲ ਨੂੰ ਜਲਦ ਬਣਾਇਆ ਜਾਵੇਗਾ ਪਰ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਇਸ ਪੁੱਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਨਾਂ ਕਿਹਾ ਕਿ ਸਾਡੇ ਲੋਕਾਂ ਨੂੰ ਆਉਣ ਜਾਣ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹਲਕਾ ਵਿਧਾਇਕ ਇਹ ਸਭ ਕੁਝ ਅਣਗੌਲਿਆਂ ਕਰ ਰਹੇ ਹਨ, ਜਿਸ ਨੂੰ ਲੈ ਕੇ ਅੱਜ ਸਾਨੂੰ ਉਹਨਾਂ ਦਾ ਵਿਰੋਧ ਕਰਨਾ ਪੈ ਰਿਹਾ ਹੈ।
- PTC NEWS