Powerlifting Championship : ਸੰਗਰੂਰ ਦੇ ਵਿਕਰਮਜੀਤ ਸਿੰਘ ਦਾ ਕਮਾਲ, ਰੂਸ 'ਚ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ 'ਚ ਜਿੱਤੇ 2 ਸੋਨ ਤਗਮੇ
Vikramjit Singh Bhawanigarh : ਭਵਾਨੀਗੜ੍ਹ ਦੇ ਵਿਕਰਮਜੀਤ ਸਿੰਘ ਪੁੱਤਰ ਹਰਬਿੰਦਰ ਸਿੰਘ ਘਰਾਚੋਂ ਨੇ ਇੰਟਰਨੈਸ਼ਨਲ ਰਸ਼ੀਆ ਚੈਂਪੀਅਨਸ਼ਿਪ ਵਿੱਚ ਪਾਵਰ-ਲਿਫਟਿੰਗ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਅਤੇ ਭਾਰਤ ਦਾ ਨਾਮ ਗਲੋਬਲ ਸਟੇਜ ਤੇ ਚਮਕਾਇਆ ਹੈ।
ਵਿਕਰਮਜੀਤ ਸਿੰਘ ਦਾ ਅੱਜ ਉਸਦੇ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੇ ਪ੍ਰਬੰਧਕ ਅਤੇ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਜ਼ਬਰਦਸਤ ਜੋਸ਼ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ। ਵਿਕਰਮਜੀਤ ਸਿੰਘ ਸਕੂਲ ਵਿਚ ਪੜਾਈ ਅਤੇ ਖੇਡਾਂ ਵੱਲ ਹੀ ਧਿਆਨ ਦਿੰਦਾ ਹੈ। ਉਹ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਕਰਦਾ। ਵਿਕਰਮਜੀਤ ਨੇ ਕਿਹਾ ਕਿ ਉਹ ਆਪਣੀ ਇਸ ਖੇਡ ਨੂੰ ਅੱਡੇ ਲੈ ਕੇ ਜਾਵੇਗਾ। ਉਸਨੇ ਦੱਸਿਆ ਕਿ ਉਹ ਪਹਿਲਾਂ ਸਿਰਫ ਸੌਕ ਵਜੋਂ ਜਿੰਮ ਹੀ ਲਗਾਉਂਦਾ ਸੀ ਫਿਰ ਉਸ ਪਤਾ ਲੱਗਿਆ ਕਿ ਪਾਵਰ ਲਿਫਟਿੰਗ ਵੀ ਵਧੀਆ ਗੇਮ ਹੈ, ਇਸ ਲਈ ਮੈਂ ਉਸ ਵਿੱਚ ਟਰਾਈ ਕੀਤੀ। ਫਿਰ ਮੈਂ ਜੋਨ ਖੇਡਿਆ, ਜਿਲ੍ਹਾ ਪੱਧਰ ਤੇ ਖੇਡਿਆ, ਸਟੇਟ ਅਤੇ ਨੈਸ਼ਨਲ ਖੇਡਿਆ, ਨੈਸ਼ਨਲ ਵਿਚ 5 ਵਾਰੀ ਗੋਲਡ ਮੈਡਲ ਵੀ ਜਿੱਤੇ।
ਵਿਕਰਮਜੀਤ ਸਿੰਘ ਨੇ ਦੱਸਿਆ ਉਹ ਪਹਿਲੀ ਵਾਰ ਰਸੀਆ ਦੇ ਮਾਸਕੋ ਵਿਚ ਪਹਿਲੀ ਵਾਰ ਪਾਵਰ ਲਿਫਟਿੰਗ ਵਿਚ ਇੰਟਰਨੈਸ਼ਨਲ ਖੇਡਣ ਗਿਆ ਸੀ। ਜਿੱਥੇ ਉਸਨੇ ਦੋ ਈਵੈਂਟ ਵਿਚ ਭਾਗ ਲਿਆ ਅਤੇ ਦੋਵਾਂ ਵਿਚ ਗੋਲਡ ਮੈਡਲ ਜਿੱਤੇ। ਉਸਨੇ ਦੱਸਿਆ ਕਿ ਖੇਡਾਂ ਗੁੜਤੀ ਉਸਨੂੰ ਵਿਰਾਸਤ ਵਿਚੋਂ ਮਿਲੀ ਹੈ।
ਸਕੂਲ ਡਾ. ਗੁਰਪ੍ਰੀਤ ਕੌਰ ਪ੍ਰਿੰਸੀਪਲ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਵਲੋਂ 2 ਗੋਲਡ ਮੈਡਲ ਜਿੱਤੇ ਬਹੁਤ ਵੱਡੀ ਹੈ। ਉਹ ਸਕੂਲ ਵਿਚ ਵੀ ਹਰ ਵਕਤ ਪੜਾਈ ਦੇ ਨਾਲ ਖੇਡਾਂ ਵੱਲ ਹੀ ਧਿਆਨ ਕੇਂਦਰਿਤ ਕਰਦਾ ਹੈ। ਵਿਕਰਮਜੀਤ ਸਿੰਘ ਸਕੂਲ ਵਿਚ ਸਪੋਰਟਸ ਇੰਚਾਰਜ ਵੀ ਹੈ।
ਸਕੂਲ ਪ੍ਰਬੰਧਕ ਅਨਿਲ ਮਿੱਤਲ ਨੇ ਕਿਹਾ ਕਿ ਭਵਾਨੀਗੜ੍ਹ ਵਿਚ ਇਕ ਸਪੋਰਟਸ ਅਕੈਡਮੀ ਬਣਾਈ ਜਾਵੇਗੀ, ਤਾਂ ਜੋ ਵਿਦਿਆਰਥੀਆਂ ਹੋਰ ਤਰੱਕੀਆਂ ਕਰ ਸਕਣ।
- PTC NEWS