Ludhiana ’ਚ ਪਿੰਡ ਭਾਮੀਆ ਕਲਾਂ ’ਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਹੋਇਆ ਤਣਾਅਪੂਰਨ
ਮਿਲੀ ਜਾਣਕਾਰੀ ਮੁਤਾਬਿਕ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਵੀ ਜਾਂਚ ਕਰ ਰਹੀ ਹੈ। ਫਿਰ ਬਾਵਜੂਦ ਦੇਵਤੇ ਦੋਵਾਂ ਦਿਨਾਂ ਵਿੱਚ ਬਰਬਾਦ ਇੰਨਾ ਵੱਧ ਗਿਆ ਕਿ ਮਾਹੌਲ ਹੰਗਾਮੇ ਭਰਿਆ ਹੋ ਗਿਆ ਉਧਰ ਇਸ ਹੰਗਾਮੇ ਭਰੇ ਮਾਹੌਲ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਅਸੀਂ ਕਿਹਾ ਕਿ ਸ਼ਾਂਤ ਮਾਹੌਲ ਬਣਾਉਣ ਲਈ ਉਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ।
Ludhiana News : ਲੁਧਿਆਣਾ ਦੇ ਪਿੰਡ ਭਾਮੀਆਂ ’ਚ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਅਤੇ ਗੋਲਕ ਨੂੰ ਲੈ ਕੇ ਵਿਵਾਦ ਹੰਗਾਮੇ ਭਰਿਆ ਹੋ ਗਿਆ ਇਸ ਦੌਰਾਨ ਜਿੱਥੇ ਦੋਵੇਂ ਹੀ ਧਿਰਾਂ ਵੱਲੋਂ ਇੱਕ ਦੂਸਰੇ ਤੇ ਇਲਜ਼ਾਮਬਾਜ਼ੀ ਕੀਤੀ ਗਈ ਤਾਂ ਉੱਥੇ ਹੀ ਪਿੰਡ ਦੇ ਲੋਕਾਂ ਵੱਲੋਂ ਚੁਣੇ ਪ੍ਰਧਾਨ ਨੂੰ ਦੂਸਰੀ ਕਮੇਟੀ ਵੱਲੋਂ ਨਾ ਮਨਜੁਰ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਵੀ ਜਾਂਚ ਕਰ ਰਹੀ ਹੈ। ਫਿਰ ਬਾਵਜੂਦ ਦੇਵਤੇ ਦੋਵਾਂ ਦਿਨਾਂ ਵਿੱਚ ਬਰਬਾਦ ਇੰਨਾ ਵੱਧ ਗਿਆ ਕਿ ਮਾਹੌਲ ਹੰਗਾਮੇ ਭਰਿਆ ਹੋ ਗਿਆ ਉਧਰ ਇਸ ਹੰਗਾਮੇ ਭਰੇ ਮਾਹੌਲ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਅਸੀਂ ਕਿਹਾ ਕਿ ਸ਼ਾਂਤ ਮਾਹੌਲ ਬਣਾਉਣ ਲਈ ਉਹਨਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਉਧਰ ਗੱਲਬਾਤ ਕਰਦਿਆਂ ਦੋਵੇਂ ਹੀ ਧਿਰਾਂ ਦੇ ਆਗੂਆਂ ਨੇ ਇੱਕ ਦੂਸਰੇ ’ਤੇ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਇਲਜ਼ਾਮ ਲਗਾਏ ਉਹਨਾਂ ਕਿਹਾ ਕਿ ਜਿੱਥੇ ਗੋਲਕ ਦੇ ਪੈਸਿਆਂ ਦਾ ਹਿਸਾਬ ਕਿਤਾਬ ਰੱਖਿਆ ਗਿਆ ਤਾਂ ਉੱਥੇ ਹੀ ਉਹਨਾਂ ਧੱਕੇ ਨਾਲ ਗੁਰਦੁਆਰੇ ਦੀ ਪ੍ਰਧਾਨਗੀ ’ਤੇ ਕਬਜ਼ਾ ਕਰਨ ਅਤੇ ਇਸ ਤਰ੍ਹਾਂ ਦੀ ਸਹਿਮਤੀ ਪ੍ਰਗਟਾਉਣ ਦੇ ਇਲਜ਼ਾਮ ਲਗਾਏ। ਉਹਨਾਂ ਕਿਹਾ ਕਿ ਜਿੱਥੇ ਪਿੰਡ ਦੀ ਸੰਗਤ ਵੱਲੋਂ ਉਹਨਾਂ ਨੂੰ ਚੁਣਿਆ ਗਿਆ ਹੈ ਤਾਂ ਉੱਥੇ ਹੀ ਦੂਜੇ ਪਾਸੇ ਦੂਜੀ ਧਿਰ ਨੇ ਵੋਟਿੰਗ ਦੇ ਜਰੀਏ ਪ੍ਰਧਾਨ ਚੁਣਨ ਦੀ ਗੱਲ ਕਹੀ ਹੈ।
ਹਾਲਾਂਕਿ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਅਤੇ ਕਿਹਾ ਕਿ ਮਾਮਲਾ ਧਾਰਮਿਕ ਹੈ। ਅਤੇ ਕਿਸੇ ਵੀ ਤਰ੍ਹਾਂ ਦਾ ਹੰਗਾਮੇ ਭਰਿਆ ਮਾਹੌਲ ਨਾ ਹੋਵੇ ਇਸ ਲਈ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵਿਚਾਲੇ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਜੋ ਵਿਵਾਦ ਹੈ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੋਵੇਂ ਹੀ ਧਿਰਾਂ ਨੂੰ ਬੈਠ ਕੇ ਇਹ ਮਾਮਲਾ ਸੁਲਝਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਮਾਹੌਲ ਖਰਾਬ ਕਰੇਗਾ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜ੍ਹੋ : Samana ਬੇਅਦਬੀ ਮਾਮਲਾ ਪੁਲਿਸ ਨੇ ਸੁਲਝਾਇਆ; ਬੱਚਿਆਂ ਵੱਲੋਂ ਅਣਜਾਣੇ ’ਚ ਹੋਈ ਬੇਅਦਬੀ ਦੀ ਘਟਨਾ