IPL 2023: ਵੀਰੇਂਦਰ ਸਹਿਵਾਗ ਦੀ CSK ਗੇਂਦਬਾਜ਼ਾਂ ਨੂੰ ਚੇਤਾਵਨੀ, ਕਿਹਾ....

IPL 2023 'ਚ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰਕਿੰਗਜ਼ ਦੀ ਗੇਂਦਬਾਜ਼ੀ ਕੁਝ ਖਾਸ ਨਹੀਂ ਰਹੀ ਹੈ। ਟੀਮ ਦੇ ਗੇਂਦਬਾਜ਼ ਲਗਾਤਾਰ ਵਾਈਡ ਅਤੇ ਨੋ ਗੇਂਦ ਸੁੱਟ ਰਹੇ ਹਨ।

By  Amritpal Singh April 18th 2023 08:04 PM

IPL : IPL 2023 'ਚ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰਕਿੰਗਜ਼ ਦੀ ਗੇਂਦਬਾਜ਼ੀ ਕੁਝ ਖਾਸ ਨਹੀਂ ਰਹੀ ਹੈ। ਟੀਮ ਦੇ ਗੇਂਦਬਾਜ਼ ਲਗਾਤਾਰ ਵਾਈਡ ਅਤੇ ਨੋ ਗੇਂਦ ਸੁੱਟ ਰਹੇ ਹਨ। ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕਹਿਣਾ ਸੀ ਕਿ ਜੇਕਰ ਗੇਂਦਬਾਜ਼ਾਂ ਨੇ ਆਪਣੀ ਲਾਈਨ ਅਤੇ ਲੈਂਥ 'ਚ ਸੁਧਾਰ ਨਹੀਂ ਕੀਤਾ ਤਾਂ ਉਹ ਛੇਤੀ ਹੀ ਨਵੇਂ ਕਪਤਾਨ ਦੀ ਅਗਵਾਈ 'ਚ ਖੇਡਣਗੇ, ਜਦੋਂ ਸੀਐੱਸਕੇ ਦੇ ਗੇਂਦਬਾਜ਼ਾਂ ਨੇ ਲਖਨਊ ਸੁਪਰਜਾਇੰਟਸ ਦੇ ਖਿਲਾਫ ਮੈਚ 'ਚ ਜ਼ਿਆਦਾ ਵਾਈਡ ਅਤੇ ਨੋ ਗੇਂਦਾਂ ਸੁੱਟੀਆਂ ਸਨ। 

ਕਪਤਾਨ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦੇ ਹੋਏ ਚੇਨਈ ਦੇ ਗੇਂਦਬਾਜ਼ਾਂ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ 11 ਵਾਧੂ ਦੌੜਾਂ ਦਿੱਤੀਆਂ, ਜਿਸ 'ਚ 6 ਵਾਈਡ ਗੇਂਦਾਂ ਸ਼ਾਮਲ ਸਨ। ਸਾਬਕਾ ਧਮਾਕੇਦਾਰ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਇਸ 'ਤੇ ਚਿੰਤਾ ਜ਼ਾਹਰ ਕੀਤੀ ਹੈ।

ਵਰਿੰਦਰ ਸਹਿਵਾਗ ਨੇ ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਇਸੇ ਤਰ੍ਹਾਂ ਗੇਂਦਬਾਜ਼ੀ ਕਰਦੇ ਰਹੇ ਤਾਂ ਕਪਤਾਨ ਐਮਐਮ ਧੋਨੀ 'ਤੇ ਹੌਲੀ ਓਵਰ ਰੇਟ ਕਾਰਨ ਪਾਬੰਦੀ ਲੱਗ ਸਕਦੀ ਹੈ। ਸਹਿਵਾਗ ਨੇ ਕਿਹਾ, ਆਰਸੀਬੀ 'ਤੇ ਜਿੱਤ ਦੇ ਬਾਵਜੂਦ ਧੋਨੀ ਖੁਸ਼ ਨਹੀਂ ਦਿਖਾਈ ਦੇ ਰਹੇ ਸਨ ਕਿਉਂਕਿ ਉਸ ਨੇ ਪਹਿਲਾਂ ਵੀ ਕਿਹਾ ਸੀ ਕਿ ਗੇਂਦਬਾਜ਼ਾਂ ਨੂੰ ਨੋ ਅਤੇ ਵਾਈਡਾਂ ਦੀ ਗਿਣਤੀ ਘੱਟ ਕਰਨੀ ਚਾਹੀਦੀ ਹੈ। ਚੇਨਈ ਨੇ ਬੈਂਗਲੁਰੂ ਖਿਲਾਫ ਵਾਧੂ ਓਵਰ ਸੁੱਟੇ ਹਨ। ਇਹ ਉਸ ਪੱਧਰ 'ਤੇ ਨਹੀਂ ਜਾਣਾ ਚਾਹੀਦਾ ਜਿੱਥੇ ਕਪਤਾਨ ਧੋਨੀ 'ਤੇ ਪਾਬੰਦੀ ਲੱਗੀ ਹੋਵੇ ਅਤੇ ਟੀਮ ਨੂੰ ਬਿਨਾਂ ਕਪਤਾਨ ਦੇ ਮੈਦਾਨ 'ਤੇ ਉਤਰਨਾ ਪਵੇ।

Related Post