Teacher Protest : ਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ DGSC ਦਫ਼ਤਰ ਦੀ ਸੱਤਵੀਂ ਮੰਜਿਲ ਤੇ ਲਾਇਆ ਰੋਸ ਧਰਨਾ

Teacher Protest : ਅਧਿਆਪਕ ਆਗੂਆਂ ਨੇ ਕਿਹਾ ਕਿ ਅਸੀਂ ਅਧਿਆਪਕ ਸੱਤਵੀਂ ਮੰਜ਼ਿਲ ਦੇ ਉੱਤੇ ਇਸ ਲਈ ਡਟੇ ਹੋਏ ਹਾਂ ਤੇ ਸਾਡੀ ਇੱਕੋ ਹੀ ਮੰਗ ਹੈ ਕਿ ਵਿਸ਼ੇਸ਼ ਅਧਿਆਪਕਾਂ ਦੀ ਨਵੀਂ ਭਰਤੀ ਤੋਂ ਪਹਿਲਾਂ ਸਾਨੂੰ 20 ਸਾਲ ਤੋਂ ਪਹਿਲਾਂ ਜਿਹੜੇ ਕੰਮ ਕਰ ਰਹੇ ਹਨ, ਉਹਨਾਂ ਨੂੰ ਆਰਡਰ ਦਿੱਤੇ ਜਾਣ ਅਤੇ ਪੱਤਰ ਜਾਰੀ ਕੀਤਾ ਜਾਵੇ।

By  KRISHAN KUMAR SHARMA December 27th 2025 06:22 PM -- Updated: December 27th 2025 06:24 PM

Teacher Protest : ਅੱਜ ਵਿਸ਼ੇਸ਼ ਅਧਿਆਪਕ ਯੂਨੀਅਨ ਆਈਆਰਟੀ, ਡੀਐਸਈ ਅਤੇ ਡੀਐਸਟੀ ਵੱਲੋਂ ਆਪਣੀਆਂ ਰੈਗੂਲਰ ਦੀਆਂ ਮੰਗਾਂ ਸਬੰਧੀ ਡੀਜੀਐਸਸੀ (DGSC) ਦਫਤਰ ਵਿਖੇ ਮੀਟਿੰਗ ਲਈ ਆਇਆ ਗਿਆ ਸੀ ਪਰ ਉੱਥੇ ਕੋਈ ਵੀ ਅਫਸਰ ਜਿਹੜਾ ਮੌਕੇ 'ਤੇ ਨਹੀਂ ਮਿਲਿਆ ਅਤੇ ਜਿਹੜੇ ਅਫਸਰ ਮਿਲੇ, ਉਨ੍ਹਾਂ ਵੱਲੋਂ ਕੋਈ ਵੀ ਸੁਚਾਰੂ ਢੰਗ ਦੇ ਨਾਲ ਮੀਟਿੰਗ ਨਹੀਂ ਕੀਤੀ ਗਈ, ਜਿਸ ਦੇ ਰੋਸ ਵੱਜੋਂ ਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ ਸੱਤਵੀਂ ਮੰਜ਼ਿਲ ਦੀ ਛੱਤ ਤੋਂ ਉੱਪਰ ਚੜ ਕੇ ਰੋਸ ਪ੍ਰਦਰਸ਼ਨ ਕੀਤਾ, ਜੋ ਕਿ ਖ਼ਬਰ ਲਿਖੇ ਜਾਣ ਤੱਕ ਡਟੇ ਹੋਏ ਸਨ।

ਅਧਿਆਪਕ ਆਗੂਆਂ ਨੇ ਕਿਹਾ ਕਿ ਅਸੀਂ ਅਧਿਆਪਕ ਸੱਤਵੀਂ ਮੰਜ਼ਿਲ ਦੇ ਉੱਤੇ ਇਸ ਲਈ ਡਟੇ ਹੋਏ ਹਾਂ ਤੇ ਸਾਡੀ ਇੱਕੋ ਹੀ ਮੰਗ ਹੈ ਕਿ ਵਿਸ਼ੇਸ਼ ਅਧਿਆਪਕਾਂ ਦੀ ਨਵੀਂ ਭਰਤੀ ਤੋਂ ਪਹਿਲਾਂ ਸਾਨੂੰ 20 ਸਾਲ ਤੋਂ ਪਹਿਲਾਂ ਜਿਹੜੇ ਕੰਮ ਕਰ ਰਹੇ ਹਨ, ਉਹਨਾਂ ਨੂੰ ਆਰਡਰ ਦਿੱਤੇ ਜਾਣ ਅਤੇ ਪੱਤਰ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਪੱਤਰ ਜਾਰੀ ਨਹੀਂ ਹੁੰਦਾ, ਉਦੋਂ ਤੱਕ ਇਹ ਸਾਥੀ ਦਿਨ ਰਾਤ ਦਫਤਰ ਦੇ ਵਿੱਚ ਹੀ ਡਟੇ ਰਹਿਣਗੇ ਅਤੇ ਜਿਸ ਦੀ ਨਿਰੋਲ ਜਿੰਮੇਵਾਰੀ ਸਰਕਾਰ ਪ੍ਰਸ਼ਾਸਨ ਅਤੇ ਡਿਪਾਰਟਮੈਂਟ ਦੀ ਹੋਵੇਗੀ।

ਸੂਬਾ ਕਨਵੀਨਰ ਵਰਿੰਦਰ ਵੋਹਰਾ ਅਤੇ ਬਾਕੀ ਸਾਥੀਆਂ ਵੱਲੋਂ ਦੱਸਿਆ ਗਿਆ ਕਿ ਅਸੀਂ ਪਿਛਲੇ 20 ਸਾਲ ਤੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਪਰ ਸਾਡੀ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ, ਸਗੋਂ ਸਾਨੂੰ ਰੈਗੂਲਰ ਕਰਨ ਦੀ ਬਜਾਏ ਸਾਨੂੰ ਨਾ-ਜ਼ਰੂਰੀ ਸ਼ਰਤਾਂ ਲਗਾ ਕੇ ਨੀਵਾਂ ਦਿਖਾਇਆ ਜਾ ਰਿਹਾ ਹੈ, ਜਿਸ ਤੋਂ ਤੰਗ ਆ ਕੇ ਅਸੀਂ ਸਾਰੇ ਸੱਤਵੀਂ ਮੰਜ਼ਿਲ ਦੇ ਉੱਤੇ ਚੜ ਚੁੱਕੇ ਹਾਂ ਤੇ ਇਹ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਜਦੋਂ ਤੱਕ ਸਾਡੀਆਂ ਮੰਗਾਂ ਹੱਲ ਨਹੀਂ ਹੋ ਜਾਂਦੀਆਂ।

Related Post