ਭਲਕੇ ਅਜਨਾਲਾ ਪਹੁੰਚ ਆਪਣੀ ਗ੍ਰਿਫ਼ਤਾਰੀ ਦੇਣਗੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ

ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਉਨ੍ਹਾਂ 'ਤੇ ਦਰਜ਼ ਮੁਕੱਦਮੇ ਨੂੰ ਅੱਜ ਸ਼ਾਮ ਤੱਕ ਰੱਦ ਨਾਂ ਕਰਨ ਤੋਂ ਬਾਅਦ ਕੱਲ੍ਹ ਨੂੰ ਅਜਨਾਲਾ ਵਿਖੇ ਇਕੱਠ ਕਰਨ ਅਤੇ ਗ੍ਰਿਫਤਾਰੀ ਦੇਣ ਦਾ ਬਿਆਨ ਦਿੱਤਾ ਹੈ

By  Jasmeet Singh February 22nd 2023 07:30 PM

ਅੰਮ੍ਰਿਤਸਰ (ਮਨਿੰਦਰ ਸਿੰਘ ਮੋਂਗਾ): ਥਾਣਾ ਅਜਨਾਲਾ ਅੰਦਰ ਪਿਛਲੇ ਦਿਨੀਂ ਇੱਕ ਗੁਰਸਿੱਖ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦੇ ਅਜਨਾਲਾ ਪੁਲਿਸ ਨੇ ਭਾਈ ਅੰਮ੍ਰਿਤਪਾਲ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ। 

ਉਸੇ ਮਾਮਲੇ 'ਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਉਨ੍ਹਾਂ 'ਤੇ ਦਰਜ਼ ਮੁਕੱਦਮੇ ਨੂੰ ਅੱਜ ਸ਼ਾਮ ਤੱਕ ਰੱਦ ਨਾਂ ਕਰਨ ਤੋਂ ਬਾਅਦ ਕੱਲ੍ਹ ਨੂੰ ਅਜਨਾਲਾ ਵਿਖੇ ਇਕੱਠ ਕਰਨ ਅਤੇ ਗ੍ਰਿਫਤਾਰੀ ਦੇਣ ਦਾ ਬਿਆਨ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅਜਨਾਲਾ ਅੰਦਰ ਅੰਮ੍ਰਿਤਸਰ ਦਿਹਾਤੀ ਪੁਲਿਸ ਹਰਕਤ ਵਿੱਚ ਨਜ਼ਰ ਆ ਰਹੀ ਹੈ, ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐਸ.ਪੀ. ਜੁਗਰਾਜ ਸਿੰਘ ਵੱਲੋਂ ਭਾਰੀ ਪੁਲਿਸ ਫੋਰਸ ਨੂੰ ਨਾਲ ਲੈਕੇ ਅਜਨਾਲਾ ਸ਼ਹਿਰ ਦਾ ਜਾਇਜ਼ਾ ਲੈਂਦੇ ਹੋਏ ਵਿਉਂਤਬੰਦੀ ਘੜੀ ਗਈ। 


ਇਸ ਮੌਕੇ ਐਸ.ਪੀ. ਜੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਛਾਪੇਮਾਰੀ ਕੀਤੀ ਜਾਂ ਰਹੀ ਹੈ ਅਤੇ ਨਾਕਾਬੰਦੀ ਵੀ ਕੀਤੀ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਖਿਲਾਫ ਦਰਜ਼ ਮਾਮਲੇ ਦੀ ਤਫਤੀਸ਼ ਜਾਰੀ ਹੈ ਤੇ ਕਾਨੂੰਨ ਅਨੁਸਾਰ ਹੀ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related Post