ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਮੁਹਾਲੀ ਏਅਰਪੋਰਟ ਤੋਂ ਗ੍ਰਿਫਤਾਰ, ਕਿਸਾਨ ਅੰਦੋਲਨ ’ਚ ਰਹੀ ਹੈ ਅਹਿਮ ਭੂਮਿਕਾ

By  Aarti March 29th 2024 05:18 PM

Water Cannon Man Navdeep Singh Arrest: ਅੰਬਾਲਾ ਪੁਲਿਸ ਨੇ ਕਿਸਾਨ ਅੰਦੋਲਨ ਨਾਲ ਜੁੜੇ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਗ੍ਰਿਫ਼ਤਾਰ ਕਰਕੇ ਅੰਬਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਹੈ। ਕਿਸਾਨ ਅੰਦੋਲਨ ਨਾਲ ਜੁੜੇ ਨੌਜਵਾਨ ਨਵਦੀਪ ਖ਼ਿਲਾਫ਼ ਧਾਰਾ 307 ਅਤੇ 379 ਬੀ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਅਦਾਲਤ ਨੇ ਨਵਦੀਪ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਕਿਸਾਨ ਅੰਦੋਲਨ ਨਾਲ ਜੁੜੇ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਕੱਲ੍ਹ ਅੰਬਾਲਾ ਪੁਲਿਸ ਨੇ ਉਸ ਦੇ ਸਾਥੀ ਗੁਰਕੀਰਤ ਸਮੇਤ ਮੁਹਾਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਨਵਦੀਪ ਦੀ ਅੰਬਾਲਾ ਤੋਂ ਗ੍ਰਿਫਤਾਰੀ ਦਿਖਾਈ ਅਤੇ ਭਾਰੀ ਸੁਰੱਖਿਆ ਵਿਚਕਾਰ ਨਵਦੀਪ ਨੂੰ ਅੰਬਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਿਸ ਨੇ 13 ਫਰਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਨਵਦੀਪ ਖ਼ਿਲਾਫ਼ ਐਫਆਈਆਰ ਨੰਬਰ 40 ਦਰਜ ਕੀਤੀ ਸੀ, ਜਿਸ ਵਿੱਚ ਨਵਦੀਪ ’ਤੇ ਧਾਰਾ 307 ਅਤੇ 379ਬੀ ਲਗਾਈ ਗਈ ਸੀ।

ਪੁਲਿਸ ਨੇ ਨਵਦੀਪ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਮੰਗਿਆ। ਜਿਸ 'ਤੇ ਅਦਾਲਤ ਨੇ ਨਵਦੀਪ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਸਬੰਧੀ ਨਵਦੀਪ ਦੇ ਵਕੀਲ ਐਡਵੋਕੇਟ ਰੋਹਿਤ ਜੈਨ ਨੇ ਕਿਹਾ ਕਿ ਅਸੀਂ ਅਦਾਲਤ 'ਚ ਸਵਾਲ ਉਠਾਇਆ ਕਿ ਨਵਦੀਪ ਨੂੰ ਅੱਤਵਾਦੀ ਵਾਂਗ ਪੇਸ਼ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੌਰਾਨ ਨਵਦੀਪ 'ਤੇ ਜੋ ਧਾਰਾਵਾਂ ਲਗਾਈਆਂ ਗਈਆਂ ਸਨ, ਉਹ ਨਹੀਂ ਲਗਾਈਆਂ ਜਾ ਸਕਦੀਆਂ।

ਦੱਸ ਦਈਏ ਕਿ ਪੁਲਿਸ ਨੇ ਨਵਦੀਪ ਤੋਂ ਇਹ ਜਾਣਕਾਰੀ ਹਾਸਲ ਕਰਨੀ ਹੈ ਕਿ ਉਸ ਨੇ ਡੰਡੇ, ਗੁਲੇਲ, ਮੋਡੀਫਾਈਡ ਟਰੈਕਟਰ ਤਿਆਰ ਕੀਤਾ ਅਤੇ ਫਾਰਚੂਨਰ ਕਾਰ ਕਿੱਥੋਂ ਪ੍ਰਾਪਤ ਕੀਤੀ ਸੀ। ਜਿਸ ਦਾ 2 ਦਿਨ ਦਾ ਰਿਮਾਂਡ ਮਨਜ਼ੂਰ ਕੀਤਾ ਗਿਆ ਹੈ।

ਨਵਦੀਪ ਜਲਬੇੜਾ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਆਇਆ ਜਦੋਂ ਨਵਦੀਪ ਨੇ ਅੰਬਾਲਾ ਵਿੱਚ ਦਿੱਲੀ ਮਾਰਚ ਦੌਰਾਨ ਪੁਲਿਸ ਵੱਲ ਜਲ ਤੋਪ ਦਾ ਮੂੰਹ ਮੋੜ ਦਿੱਤਾ। ਜਿਸ ਤੋਂ ਬਾਅਦ ਨਵਦੀਪ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋ ਗਿਆ। ਨਵਦੀਪ ਨੇ ਕਿਸਾਨ ਅੰਦੋਲਨ 1 ਅਤੇ ਕਿਸਾਨ ਅੰਦੋਲਨ 2 ਦੋਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ: SGPC Budget Session 2024-25: ਜਰਨਲ ਇਜਲਾਸ ’ਚ ਪਾਸ ਕੀਤੇ ਗਏ ਇਹ ਮਤੇ, ਬੇਅਦਬੀ ਮਾਮਲੇ ’ਚ ਹਨੀਪ੍ਰੀਤ ਦੀ ਗ੍ਰਿਫਤਾਰੀ ਦੀ ਮੰਗ

Related Post