Punjab Haryana Water Dispute : ਪੰਜਾਬ ਕੌਣ ਹੈ ਪਾਣੀ ਦੇਣ ਵਾਲਾ...ਇਹ ਕੌਮੀ ਜਾਇਦਾਦ ਭੁਪਿੰਦਰ ਹੁੱਡਾ ਨੇ AAP ਨੂੰ ਲਿਆ ਕਰੜੇ ਹੱਥੀਂ

Punjab Haryana Water Dispute : ਹਰਿਆਣਾ ਕਾਂਗਰਸ ਦੇ ਮੁਖੀ ਭੁਪਿੰਦਰ ਸਿੰਘ ਹੁੱਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਬੀਬੀਐਮਬੀ ਦੇ ਮੁੱਦੇ 'ਤੇ ਕਿਹਾ ਕਿ ਪੰਜਾਬ ਕੌਣ ਹੈ ਪਾਣੀ ਦੇਣ ਵਾਲਾ, ਇਹ ਰਾਸ਼ਟਰੀ ਜਾਇਦਾਦ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣਾ ਹਿੱਸਾ ਮੰਗ ਰਹੇ ਹਾਂ। ਉਹ (ਪੰਜਾਬ ਸਰਕਾਰ) ਕੌਣ ਹੈ ਦੇਣ ਵਾਲੇ ?

By  KRISHAN KUMAR SHARMA May 5th 2025 05:02 PM -- Updated: May 5th 2025 05:24 PM

Punjab Haryana Water Dispute : ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ 'ਤੇ ਚੱਲ ਰਹੀ ਸਿਆਸਤ ਵਿਚਾਲੇ ਹਰਿਆਣਾ ਕਾਂਗਰਸ ਦੇ ਮੁਖੀ ਭੁਪਿੰਦਰ ਸਿੰਘ ਹੁੱਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਬੀਬੀਐਮਬੀ ਦੇ ਮੁੱਦੇ 'ਤੇ ਕਿਹਾ ਕਿ ਪੰਜਾਬ ਕੌਣ ਹੈ ਪਾਣੀ ਦੇਣ ਵਾਲਾ, ਇਹ ਰਾਸ਼ਟਰੀ ਜਾਇਦਾਦ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣਾ ਹਿੱਸਾ ਮੰਗ ਰਹੇ ਹਾਂ। ਉਹ (ਪੰਜਾਬ ਸਰਕਾਰ) ਕੌਣ ਹੈ ਦੇਣ ਵਾਲੇ ? 

ਆਗੂ ਨੇ ਕਿਹਾ ਕਿ ਇਹ ਬੀਬੀਐਮਬੀ ਫੈਸਲਾ ਕਰਦਾ ਹੈ ਕਿ ਕਿਸ ਨੂੰ ਕਿੰਨਾ ਪਾਣੀ ਦਿੱਤਾ ਜਾਵੇਗਾ, ਉਹ ਕੌਣ ਹਨ? ਤੁਹਾਨੂੰ ਰਿਕਾਰਡ ਚੈੱਕ ਕਰਨੇ ਚਾਹੀਦੇ ਹਨ, ਇਸ ਸਮੇਂ ਸਾਨੂੰ ਹਮੇਸ਼ਾ ਇੰਨਾ ਪਾਣੀ ਮਿਲਦਾ ਰਿਹਾ ਹੈ, ਉਹ (ਆਮ ਆਦਮੀ ਪਾਰਟੀ) ਪੰਜਾਬ ਚੋਣਾਂ ਦੇ ਮੱਦੇਨਜ਼ਰ ਅਜਿਹਾ ਕਰ ਰਹੇ ਹਨ, ਇਹ ਸਭ ਸਿਆਸੀ ਸਟੰਟ ਹਨ।

''ਅਸੀਂ ਆਪਣਾ ਹਿੱਸਾ ਨਹੀਂ ਛੱਡਾਂਗੇ''

ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਪੰਜਾਬ ਕਹਿ ਰਿਹਾ ਹੈ, ਇਸ ਤਰ੍ਹਾਂ ਕੱਲ੍ਹ ਨੂੰ ਹਿਮਾਚਲ ਕਹੇਗਾ ਕਿ ਉਹ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਵੇਗਾ। ਇਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਹਿੱਸੇਦਾਰ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦਿੱਲੀ ਵਿੱਚ 'ਆਪ' ਸਰਕਾਰ ਸੱਤਾ ਵਿੱਚ ਸੀ, ਕੁਝ ਨਹੀਂ ਹੋਇਆ, ਇਸ ਨੂੰ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਹ ਸਿਰਫ਼ ਇੱਕ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਤੁਸੀ ਹਰਿਆਣਾ ਦੇ ਕਿਸਾਨਾਂ ਦਾ ਗਲਾ ਘੁੱਟ ਦਿਓਗੇ, ਅਸੀਂ ਆਪਣਾ ਹਿੱਸਾ ਮੰਗ ਰਹੇ ਹਾਂ।

ਉਨ੍ਹਾਂ ਕਿਹਾ ਕਿ ਐਸਵਾਈਐਲ ਨਹਿਰ ਵੀ ਸਾਡਾ ਹੱਕ ਹੈ, ਇਹ ਸੁਪਰੀਮ ਕੋਰਟ ਦਾ ਫੈਸਲਾ ਹੈ, ਕੇਂਦਰ ਸਰਕਾਰ ਇਸਨੂੰ ਲਾਗੂ ਕਰੇ।

Related Post