Weather Update: ਪੰਜਾਬ 'ਚ ਮੁੜ ਬਦਲੇਗਾ ਮੌਸਮ, 30 ਮਾਰਚ ਨੂੰ ਫਿਰ ਤੋਂ ਬਾਰਿਸ਼ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵੱਧਣ ਵਾਲੀਆਂ ਹਨ। ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਪੰਜਾਬ ਸਮੇਤ ਕਈ ਸੂਬਿਆਂ 'ਚ ਮੌਸਮ ਇਕ ਫਿਰ ਕਰਵਟ ਲਵੇਗਾ।ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ 30 ਅਤੇ 31 ਮਾਰਚ ਅਤੇ ਰਾਜਸਥਾਨ 'ਚ 30 ਮਾਰਚ ਨੂੰ ਫਿਰ ਤੋਂ ਬਾਰਿਸ਼ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। ਮਾਰਚ ਦੇ ਆਖਰੀ 2 ਦਿਨਾਂ 'ਚ ਦਿੱਲੀ 'ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

By  Ramandeep Kaur March 28th 2023 03:52 PM -- Updated: March 28th 2023 04:11 PM

Weather Update: ਪਹਿਲਾਂ ਹੀ ਮੌਸਮ ਦੀ ਮਾਰ ਝੱਲ ਰਹੇ ਪੰਜਾਬ ਦੇ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵੱਧਣ ਵਾਲੀਆਂ ਹਨ। ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਪੰਜਾਬ ਸਮੇਤ ਕਈ ਸੂਬਿਆਂ 'ਚ ਮੌਸਮ ਇਕ ਫਿਰ ਕਰਵਟ ਲਵੇਗਾ।ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ 30 ਅਤੇ 31 ਮਾਰਚ ਅਤੇ ਰਾਜਸਥਾਨ 'ਚ 30 ਮਾਰਚ ਨੂੰ ਫਿਰ ਤੋਂ ਬਾਰਿਸ਼ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। ਮਾਰਚ ਦੇ ਆਖਰੀ 2 ਦਿਨਾਂ 'ਚ ਦਿੱਲੀ 'ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਦਾ ਕਹਿਣਾ ਹੈ ਕਿ ਮਾਰਚ ਦੇ ਅੰਤ ਤੱਕ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਦਾਇਰੇ 'ਚ ਰਹਿ ਸਕਦਾ ਹੈ। ਅੱਜ ਦਿੱਲੀ ਵਿੱਚ ਹਲਕੇ ਬੱਦਲ ਜ਼ਰੂਰ ਰਹਿਣਗੇ ਪਰ ਮੀਂਹ ਦੀ ਸੰਭਾਵਨਾ ਨਹੀਂ। ਇੱਕ ਤਾਜ਼ਾ ਪੱਛਮੀ ਗੜਬੜੀ 29 ਮਾਰਚ ਦੀ ਰਾਤ ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਆਈਐਮਡੀ ਅਨੁਸਾਰ 30 ਮਾਰਚ ਨੂੰ ਛੱਤੀਸਗੜ੍ਹ, ਵਿਦਰਭ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਗੜੇ ਪੈਣ ਦੀ ਸੰਭਾਵਨਾ ਹੈ।

30 ਅਤੇ 31 ਮਾਰਚ ਨੂੰ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਵੱਡੇ ਪੱਧਰ ਉਤੇ ਮੀਂਹ ਅਤੇ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ। ਅੱਜ ਉੱਤਰ-ਪੂਰਬੀ ਭਾਰਤ ਵਿਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 31 ਮਾਰਚ ਤੋਂ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਮੌਸਮ 'ਚ ਤਬਦੀਲੀ; ਥਰਮਲ ਪਲਾਂਟਾਂ ਵੱਲੋਂ ਇਕੱਠਾ ਕੀਤਾ ਜਾ ਰਿਹਾ ਕੋਲੇ ਦਾ ਭੰਡਾਰ

Related Post