ਕੜਾਕੇ ਦੀ ਠੰਢ ਦੀ ਚਪੇਟ 'ਚ ਪੂਰਾ ਉੱਤਰ ਭਾਰਤ, ਜਾਣੋ ਪੰਜਾਬ ਦੇ ਮੌਸਮ ਦਾ ਹਾਲ

By  Aarti January 8th 2024 09:01 AM

Punjab Weather Update: ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਧੁੰਦ ਦੇ ਨਾਲ-ਨਾਲ ਸੀਤ ਲਹਿਰ ਨੇ ਵੀ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਦੱਸ ਦਈਏ ਕਿ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਪਹਾੜਾਂ ਵਿੱਚ ਕੜਾਕੇ ਦੀ ਠੰਢ ਹੈ। ਕਈ ਸ਼ਹਿਰਾਂ ਵਿੱਚ ਪਾਰਾ ਮਾਈਨਸ ਤੱਕ ਪਹੁੰਚ ਗਿਆ ਹੈ। ਸ਼੍ਰੀਨਗਰ ਤੋਂ ਲੈ ਕੇ ਲੇਹ-ਲਦਾਖ ਤੱਕ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਦੇ ਨਾਲ ਹੀ ਯੂਪੀ ਤੋਂ ਲੈ ਕੇ ਬਿਹਾਰ ਤੱਕ ਅਤੇ ਦਿੱਲੀ ਤੋਂ ਲੈ ਕੇ ਬੰਗਾਲ ਅਤੇ ਉੜੀਸਾ ਤੱਕ ਹਰ ਪਾਸੇ ਸੀਤ ਲਹਿਰ ਅਤੇ ਧੁੰਦ ਦੇਖਣ ਨੂੰ ਮਿਲ ਰਹੀ ਹੈ।

ਉੱਥੇ ਹੀ ਜੇਕਰ ਪੰਜਾਬ, ਉੱਤਰੀ ਹਰਿਆਣਾ ਦੇ ਕੁਝ ਹਿੱਸਿਆਂ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਕੋਲਡ ਡੇਅ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Ind Vs Afg T-20: ਮੋਹਾਲੀ 'ਚ ਹੋਵੇਗਾ ਪਹਿਲਾ ਮੈਚ, ਅਰਸ਼ਦੀਪ ਸਿੰਘ ਨੂੰ ਮਿਲੀ ਥਾਂ

ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਕਸ਼ਮੀਰ 'ਚ ਬੇਹੱਦ ਠੰਢ ਹੈ। ਡਲ ਝੀਲ 'ਤੇ ਬਰਫ਼ ਦੀ ਇੱਕ ਪਰਤ ਜਮ੍ਹਾ ਹੋ ਗਈ ਹੈ। ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਬਰਫ਼ਬਾਰੀ ਵੀ ਹੋਈ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੀਂ ਪੱਛਮੀ ਗੜਬੜੀ ਅੱਜ ਤੋਂ ਉੱਤਰ-ਪੱਛਮੀ ਭਾਰਤ ਦੇ ਦਿੱਲੀ-ਐਨਸੀਆਰ ਦੇ ਖੇਤਰਾਂ ਵਿੱਚ ਆ ਸਕਦੀ ਹੈ, ਜਿਸ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਮੀਂਹ ਪਵੇਗਾ। ਆਈਐਮਡੀ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਸਕੂਲੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਜਾਗੀ ਮਾਨ ਸਰਕਾਰ, ਛੁੱਟੀਆਂ ਦਾ ਕੀਤਾ ਐਲਾਨ

Related Post