ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪਿਆ ਮੀਂਹ, ਕਿਸਾਨਾਂ ਦੇ ਖਿੜੇ ਚਿਹਰੇ

ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਰੂਕ-ਰੂਕ ਕੇ ਪੈ ਰਹੇ ਮੀਂਹ ਦੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਚ ਪਾ ਦਿੱਤਾ ਹੈ। ਦੂਜੇ ਪਾਸੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਕਿਉਂਕਿ ਮੀਂਹ ਉਨ੍ਹਾਂ ਦੀ ਫਸਲਾਂ ਦੇ ਲਈ ਲਾਹੇਵੰਦ ਹੈ।

By  Aarti December 29th 2022 03:45 PM

ਮੁਨੀਸ਼ ਗਰਗ (ਬਠਿੰਡਾ, 29 ਦਸੰਬਰ): ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਸਰਦ ਰੁੱਤ ਦੀ ਪਹਿਲੀ ਕਿਣਮਿਣ ਹੋਈ ਜਿਸ ਤੋਂ ਬਾਅਦ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੀ ਹੈ। ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਇੱਥੇ ਮੌਸਮ ਮਿਜ਼ਾਜ ਸਵੇਰ ਤੋਂ ਹੀ ਬਦਲਿਆ ਹੋਇਆ ਹੈ।

ਰੂਕ ਰੂਕ ਕੇ ਪੈ ਰਹੇ ਮੀਂਹ ਦੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਚ ਪਾ ਦਿੱਤਾ ਹੈ। ਦੂਜੇ ਪਾਸੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਕਿਉਂਕਿ ਮੀਂਹ ਉਨ੍ਹਾਂ ਦੀ ਫਸਲਾਂ ਦੇ ਲਈ ਲਾਹੇਵੰਦ ਹੈ। ਦੂਜੇ ਪਾਸੇ ਜਲੰਧਰ ’ਚ ਵੀ ਮੀਂਹ ਦੇ ਕਾਰਨ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲ ਗਈ ਹੈ ਪਰ ਠੰਢ ਕਾਰਨ ਲੋਕ ਘਰਾਂ ਚ ਕੈਦ ਹੋ ਗਏ ਹਨ।

ਪਿਛਲੀ ਦਿਨੀਂ ’ਚ ਧੁੰਦ ਦੇ ਬਾਅਦ ਬਠਿੰਡਾ ’ਚ ਸਵੇਰ ਤੋਂ ਹੀ ਹਲਕਾ ਮੀਂਹ ਪੈ ਰਿਹਾ ਸੀ। ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਇਸ ਮੀਂਹ ਦਾ ਜੇਕਰ ਕਿਸੇ ਨੂੰ ਫਾਇਦਾ ਹੋਇਆ ਹੈ ਤਾਂ ਉਹ ਹੈ ਬਠਿੰਡਾ ਦੇ ਕਿਸਾਨਾਂ ਦਾ। ਕਿਉਂਕਿ ਮੀਂਹ ਕਿਸਾਨਾਂ ਦੀਆਂ ਫ਼ਸਲਾਂ ਲਈ ਅੰਮ੍ਰਿਤ ਦਾ ਕੰਮ ਕਰਦਾ ਹੈ।ਕਣਕ, ਸਰੋਂ ਅਤੇ ਸਬਜ਼ੀਆਂ ਨੂੰ ਇਸ ਵਾਰ ਇਸਦਾ ਕਾਫੀ ਫਾਇਦਾ ਹੋਵੇਗਾ, ਜਿਸ ਕਾਰਨ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: ਬੀਕੇਯੂ ਉਗਰਾਹਾਂ ਭੜਕੀ : 5 ਜਨਵਰੀ ਨੂੰ ਸਾਰੇ ਟੋਲ ਪਲਾਜ਼ੇ ਕੀਤੇ ਜਾਣਗੇ ਟੋਲ ਮੁਕਤ

Related Post