What Is Alien Enemies : ਹਰ ਗੈਰ-ਅਮਰੀਕੀ ’ਤੇ ਹੋਵੇਗਾ ਬਾਹਰ ਹੋਣ ਦਾ ਖ਼ਤਰਾ ! ਟਰੰਪ ਲਿਆ ਰਹੇ 227 ਸਾਲ ਪੁਰਾਣਾ ਕਾਨੂੰਨ, ਜਾਣੋ ਇਸ ਬਾਰੇ ਪੂਰੀ ਜਾਣਕਾਰੀ

ਇਹ ਕਾਨੂੰਨ ਹੈ, ਏਲੀਅਨ ਐਨੀਮੀਜ਼ ਐਕਟ, 1798। ਇਹ ਕਾਨੂੰਨ ਰਾਸ਼ਟਰਪਤੀ ਨੂੰ ਯੁੱਧ ਸਮੇਂ ਦੀਆਂ ਸ਼ਕਤੀਆਂ ਦਿੰਦਾ ਹੈ। ਉਹ ਰਾਸ਼ਟਰੀ ਹਿੱਤ ਦੇ ਨਾਂ 'ਤੇ ਕਿਸੇ ਵੀ ਗੈਰ-ਅਮਰੀਕੀ ਨਾਗਰਿਕ ਨੂੰ ਦੇਸ਼ 'ਚੋਂ ਬਾਹਰ ਕੱਢ ਸਕਦਾ ਹੈ।

By  Aarti February 27th 2025 11:37 AM
What Is Alien Enemies : ਹਰ ਗੈਰ-ਅਮਰੀਕੀ ’ਤੇ ਹੋਵੇਗਾ ਬਾਹਰ ਹੋਣ ਦਾ ਖ਼ਤਰਾ ! ਟਰੰਪ ਲਿਆ ਰਹੇ 227 ਸਾਲ ਪੁਰਾਣਾ ਕਾਨੂੰਨ, ਜਾਣੋ ਇਸ ਬਾਰੇ ਪੂਰੀ ਜਾਣਕਾਰੀ

What Is Alien Enemies :  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ 'ਚੋਂ ਕੱਢਣ 'ਚ ਲੱਗੇ ਹੋਏ ਹਨ। ਉਨ੍ਹਾਂ ਦੇ ਸੱਤਾ 'ਚ ਆਉਣ ਤੋਂ ਬਾਅਦ ਭਾਰਤ, ਬ੍ਰਾਜ਼ੀਲ, ਅਲ ਸਲਵਾਡੋਰ, ਮੈਕਸੀਕੋ ਸਮੇਤ ਕਈ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੂੰ ਕਈ ਜਹਾਜ਼ਾਂ 'ਚ ਵਾਪਸ ਭੇਜ ਦਿੱਤਾ ਗਿਆ ਹੈ। 

ਇੰਨਾ ਹੀ ਨਹੀਂ ਹੁਣ ਉਹ ਅਜਿਹਾ 227 ਸਾਲ ਪੁਰਾਣਾ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਕਾਰਨ ਹਰ ਗੈਰ-ਅਮਰੀਕੀ ਨੂੰ ਦੇਸ਼ ਵਿਚੋਂ ਕੱਢੇ ਜਾਣ ਦਾ ਖ਼ਤਰਾ ਹੋਵੇਗਾ। ਉਸ ਦੇ ਫੈਸਲੇ ਨੂੰ ਅਦਾਲਤ 'ਚ ਚੁਣੌਤੀ ਦੇਣ ਦੀ ਗੱਲ ਵੀ ਚੱਲ ਰਹੀ ਹੈ ਪਰ ਜੇਕਰ ਉਹ ਕਾਨੂੰਨ ਨੂੰ ਲਾਗੂ ਕਰਨ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਇਸ ਨਾਲ ਅਮਰੀਕਾ ਸਮੇਤ ਦੁਨੀਆ ਭਰ 'ਚ ਭਾਰੀ ਹਲਚਲ ਮਚ ਜਾਵੇਗੀ। ਇਹ ਕਾਨੂੰਨ ਹੈ, ਏਲੀਅਨ ਐਨੀਮੀਜ਼ ਐਕਟ, 1798। ਇਹ ਕਾਨੂੰਨ ਰਾਸ਼ਟਰਪਤੀ ਨੂੰ ਯੁੱਧ ਸਮੇਂ ਦੀਆਂ ਸ਼ਕਤੀਆਂ ਦਿੰਦਾ ਹੈ। ਉਹ ਰਾਸ਼ਟਰੀ ਹਿੱਤ ਦੇ ਨਾਂ 'ਤੇ ਕਿਸੇ ਵੀ ਗੈਰ-ਅਮਰੀਕੀ ਨਾਗਰਿਕ ਨੂੰ ਦੇਸ਼ 'ਚੋਂ ਬਾਹਰ ਕੱਢ ਸਕਦਾ ਹੈ।

ਇਹ ਕਾਨੂੰਨ ਜੰਗ ਦੇ ਸਮੇਂ ਲਈ ਸੀ ਅਤੇ ਆਮ ਹਾਲਤਾਂ ਵਿਚ ਡੋਨਾਲਡ ਟਰੰਪ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ। ਇਸ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਹੈ ਅਤੇ ਕਾਨੂੰਨੀ ਚੁਣੌਤੀ ਦਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਰ ਵੀ ਜਿਸ ਤਰ੍ਹਾਂ ਨਾਲ ਡੋਨਾਲਡ ਟਰੰਪ ਆਪਣੇ ਇਰਾਦਿਆਂ 'ਤੇ ਚੱਲ ਰਹੇ ਹਨ, ਉਸ ਤੋਂ ਲੋਕਾਂ ਦਾ ਡਰ ਹੋਣਾ ਸੁਭਾਵਿਕ ਹੈ। 

ਇਹ ਕਾਨੂੰਨ ਕਹਿੰਦਾ ਹੈ, 'ਜਦੋਂ ਵੀ ਅਮਰੀਕਾ ਅਤੇ ਕਿਸੇ ਹੋਰ ਦੇਸ਼ ਵਿਚਕਾਰ ਯੁੱਧ ਹੁੰਦਾ ਹੈ, ਤਾਂ ਰਾਸ਼ਟਰਪਤੀ ਕੋਲ ਗੈਰ-ਅਮਰੀਕੀ ਮੂਲ ਦੇ ਲੋਕਾਂ ਬਾਰੇ ਫੈਸਲੇ ਲੈਣ ਦੀ ਸ਼ਕਤੀ ਹੋਵੇਗੀ। ਖਾਸ ਤੌਰ 'ਤੇ ਉਹ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਬਾਰੇ ਫੈਸਲੇ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਤੋਂ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਏਲੀਅਨ ਐਨੀਮੀ ਐਲਾਨਿਆ ਜਾ ਸਕਦਾ ਹੈ।

18ਵੀਂ ਸਦੀ ਦੇ ਇਸ ਕਾਨੂੰਨ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤਾ ਜਾ ਸਕਦਾ ਹੈ। ਇਸ ਕਾਨੂੰਨ ਰਾਹੀਂ ਰਾਸ਼ਟਰਪਤੀ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਤੁਰੰਤ ਪ੍ਰਭਾਵ ਨਾਲ ਬਾਹਰ ਕੱਢਣ ਦੀ ਸਹੂਲਤ ਮਿਲੇਗੀ। ਅਮਰੀਕਾ ਵਿਚ ਇਸ ਕਾਨੂੰਨ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ।

ਮੌਜੂਦ ਵਿੱਚ, ਡੋਨਾਲਡ ਟਰੰਪ ਪ੍ਰਸ਼ਾਸਨ ਇਸ ਬਾਰੇ ਵਿਚਾਰ ਕਰ ਰਿਹਾ ਹੈ ਕਿ ਕਾਨੂੰਨ ਨੂੰ ਕਿਵੇਂ ਲਾਗੂ ਕੀਤਾ ਜਾਵੇ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟਰੇਨ ਡੀ ਅਰਾਗੁਆ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਜਾਵੇਗਾ। ਇਸ ਨਾਲ ਨਜਿੱਠਣ ਲਈ ਹੀ ਇਹ ਕਾਨੂੰਨ ਲਾਗੂ ਕੀਤਾ ਜਾਵੇਗਾ। ਇਸ ਕਾਨੂੰਨ ਨੂੰ ਲਾਗੂ ਕਰਨ ਵੱਲ ਇਹ ਪਹਿਲਾ ਕਦਮ ਹੋਵੇਗਾ। ਦੱਸ ਦਈਏ ਕਿ 2024 ਦੀਆਂ ਚੋਣਾਂ ਵਿੱਚ ਡੋਨਾਲਡ ਟਰੰਪ ਨੇ ਕਈ ਵਾਰ ਕਿਹਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਏਲੀਅਨ ਐਨੀਮੀਜ਼ ਐਕਟ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : US ਰਾਸ਼ਟਰਪਤੀ ਟਰੰਪ ਦਾ ਨਵਾਂ Gold Card ਐਲਾਨ, ''ਪੈਸੇ ਦਿਓ, ਅਮਰੀਕਾ ਦੀ ਨਾਗਰਿਕਤਾ ਲਓ'', ਜਾਣੋ ਕੀ ਹੈ ਯੋਜਨਾ

Related Post