WhatsApp ਨੇ ਜਨਵਰੀ ਮਹੀਨੇ 'ਚ ਬੰਦ ਕੀਤੇ 67 ਲੱਖ ਤੋਂ ਵੱਧ ਭਾਰਤੀ ਖਾਤੇ, ਜਾਣੋ ਕਾਰਨ

By  KRISHAN KUMAR SHARMA March 4th 2024 10:02 AM

WhatsApp Banned 67 Indian Accounts: ਮੈਟਾ ਦੀ ਮਲਕੀਅਤ ਵਾਲੇ ਮਸ਼ਹੂਰ ਮੈਸੇਜਿੰਗ ਪਲੇਟਫਾਰਮ WhatsApp ਨੇ ਭਾਰਤ 'ਚ ਵੱਡੀ ਕਾਰਵਾਈ ਕੀਤੀ ਹੈ। ਵਟਸਐਪ ਨੇ 1 ਤੋਂ 31 ਜਨਵਰੀ ਦਰਮਿਆਨ 67 ਲੱਖ ਤੋਂ ਵੱਧ ਵਟਸਐਪ ਖਾਤਿਆਂ (WhatsApp Account) ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ ਖਾਤਿਆਂ ਖਿਲਾਫ਼ ਸ਼ਿਕਾਇਤਾਂ ਦੇ ਆਧਾਰ 'ਤੇ ਵਟਸਐਪ ਨੇ ਕਾਰਵਾਈ ਕੀਤੀ ਹੈ।

ਵਟਸਐਪ ਦੇ ਭਾਰਤ ਵਿੱਚ 500 ਮਿਲੀਅਨ ਤੋਂ ਵੱਧ ਖਪਤਕਾਰ ਹਨ। ਮੈਸੇਜਿੰਗ ਐਪ (Tech News) ਵੱਲੋਂ ਕਿਹਾ ਗਿਆ ਹੈ ਕਿ ਖਪਤਕਾਰਾਂ ਦੀਆਂ ਸ਼ਿਕਾਇਤਾਂ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਖਾਤਿਆਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਕੰਪਨੀ ਨੇ ਦੱਸਿਆ ਕਿ ਜਨਵਰੀ ਵਿੱਚ ਦੇਸ਼ 'ਚ ਕੁੱਲ 14,828 ਸ਼ਿਕਾਇਤਾਂ ਦਰਜ ਹੋਈਆਂ ਸਨ ਅਤੇ 10 ਕਾਰਵਾਈਆਂ ਦਰਜ ਕੀਤੀਆਂ ਗਈਆਂ। ਉਥੇ ਹੀ, ਦਸੰਬਰ 2023 'ਚ ਵਟਸਐਪ ਨੇ ਦੇਸ਼ 'ਚ 69 ਲੱਖ ਤੋਂ ਜ਼ਿਆਦਾ ਖਰਾਬ ਖਾਤਿਆਂ 'ਤੇ ਪਾਬੰਦੀ ਲਗਾਈ ਗਈ ਸੀ।

ਦੱਸ ਦੇਈਏ ਕਿ ਵਟਸਐਪ ਲਗਾਤਾਰ ਪ੍ਰਾਈਵੇਸੀ ਅਤੇ ਸੁਰੱਖਿਆ 'ਤੇ ਧਿਆਨ ਦੇ ਰਿਹਾ ਹੈ। ਪਿਛਲੇ ਸਾਲ, ਕੰਪਨੀ ਨੇ ਅਣਜਾਣ ਨੰਬਰਾਂ ਨੂੰ ਮਿਊਟ, ਚੈਟ ਲੌਕ ਅਤੇ ਨਿੱਜੀ ਚੈਟ ਲਾਕ ਆਦਿ ਸਮੇਤ ਕਈ ਪ੍ਰਾਈਵੇਸੀ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਸਨ।

ਵਟਸਐਪ ਨੇ ਕੁੱਲ 71,96,000 ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ 'ਚੋਂ 19,54,000 ਖਾਤਿਆਂ ਨੂੰ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਗਿਆ ਹੈ। ਨਵੰਬਰ 2023 'ਚ WhatsApp ਨੂੰ 8,841 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ 'ਚੋਂ ਛੇ 'ਤੇ ਕਾਰਵਾਈ ਕੀਤੀ ਗਈ ਸੀ।

ਇਸਤੋਂ ਬਾਅਦ ਹੁਣ ਵਟਸਐਪ ਨੂੰ ਸ਼ਿਕਾਇਤ ਅਪੀਲ ਕਮੇਟੀ (GAC) ਤੋਂ ਵੀ 8 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਨੂੰ ਕੰਪਨੀ ਨੇ ਹੱਲ ਕਰ ਲਿਆ ਹੈ। ਦੱਸ ਦੇਈਏ ਕਿ GAC ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਹੈ। GAC ਕਮੇਟੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਰੁੱਧ ਸ਼ਿਕਾਇਤਾਂ ਦੀ ਜਾਂਚ ਕਰਦੀ ਹੈ।

Related Post