ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਲਿਫ਼ਟਿੰਗ ਮੱਠੀ ! CM ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ’ਚ 0.92% ਲਿਫ਼ਟਿੰਗ , ਜਾਣੋ ਬਾਕੀਆਂ ਦਾ ਹਾਲ

ਬੀਤੇ ਕਾਫੀ ਸਮੇਂ ਤੋਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਬੰਧਾਂ ਅਤੇ ਲਿਫਟਿੰਗ ਨਾ ਹੋਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੰਡੀਆਂ ’ਚ ਰੁਲ ਰਹੇ ਹਨ। ਪਹਿਲਾਂ ਕਿਸਾਨ ਮੌਸਮ ਦੀ ਮਾਰ ਝੱਲ ਰਹੇ ਸੀ ਹੁਣ ਸਰਕਾਰਾਂ ਦੀ ਮਾਰ ਝੱਲ ਰਹੇ ਹਨ।

By  Aarti April 18th 2026 05:47 PM

ਪੰਜਾਬ ਭਰ ’ਚ 1 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਲਿਫਟਿੰਗ ਦੀ ਰਫ਼ਤਾਰ ਕਾਫੀ ਮੱਠੀ ਪਈ ਹੋਈ ਹੈ। ਸਭ ਤੋਂ ਹੈਰਾਨ ਵਾਲੀ ਗੱਲ ਇਹ ਹੈ ਕਿ ਕਈ ਜ਼ਿਲ੍ਹਿਆਂ ’ਚ ਲਿਫਟਿੰਗ ਸ਼ੁਰੂ ਹੀ ਨਹੀਂ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ’ਚ ਸੰਗਰੂਰ ’ਚ 0.92% ਲਿਫ਼ਟਿੰਗ ਹੋਈ ਹੈ। ਇਸ ਤੋਂ ਇਲਾਵਾ ਸੂਬੇ ਭਰ ਦੇ ਸਰਹੱਦੀ ਇਲਾਕਿਆਂ ’ਚ ਵੀ ਕਾਫੀ ਮਾੜਾ ਹਾਲ ਹੈ ਜਿੱਥੇ ਨਾ ਦੇ ਬਰਾਬਦ ਲਿਫਟਿੰਗ ਹੋਈ ਹੈ। 

ਬੀਤੇ ਕਾਫੀ ਸਮੇਂ ਤੋਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਬੰਧਾਂ ਅਤੇ ਲਿਫਟਿੰਗ ਨਾ ਹੋਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੰਡੀਆਂ ’ਚ ਰੁਲ ਰਹੇ ਹਨ। ਪਹਿਲਾਂ ਕਿਸਾਨ ਮੌਸਮ ਦੀ ਮਾਰ ਝੱਲ ਰਹੇ ਸੀ ਹੁਣ ਸਰਕਾਰਾਂ ਦੀ ਮਾਰ ਝੱਲ ਰਹੇ ਹਨ।    

ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ’ਚ ਕਿੰਨੀ ਲਿਫਟਿੰਗ ਹੋਈ ਹੈ ਅਤੇ ਕਿਹੜੇ ਜ਼ਿਲ੍ਹੇ ’ਚ ਬਿਲਕੁੱਲ ਵੀ ਨਹੀਂ ਹੋਈ ਹੈ।  

  • ਅੰਮ੍ਰਿਤਸਰ : 1.56% 
  • ਬਰਨਾਲਾ : 00%
  • ਬਠਿੰਡਾ : 00%
  • ਫ਼ਰੀਦਕੋਟ : 00%
  • ਸੰਗਰੂਰ : 0.92%
  • ਪਠਾਨਕੋਟ : 00%
  • ਮਾਨਸਾ : 00%
  • ਫਾਜ਼ਿਲਕਾ : 00%
  • ਫ਼ਿਰੋਜ਼ਪੁਰ : 00%
  • ਗੁਰਦਾਸਪੁਰ : 00%
  • ਫਤਿਹਗੜ੍ਹ ਸਾਹਿਬ : 61.84%
  • ਹੁਸ਼ਿਆਰਪੁਰ : 88.15%
  • ਜਲੰਧਰ : 21.16%
  • ਕਪੂਰਥਲਾ : 121.24%
  • ਲੁਧਿਆਣਾ ਈਸਟ : 344.46%
  • ਲੁਧਿਆਣਾ ਵੈਸਟ : 231.71%

ਇਹ ਵੀ ਪੜ੍ਹੋ  : SDM ਲਾਲ ਵਿਸਵਾਸ਼ ਬੈਂਸ ਦੇ ਬੇਟੇ ਚਾਰੂਵਰਤ ਬੈਂਸ ਨੇ CBSE 10ਵੀਂ ਜ਼ਿਲ੍ਹਾ ਕਪੂਰਥਲਾ ’ਚ ਹਾਸਿਲ ਕੀਤਾ ਪਹਿਲਾ ਸਥਾਨ

Related Post