Good Friday 2024 Weekend Plan : ਗੁੱਡ ਫਰਾਈਡੇ ਦੀ ਛੁੱਟੀ ਦੌਰਾਨ ਕਿੱਥੇ ਘੁੰਮਣ ਜਾਣ ਨਾਲ ਵੀਕਐਂਡ ਬਣੇਗਾ ਯਾਦਗਾਰ, ਜਾਣੋ

By  Aarti March 29th 2024 06:00 AM

Good Friday 2024 Weekend Plan: ਗੁੱਡ ਫਰਾਈਡੇ ਇਸ ਸਾਲ 29 ਮਾਰਚ ਨੂੰ ਹੈ। ਦਸ ਦਈਏ ਕਿ ਈਸਾਈ ਭਾਈਚਾਰੇ ਦੇ ਇਸ ਪਵਿੱਤਰ ਦਿਨ ਨੂੰ ਹੋਲੀ ਫਰਾਈਡੇ, ਬਲੈਕ ਫਰਾਈਡੇ ਜਾਂ ਗ੍ਰੇਟ ਫਰਾਈਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਈਸਾਈ ਭਾਈਚਾਰੇ ਦੇ ਲੋਕ ਚਰਚ 'ਚ ਪ੍ਰਾਰਥਨਾ ਕਰਦੇ ਹਨ ਅਤੇ ਬਾਈਬਲ 'ਚੋ ਉਪਦੇਸ਼ ਪੜ੍ਹਦੇ ਹਨ। ਇਸ ਮੌਕੇ 'ਤੇ ਸਕੂਲਾਂ, ਕਾਲਜਾਂ ਦੇ ਨਾਲ-ਨਾਲ ਕਈ ਦਫਤਰ ਵੀ ਬੰਦ ਰਹਿਣਗੇ। 

ਉੱਤਰਾਖੰਡ : 

ਤੁਸੀਂ ਗੁੱਡ ਫਰਾਈਡੇ 'ਤੇ ਤਿੰਨ ਦਿਨਾਂ ਦੀ ਛੁੱਟੀ ਦੌਰਾਨ ਉੱਤਰਾਖੰਡ ਘੁੰਮਣ ਦਾ ਸਕਦੇ ਹੋ। ਕਿਉਂਕਿ ਮਾਰਚ ਦੇ ਮਹੀਨੇ 'ਚ ਇੱਥੇ ਜੰਗਲ ਬਹੁਤ ਸੁੰਦਰ ਲੱਗਦੇ ਹਨ ਅਤੇ ਫੁੱਲਾਂ ਦੀ ਬਹੁਤਾਤ ਹੁੰਦੀ ਹੈ। ਨਾਲ ਹੀ ਪਹਾੜੀ ਸ਼੍ਰੇਣੀਆਂ ਮਨ ਨੂੰ ਖੁਸ਼ ਕਰਦੀਆਂ ਹਨ। ਤੁਸੀਂ ਆਪਣੀ ਦੇਵ ਭੂਮੀ 'ਚ ਕਈ ਥਾਵਾਂ 'ਤੇ ਜਾਣ ਦੀ ਯੋਜਨਾ ਬਣਾ ਸਕਦੇ ਹੋ। 
ਅਜਿਹੇ 'ਚ ਜੇਕਰ ਤੁਸੀਂ ਜੰਗਲ ਜਾਣਾ ਚਾਹੁੰਦੇ ਹੋ ਤਾਂ ਜਿਮ ਕਾਰਬੇਟ ਜਾਓ, ਜੇਕਰ ਤੁਸੀਂ ਰਾਫਟਿੰਗ ਕਰਨਾ ਚਾਹੁੰਦੇ ਹੋ ਤਾਂ ਰਿਸ਼ੀਕੇਸ਼ ਜਾਓ ਨਾਲ ਹੀ ਜੇਕਰ ਤੁਸੀਂ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਹਰਿਦੁਆਰ ਜਾਓ। ਜੇਕਰ ਤੁਸੀਂ ਦਿੱਲੀ ਦੇ ਨੇੜੇ ਰਹਿੰਦੇ ਹੋ ਤਾਂ ਤੁਸੀਂ ਇੱਥੇ ਸੜਕੀ ਯਾਤਰਾ ਰਾਹੀਂ ਵੀ ਆਸਾਨੀ ਨਾਲ ਪਹੁੰਚ ਸਕਦੇ ਹੋ। 

ਜਬਲਪੁਰ : 

ਜੇਕਰ ਤੁਸੀਂ ਗੁੱਡ ਫਰਾਈਡੇ ਦੀ ਛੁੱਟੀ ਦੌਰਾਨ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਜਬਲਪੁਰ ਜਾ ਸਕਦੇ ਹੋ। ਕਿਉਂਕਿ ਇੱਥੇ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ ਜਿਥੋਂ ਦੀ ਸੁੰਦਰਤਾ ਦੇਖਣ ਯੋਗ ਹੈ। ਦਸ ਦਈਏ ਕਿ ਇਹ ਸੈਰ ਸਪਾਟਾ ਸਥਾਨ ਜਬਲਪੁਰ ਤੋਂ ਲਗਭਗ 23 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿੱਥੇ ਸੰਗਮਰਮਰ ਦੀਆਂ ਚੱਟਾਨਾਂ ਦੇ ਵਿਚਕਾਰੋਂ ਨਿਕਲਦੀ ਨਰਮਦਾ ਨਦੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਇੱਥੇ ਦੀ ਕੁਦਰਤੀ ਸੁੰਦਰਤਾ ਅਤੇ ਤਾਜ਼ੀ ਹਵਾ ਤੁਹਾਡੀ ਛੁੱਟੀਆਂ ਨੂੰ ਤਾਜ਼ਾ ਬਣਾ ਦੇਵੇਗੀ ਅਤੇ ਤੁਸੀਂ ਆਪਣੇ ਵੀਕੈਂਡ ਦਾ ਬਹੁਤ ਵਧੀਆ ਆਨੰਦ ਲੈ ਸਕੋਗੇ। 

ਹਿਮਾਚਲ ਪ੍ਰਦੇਸ਼ : 

ਤਿੰਨ ਦਿਨਾਂ ਦੀ ਛੁੱਟੀ 'ਚ, ਤੁਸੀਂ ਹਿਮਾਚਲ ਪ੍ਰਦੇਸ਼ ਜਾ ਸਕਦੇ ਹੋ ਅਤੇ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਸਕਦੇ ਹੋ। ਦਸ ਦਈਏ ਕਿ ਹਿਮਾਚਲ ਪ੍ਰਦੇਸ਼ ਦਾ ਕੁੱਲੂ ਦੇਸ਼ ਦੇ ਪ੍ਰਮੁੱਖ ਸੈਲਾਨੀ ਸਥਾਨਾਂ 'ਚੋ ਇੱਕ ਹੈ। ਕਿਉਂਕਿ ਮਾਰਚ ਮਹੀਨੇ ਦੇ ਅੰਤ 'ਚ ਇੱਥੇ ਮੌਸਮ ਕਾਫ਼ੀ ਸੁਹਾਵਣਾ ਹੁੰਦਾ ਹੈ ਅਤੇ ਹਰ ਉਮਰ ਦੇ ਲੋਕ ਇੱਥੇ ਆਉਣਾ ਪਸੰਦ ਕਰਦੇ ਹਨ। ਤੁਸੀਂ ਪਰਿਵਾਰਕ ਦੋਸਤਾਂ ਨਾਲ ਇੱਥੇ ਘੁੰਮਣ ਜਾ ਸਕਦੇ ਹੋ ਅਤੇ ਚੰਗੀ ਛੁੱਟੀਆਂ ਬਿਤਾ ਸਕਦੇ ਹੋ। ਇੱਥੇ ਦਿਆਰ ਦੇ ਜੰਗਲ, ਪਹਾੜੀ ਨਦੀਆਂ ਆਦਿ ਇੱਕ ਵੱਖਰਾ ਅਹਿਸਾਸ ਦਿੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਐਡਵੈਂਚਰ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਇਹ ਜਗ੍ਹਾ ਹੋਰ ਵੀ ਪਸੰਦ ਆਵੇਗੀ। ਤੁਸੀਂ ਇੱਥੇ ਪੈਰਾਗਲਾਈਡਿੰਗ, ਰਾਫਟਿੰਗ, ਹਾਈਕਿੰਗ ਵਰਗੇ ਸਾਹਸ ਕਰ ਸਕਦੇ ਹੋ। 

ਕਸੋਲ ਖੀਰਗੰਗਾ : 

ਜੇਕਰ ਤੁਸੀਂ ਰੋਜ਼ਾਨਾ ਦੀ ਰੁਟੀਨ ਤੋਂ ਬ੍ਰੇਕ ਲੈਣਾ ਚਾਹੁੰਦੇ ਹੋ ਅਤੇ ਹਫਤੇ ਦੇ ਅੰਤ ਦੀ ਯੋਜਨਾ ਬਣਾ ਰਹੇ ਹੋ ਜਿੱਥੇ ਤੁਸੀਂ ਟ੍ਰੈਕਿੰਗ ਦਾ ਅਨੰਦ ਲੈ ਸਕਦੇ ਹੋ, ਤਾਂ ਪਾਰਵਤੀ ਵੈਲੀ, ਕਸੋਲ ਵੱਲ ਜਾਓ। ਕਿਉਂਕਿ ਘਾਟੀਆਂ ਨਾਲ ਘਿਰੀ ਇਹ ਜਗ੍ਹਾ ਤੁਹਾਨੂੰ ਨਵਾਂ ਅਨੁਭਵ ਦੇ ਸਕਦੀ ਹੈ। ਦਸ ਦਈਏ ਕਿ ਇੱਥੋਂ ਖੀਰਗੰਗਾ ਤੱਕ ਦਾ ਟ੍ਰੈਕ ਰੂਟ ਟ੍ਰੈਕਰਾਂ 'ਚ ਕਾਫ਼ੀ ਮਸ਼ਹੂਰ ਹੈ। ਇਸ ਤਰ੍ਹਾਂ ਤੁਸੀਂ ਆਪਣੇ ਦੋਸਤਾਂ ਨਾਲ ਕਸੋਲ ਖੀਰਗੰਗਾ ਟ੍ਰੈਕਿੰਗ ਦੀ ਯੋਜਨਾ ਬਣਾ ਸਕਦੇ ਹੋ। 

ਨੈਨੀਤਾਲ : 

ਤੁਸੀਂ ਗੁੱਡ ਫਰਾਈਡੇ ਦੇ ਵੀਕੈਂਡ 'ਤੇ ਨੈਨੀਤਾਲ ਵੀ ਜਾ ਸਕਦੇ ਹੋ। ਕਿਉਂਕਿ ਇਹ ਹਿਮਾਲਿਆ ਦੀਆਂ ਕੁਮਾਉਂ ਪਹਾੜੀਆਂ ਦੇ ਹੇਠਾਂ ਸਥਿਤ ਹੈ। ਕੁਮਾਉਂ ਖੇਤਰ ਦੇ ਕਿਨਾਰੇ 'ਤੇ ਸਥਿਤ ਨੈਨੀਤਾਲ ਆਪਣੇ ਆਪ 'ਚ ਕਾਫੀ ਖੂਬਸੂਰਤ ਹੈ। ਦਸ ਦਈਏ ਕਿ ਨੈਨੀਤਾਲ ਦੀ ਯਾਤਰਾ ਦੇ ਨਾਲ, ਇੱਥੇ ਲੋਕ ਕੈਚੀ ਧਾਮ, ਸ਼ਿਵਾਲਿਕ ਰੇਂਜ, ਵੁੱਡਲੈਂਡ ਵਾਟਰਫਾਲ ਆਦਿ ਨੂੰ ਵੀ ਦੇਖਣਾ ਪਸੰਦ ਕਰਦੇ ਹਨ।

Related Post