Why BJP Chose Rekha Gupta : ਰੇਖਾ ਗੁਪਤਾ ਦੇ ਮੁੱਖ ਮੰਤਰੀ ਬਣਨ ਪਿੱਛੇ ਕੀ ਹਨ 3 ਮੁੱਖ ਕਾਰਨ, ਜਾਣੋ ਇੱਥੇ

ਪਰ ਕੀ ਤੁਸੀਂ ਜਾਣਦੇ ਹੋ ਕਿ ਰੇਖਾ ਗੁਪਤਾ ਨੂੰ ਸੀਐਮ ਬਣਾ ਕੇ ਬੀਜੇਪੀ ਨੇ ਕਈ ਸਮੀਕਰਨਾਂ ਨੂੰ ਨਾਲੋ-ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੇਖਾ ਗੁਪਤਾ ਆਰਐਸਐਸ ਦੀ ਪੁਰਾਣੀ ਆਗੂ ਰਹੀ ਹੈ ਅਤੇ ਉਨ੍ਹਾਂ ਦਾ ਸਿਆਸੀ ਤਜਰਬਾ ਵੀ ਹੈ।

By  Aarti February 20th 2025 08:52 AM

Why BJP Chose Rekha Gupta :  ਬੀਜੇਪੀ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਲਈ ਹੈਰਾਨ ਕਰਨ ਵਾਲਾ ਨਾਮ ਸਾਹਮਣੇ ਲਿਆਂਦਾ ਹੈ। ਰੇਖਾ ਗੁਪਤਾ ਦੇ ਨਾਂ ਦੇ ਐਲਾਨ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਉਨ੍ਹਾਂ ਦਾ ਨਾਂ ਅੱਗੇ ਕਿਵੇਂ ਆਇਆ। ਪਰ ਕੀ ਤੁਸੀਂ ਜਾਣਦੇ ਹੋ ਕਿ ਰੇਖਾ ਗੁਪਤਾ ਨੂੰ ਸੀਐਮ ਬਣਾ ਕੇ ਬੀਜੇਪੀ ਨੇ ਕਈ ਸਮੀਕਰਨਾਂ ਨੂੰ ਨਾਲੋ-ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੇਖਾ ਗੁਪਤਾ ਆਰਐਸਐਸ ਦੀ ਪੁਰਾਣੀ ਆਗੂ ਰਹੀ ਹੈ ਅਤੇ ਉਨ੍ਹਾਂ ਦਾ ਸਿਆਸੀ ਤਜਰਬਾ ਵੀ ਹੈ। ਆਓ ਅੱਜ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਪਿੱਛੇ ਕੁਝ ਕਾਰਨਾਂ ਬਾਰੇ।

ਵੈਸ਼ਿਆ ਭਾਈਚਾਰੇ ਤੋਂ ਆਉਂਦੀ ਹੈ ਰੇਖਾ ਗੁਪਤਾ

ਰੇਖਾ ਗੁਪਤਾ ਵੈਸ਼ਿਆ ਭਾਈਚਾਰੇ ਤੋਂ ਆਉਂਦੀ ਹੈ। ਵੈਸ਼ਿਆ ਵੋਟਰਾਂ ਨੂੰ ਭਾਜਪਾ ਦਾ ਮੁੱਖ ਵੋਟਰ ਮੰਨਿਆ ਜਾਂਦਾ ਹੈ। ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਿੱਲੀ ਵਿੱਚ ਇਸ ਭਾਈਚਾਰੇ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੋ ਗਿਆ। ਪਰ ਇਸ ਚੋਣ ਵਿੱਚ ਵੈਸ਼ਿਆ ਸਮਾਜ ਨੇ ਭਾਜਪਾ ਨੂੰ ਪੂਰਾ ਸਮਰਥਨ ਦਿੱਤਾ ਹੈ। ਇਸ ਤੋਂ ਇਲਾਵਾ ਮੌਜੂਦਾ ਸਮੇਂ ਵਿੱਚ ਭਾਜਪਾ ਸ਼ਾਸਤ ਰਾਜਾਂ ਵਿੱਚ ਬਾਣੀਆ ਭਾਈਚਾਰੇ ਦਾ ਕੋਈ ਵੀ ਮੁੱਖ ਮੰਤਰੀ ਨਹੀਂ ਸੀ ਪਰ ਹੁਣ ਭਾਜਪਾ ਨੇ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰੇਗੀ।

ਲੰਬੇ ਸਮੇਂ ਤੋਂ ਜੁੜੇ ਹੋਏ ਸੰਘ ਦੇ ਨਾਲ   

ਰੇਖਾ ਗੁਪਤਾ ਪੁਰਾਣੇ ਸੰਘ ਨਾਲ ਜੁੜੀ ਆਗੂ ਰਹੇ ਹਨ। ਉਹ ਆਪਣੇ ਵਿਦਿਆਰਥੀ ਦਿਨਾਂ ਤੋਂ ਹੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਮੈਂਬਰ ਰਹੇ ਹਨ। ਉਹ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਵੀ ਰਹਿ ਚੁੱਕੇ ਹਨ। ਰੇਖਾ ਗੁਪਤਾ ਮੂਲ ਰੂਪ ਤੋਂ ਹਰਿਆਣਾ ਦੀ ਰਹਿਣ ਵਾਲੇ ਹਨ। 

ਭਾਜਪਾ ਨੇ ਖੇਡਿਆ ਮਹਿਲਾ ਕਾਰਡ 

ਰੇਖਾ ਗੁਪਤਾ ਨੂੰ ਦਿੱਲੀ ਦੀ ਸੀਐਮ ਬਣਾ ਕੇ ਬੀਜੇਪੀ ਨੇ ਵੱਡਾ ਕਾਰਡ ਖੇਡਿਆ ਹੈ। ਇਸ ਸਮੇਂ ਸ਼ਾਸਿਤ ਰਾਜਾਂ ਵਿੱਚ ਕੋਈ ਵੀ ਮਹਿਲਾ ਮੁੱਖ ਮੰਤਰੀ ਨਹੀਂ ਸੀ। ਭਾਜਪਾ ਨੇ ਲਗਾਤਾਰ ਅੱਧੀ ਆਬਾਦੀ ਨੂੰ ਨੁਮਾਇੰਦਗੀ ਦੇਣ ਦੀ ਗੱਲ ਕੀਤੀ ਅਤੇ ਹੁਣ ਇੱਕ ਔਰਤ ਨੂੰ ਮੁੱਖ ਮੰਤਰੀ ਬਣਾ ਕੇ ਵਿਰੋਧੀ ਧਿਰ ਨੂੰ ਸੁਨੇਹਾ ਦਿੱਤਾ ਹੈ। ਦੱਸ ਦਈਏ ਕਿ ਦਿੱਲੀ ਵਿੱਚ ਭਾਜਪਾ ਦੀ ਆਖਰੀ ਮੁੱਖ ਮੰਤਰੀ ਸੁਸ਼ਮਾ ਸਵਰਾਜ ਸੀ। ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ।

ਇਹ ਵੀ ਪੜ੍ਹੋ : Delhi CM Rekha Gupta Take Oath Today : ਅੱਜ ਸਜੇਗਾ ਰੇਖਾ ਗੁਪਤਾ ਦੇ ਸਿਰ ’ਤੇ ਦਿੱਲੀ ਦੀ ਸੀਐੱਮ ਦਾ ਤਾਜ, ਜਾਣੋ ਰੇਖਾ ਗੁਪਤਾ ਦੀਆਂ ਖ਼ਾਸ ਗੱਲ੍ਹਾਂ

Related Post