Sultanpur Lodhi ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ; ਕਾਲੀ ਵੇਈ ’ਚ ਮਹਿਲਾ ਨੇ ਆਪਣੇ ਬੱਚਿਆਂ ਸਣੇ ਮਾਰੀ ਛਾਲ
ਮਿਲੀ ਜਾਣਕਾਰੀ ਮੁਤਾਬਿਕ ਘਰ ਦੇ ਕਲੇਸ਼ ਦੇ ਚੱਲਦੇ ਮਹਿਲਾ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਗੁਰਪ੍ਰਤਾਪ ਸਿੰਘ ਜੋ ਕਿ 5 ਸਾਲ ਤੇ ਵੀਰ ਪ੍ਰਤਾਪ ਸਿੰਘ 3 ਸਾਲ ਵਜੋਂ ਹੋਈ।
Aarti
May 6th 2026 01:25 PM --
Updated:
May 6th 2026 01:43 PM
Sultanpur Lodhi News : ਸੁਲਤਾਨਪੁਰ ਲੋਧੀ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਆਈ ਸਾਹਮਣੇ ਹੈ। ਦੱਸ ਦਈਏ ਕਿ ਇੱਕ ਮਹਿਲਾ ਨੇ ਆਪਣੇ ਬੱਚਿਆਂ ਸਣੇ ਕਾਲੀ ਵੇਈ ਨਦੀ ’ਚ ਛਾਲ ਮਾਰ ਦਿੱਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਮਾਂ ਨੂੰ ਤਾਂ ਬਚਾ ਲਿਆ ਗਿਆ ਪਰ ਦੋਵੇਂ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਘਰ ਦੇ ਕਲੇਸ਼ ਦੇ ਚੱਲਦੇ ਮਹਿਲਾ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਗੁਰਪ੍ਰਤਾਪ ਸਿੰਘ ਜੋ ਕਿ 5 ਸਾਲ ਤੇ ਵੀਰ ਪ੍ਰਤਾਪ ਸਿੰਘ 3 ਸਾਲ ਵਜੋਂ ਹੋਈ। ਇਸ ਮਾਮਲੇ ਮਗਰੋਂ ਬੱਚਿਆਂ ਦੇ ਪਿਓ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।