World NGO Day 2023: ਜਾਣੋ ਤਾਰੀਖ, ਇਤਿਹਾਸ ਅਤੇ ਮਹੱਤਵ

By  Pardeep Singh February 27th 2023 03:15 PM

ਨਵੀਂ ਦਿੱਲੀ : ਵਿਸ਼ਵ NGO ਦਿਵਸ ਹਰ ਸਾਲ 27 ਫਰਵਰੀ ਨੂੰ ਮਨਾਇਆ ਜਾਂਦਾ ਹੈ। ਐੱਨਜੀਓ ਵੱਲੋਂ ਸਮਾਜ ਨੂੰ ਦਿੱਤੇ ਜਾਂਦੇ ਵਿਸ਼ੇਸ਼ ਯੋਗਦਾਨ ਲਈ ਐੱਨਜੀਓ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਮੁੱਖ ਉਦੇਸ਼ ਹੈ ਕਿ ਸੰਸਥਾਂ ਨੂੰ ਉਤਸ਼ਾਹਿਤ ਕਰਨਾ ਹੈ। 

ਵਿਸ਼ਵ NGO ਦਿਵਸ 2023 ਦਾ ਇਤਿਹਾਸ:-

 ਬਾਲਟਿਕ ਸਾਗਰ ਰਾਜ ਦੀ ਕੌਂਸਲ ਦੇ ਬਾਲਟਿਕ ਸਾਗਰ ਐਨਜੀਓ ਫੋਰਮ ਨੇ 27 ਅਪ੍ਰੈਲ, 2010 ਨੂੰ ਅਧਿਕਾਰਤ ਤੌਰ 'ਤੇ ਇਸ ਦਿਨ ਨੂੰ ਮਾਨਤਾ ਦਿੱਤੀ। ਇਸ ਸਮਾਗਮ ਨੂੰ ਫੋਰਮ ਦੁਆਰਾ 2012 ਵਿੱਚ ਸਵੀਕਾਰ ਕੀਤਾ ਗਿਆ। 2014 ਵਿੱਚ 27 ਫਰਵਰੀ ਨੂੰ ਵਿਸ਼ਵ ਐਨਜੀਓ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਅਤੇ ਇਹ ਦੁਨੀਆ ਭਰ ਦੇ NGO ਭਾਈਚਾਰੇ ਲਈ ਇੱਕ ਇਤਿਹਾਸਕ ਦਿਨ ਬਣ ਗਿਆ। ਇਸ ਦਿਨ ਪਹਿਲੀ ਵਾਰ ਇੱਕ ਅੰਤਰਰਾਸ਼ਟਰੀ ਕੈਲੰਡਰ ਦਿਵਸ ਜਿਸ ਨੂੰ ਹੁਣ 'ਵਿਸ਼ਵ ਐਨਜੀਓ ਦਿਵਸ' ਵਜੋਂ ਜਾਣਿਆ ਜਾਂਦਾ ਹੈ ਦਾ ਉਦਘਾਟਨ ਕੀਤਾ ਗਿਆ ਸੀ।

ਬਾਲਟਿਕ ਸਾਗਰ ਐਨਜੀਓ ਫੋਰਮ ਵਿੱਚ ਡੈਨਮਾਰਕ, ਐਸਟੋਨੀਆ, ਫਿਨਲੈਂਡ, ਜਰਮਨੀ, ਆਈਸਲੈਂਡ, ਲਾਤਵੀਆ, ਲਿਥੁਆਨੀਆ, ਪੋਲੈਂਡ, ਰੂਸ, ਨਾਰਵੇ ਅਤੇ ਸਵੀਡਨ ਵਰਗੇ ਮੈਂਬਰ ਦੇਸ਼ ਹਨ। ਕੁੱਲ ਮਿਲਾ ਕੇ ਵਿਸ਼ਵ ਐਨਜੀਓ ਦਿਵਸ ਲਗਭਗ 89 ਦੇਸ਼ਾਂ ਅਤੇ 6 ਮਹਾਂਦੀਪਾਂ ਵਿੱਚ ਮਨਾਇਆ ਜਾਂਦਾ ਹੈ।

Related Post