Sri Harimandir Sahib ਦੇ ਸਰੋਵਰ ਚ ‘ਵਜ਼ੂ’ ਕਰਨ ਵਾਲਾ ਨੌਜਵਾਨ ਮਾਫ਼ੀ ਮੰਗਣ ਤੋਂ ਬਾਅਦ ਮੁੜ ਆਇਆ ਸਾਹਮਣੇ, ਜਾਣੋ ਕੀ ਕਿਹਾ

Sri Harimandir Sahib ਦੇ ਸਰੋਵਰ 'ਚ ‘ਵਜ਼ੂ’ ਕਰਨ ਵਾਲਾ ਮੁਸਲਿਮ ਨੌਜਵਾਨ ਇੱਕ ਵਾਰ ਸਾਹਮਣੇ ਆਇਆ ਹੈ। ਉਸ ਨੇ ਵੀਡੀਓ ਜਾਰੀ ਕਰਦੇ ਹੋਏ ਇੱਕ ਵਾਰ ਮੁੜ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਨੌਜਵਾਨ ਪਹਿਲਾਂ ਵੀ ਇੱਕ ਵੀਡੀਓ ਰਾਹੀਂ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ 'ਵਜ਼ੂ' ਕਰਨ ਲਈ ਮਾਫ਼ੀ ਮੰਗ ਚੁੱਕਿਆ ਹੈ।

By  KRISHAN KUMAR SHARMA January 20th 2026 11:43 AM -- Updated: January 20th 2026 12:06 PM

Sri Harimandir Sahib ਦੇ ਸਰੋਵਰ 'ਚ ‘ਵਜ਼ੂ’ ਕਰਨ ਵਾਲਾ ਮੁਸਲਿਮ ਨੌਜਵਾਨ ਇੱਕ ਵਾਰ ਸਾਹਮਣੇ ਆਇਆ ਹੈ। ਉਸ ਨੇ ਵੀਡੀਓ ਜਾਰੀ ਕਰਦੇ ਹੋਏ ਇੱਕ ਵਾਰ ਮੁੜ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਨੌਜਵਾਨ ਪਹਿਲਾਂ ਵੀ ਇੱਕ ਵੀਡੀਓ ਰਾਹੀਂ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ 'ਵਜ਼ੂ' ਕਰਨ ਲਈ ਮਾਫ਼ੀ ਮੰਗ ਚੁੱਕਿਆ ਹੈ।

ਸਰੋਵਰ 'ਚ ਕੀਤਾ ਸੀ 'ਵਜ਼ੂ'

ਜਾਣਕਾਰੀ ਅਨੁਸਾਰ, ਬੀਤੇ ਦਿਨੀ ਇਸ ਨੌਜਵਾਨ ਦੀ 'ਵਜ਼ੂ' ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਹ ਮਾਮਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਕੋਲ ਪੁੱਜਿਆ ਸੀ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿਚ ਇਕ ਨੌਜਵਾਨ ਵੱਲੋਂ ਮਰਿਆਦਾ ਦੇ ਉਲਟ ਜਾ ਕੇ ਕੀਤੀ ਹਰਕਤ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ।

ਨਾਲ ਹੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਵੀ ਕਹੀ ਸੀ ਅਤੇ ਕਹਿਣਾ ਸੀ ਕਿ ਉਹ ਇਹ ਵੀ ਜਾਂਚ ਕਰਨਗੇ ਕਿ ਉਸ ਮੌਕੇ ਜੇ ਸੇਵਾਦਾਰ ਦੀ ਡਿਊਟੀ ਸੀ ਤਾਂ ਕਿਵੇਂ ਉਸ ਦਾ ਧਿਆਨ ਨਹੀਂ ਪਿਆ, ਜਿਸ ਕਰਕੇ ਅਜਿਹਾ ਹੋਇਆ।

ਨੌਜਵਾਨ ਨੇ ਆਪਣੀ ਦੂਜੀ ਮੁਆਫ਼ੀ ਵਿੱਚ ਕੀ ਕਿਹਾ...

ਦਿੱਲੀ ਦੇ ਵਸਨੀਕ ਸੁਭਾਨ ਰੰਗਰੀਜ਼ ਨੇ 17 ਸਕਿੰਟ ਦੀ ਵੀਡੀਓ ਜਾਰੀ ਕੀਤੀ ਹੈ। ਉਸ ਨੇ ਹੱਥ ਜੋੜਦੇ ਹੋਏ ਕਿਹਾ, "ਜਦੋਂ ਮੈਂ ਦਰਬਾਰ ਸਾਹਿਬ ਗਿਆ ਸੀ, ਤਾਂ ਮੈਂ ਇੱਕ ਵੱਡੀ ਗਲਤੀ ਕੀਤੀ। ਇਹ ਗਲਤੀ ਭੁੱਲ ਕੇ ਹੋਈ ਸੀ। ਮੈਨੂੰ ਮਰਿਆਦਾ ਦਾ ਪੂਰੀ ਤਰ੍ਹਾਂ ਪਤਾ ਨਹੀਂ ਸੀ, ਨਹੀਂ ਤਾਂ ਮੈਂ ਕਦੇ ਵੀ ਅਜਿਹੀ ਗਲਤੀ ਨਾ ਕਰਦਾ। ਤੁਸੀ ਮੈਨੂੰ ਆਪਣਾ ਪੁੱਤਰ ਅਤੇ ਆਪਣਾ ਭਰਾ ਸਮਝ ਕੇ ਮਾਫ਼ ਕਰ ਦਿਓ।"

ਨੌਜਵਾਨ ਵੱਲੋਂ ਦੂਜੀ ਵਾਰ ਮੁਆਫ਼ੀ ਮੰਗੇ ਜਾਣ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਸ ਲਈ ਜ਼ਰੂਰੀ ਸੀ ਕਿਉਂਕਿ ਪਹਿਲੀ ਮੁਆਫ਼ੀ ਵਾਲੀ ਵੀਡੀਓ ਵਿੱਚ ਉਸ ਨੇ ਆਪਣੇ ਹੱਥ ਜੇਬਾਂ ਵਿੱਚ ਰੱਖੇ ਹੋਏ ਸਨ। ਸਿੱਖ ਸ਼ਰਧਾਲੂਆਂ ਨੂੰ ਇਹ ਤਰੀਕਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਕਿਹਾ ਕਿ ਸਤਿਕਾਰ ਨਾਲ ਮੁਆਫ਼ੀ ਮੰਗਣਾ ਵੀ ਮਾਣ ਵਾਲੀ ਗੱਲ ਹੈ।

ਪਹਿਲਾਂ ਮੰਗੀ ਮਾਫ਼ੀ 'ਚ ਕੀ ਕਿਹਾ ਸੀ ?

ਉਪਰੰਤ ਮਾਮਲਾ ਭਖਣ ਤੋਂ ਬਾਅਦ ਨੌਜਵਾਨ ਨੇ ਬੀਤੇ ਦਿਨ ਮਾਫ਼ੀ ਮੰਗੀ ਸੀ ਤੇ ਕਿਹਾ ਸੀ ਕਿ ਉਹ ਬਚਪਨ ਤੋਂ ਹੀ ਸ੍ਰੀ ਦਰਬਾਰ ਸਾਹਿਬ ਜਾਣਾ ਚਾਹੁੰਦਾ ਸੀ। ਉਸ ਨੇ ਕਿਹਾ ਸੀ ਕਿ ਉਸ ਵੱਲੋਂ ਪਵਿੱਤਰ ਸਰੋਵਰ 'ਚ ‘ਵਜ਼ੂ’ ਕੀਤਾ ਗਿਆ। ਹਾਲਾਂਕਿ, ਉਸ ਨੂੰ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਦੇ ਬਾਰੇ ਜਾਣਕਾਰੀ ਨਹੀਂ ਸੀ। ਮੈਂ ਸਾਰੇ ਸਿੱਖ ਭਰਾਵਾਂ ਤੋਂ ਮਾਫੀ ਮੰਗਦਾ ਹਾਂ ਅਤੇ ਮੈਂ ਜਲਦੀ ਹੀ ਸ੍ਰੀ ਦਰਬਾਰ ਸਾਹਿਬ ਆਵਾਂਗਾ ਤੇ ਉੱਥੇ ਵੀ ਜਾ ਕੇ ਮਾਫੀ ਮੰਗਾਂਗਾ।

Related Post