Tue, Jan 20, 2026
Whatsapp

Amritsar Airport 'ਤੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫਾਸ਼, ਥਾਈਲੈਂਡ ਤੋਂ ਆਈ ਕੁੜੀ ਤੋਂ ਡੇਢ ਕਿੱਲੋ ਨਸ਼ੀਲਾ ਪਦਾਰਥ ਬਰਾਮਦ

Drug Trafficking : ਮੁਲਜ਼ਮ ਕੁੜੀ ਦੇ ਕਬਜ਼ੇ ਵਿੱਚੋਂ ਡੇਢ ਕਿਲੋਗ੍ਰਾਮ ਤੋਂ ਵੱਧ ਸ਼ੱਕੀ ਨਸ਼ੀਲੇ ਪਦਾਰਥ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਕੀਮਤ ਹੋਣ ਦਾ ਅਨੁਮਾਨ ਹੈ, ਬਰਾਮਦ ਕੀਤੇ ਗਏ ਹਨ।

Reported by:  PTC News Desk  Edited by:  KRISHAN KUMAR SHARMA -- January 20th 2026 10:27 AM -- Updated: January 20th 2026 10:30 AM
Amritsar Airport 'ਤੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫਾਸ਼, ਥਾਈਲੈਂਡ ਤੋਂ ਆਈ ਕੁੜੀ ਤੋਂ ਡੇਢ ਕਿੱਲੋ ਨਸ਼ੀਲਾ ਪਦਾਰਥ ਬਰਾਮਦ

Amritsar Airport 'ਤੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫਾਸ਼, ਥਾਈਲੈਂਡ ਤੋਂ ਆਈ ਕੁੜੀ ਤੋਂ ਡੇਢ ਕਿੱਲੋ ਨਸ਼ੀਲਾ ਪਦਾਰਥ ਬਰਾਮਦ

Drug Trafficking : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਵਿੱਚ ਸੁਰੱਖਿਆ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਥਾਈਲੈਂਡ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਨੌਜਵਾਨ ਕੁੜੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਲਜ਼ਮ ਕੁੜੀ ਦੇ ਕਬਜ਼ੇ ਵਿੱਚੋਂ ਡੇਢ ਕਿਲੋਗ੍ਰਾਮ ਤੋਂ ਵੱਧ ਸ਼ੱਕੀ ਨਸ਼ੀਲੇ ਪਦਾਰਥ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਕੀਮਤ ਹੋਣ ਦਾ ਅਨੁਮਾਨ ਹੈ, ਬਰਾਮਦ ਕੀਤੇ ਗਏ ਹਨ।


ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ ਮਿਲਿਆ ਡੇਢ ਕਿੱਲੋ ਨਸ਼ੀਲਾ ਪਦਾਰਥ 

ਜਾਣਕਾਰੀ ਅਨੁਸਾਰ, ਇਹ ਕਾਰਵਾਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਸੀ। ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਹੀ ਸੂਚਨਾ ਮਿਲੀ ਸੀ ਕਿ ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਅੰਮ੍ਰਿਤਸਰ ਹਵਾਈ ਅੱਡੇ ਰਾਹੀਂ ਲਿਆਂਦੀ ਜਾ ਸਕਦੀ ਹੈ, ਜਿਸ 'ਤੇ ਦੇਰ ਸ਼ਾਮ ਹਵਾਈ ਅੱਡੇ 'ਤੇ ਥਾਈਲੈਂਡ ਤੋਂ ਆਈ ਇੱਕ ਉਡਾਣ 'ਚੋਂ ਉਤਰਦੇ ਹੀ ਇਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਔਰਤ ਨੂੰ ਪਹਿਲਾਂ ਅਧਿਕਾਰੀਆਂ ਨੇ ਸ਼ੱਕੀ ਗਤੀਵਿਧੀਆਂ ਲਈ ਰੋਕਿਆ ਗਿਆ। ਜਦੋਂ ਤਲਾਸ਼ੀ ਲਈ ਗਈ ਤਾਂ ਉਸਦੇ ਸਾਮਾਨ ਵਿੱਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ, ਜਿਸ ਪਿੱਛੋਂ ਉਸਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ।

ਮੁਲਜ਼ਮ ਔਰਤ ਤੋਂ ਇਸ ਵੇਲੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਉਹ ਕਿਸ ਦੇ ਇਸ਼ਾਰੇ 'ਤੇ ਇਹ ਨਸ਼ੀਲਾ ਪਦਾਰਥ ਲੈ ਕੇ ਆਈ ਸੀ ਅਤੇ ਇਸ ਦੇ ਪਿੱਛੇ ਕਿਹੜਾ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਹੈ ?

- PTC NEWS

Top News view more...

Latest News view more...

PTC NETWORK
PTC NETWORK