ਨੌਜਵਾਨ ਨੇ ਆਨਲਾਈਨ ਚੀਨੀ ਡੋਰ ਮੰਗਵਾ ਕੀਤੀ ਪੁਲਿਸ ਹਵਾਲੇ

ਜਿਉਂ ਜਿਉਂ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਲੋਕਾਂ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਲਈ ਚਾਇਨਾ ਡੋਰ ਵੱਖੋ-ਵੱਖ ਤਰੀਕਿਆਂ ਨਾਲ ਮੰਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਠਿੰਡਾ ਵਿੱਚ ਆਨਲਾਈਨ ਚਾਈਨਾ ਡੋਰ ਮੰਗਵਾ ਕੇ ਧੜੱਲੇ ਨਾਲ ਉਸ ਦੀ ਡੀਲਵਰੀ ਕੀਤੀ ਜਾ ਰਹੀ ਹੈ।

By  Jasmeet Singh January 12th 2023 08:46 PM

ਬਠਿੰਡਾ, 12 ਜਨਵਰੀ (ਮੁਨੀਸ਼ ਗਰਗ ): ਜਿਉਂ ਜਿਉਂ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਲੋਕਾਂ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਲਈ ਚਾਇਨਾ ਡੋਰ ਵੱਖੋ-ਵੱਖ ਤਰੀਕਿਆਂ ਨਾਲ ਮੰਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਠਿੰਡਾ ਵਿੱਚ ਆਨਲਾਈਨ ਚਾਈਨਾ ਡੋਰ ਮੰਗਵਾ ਕੇ ਧੜੱਲੇ ਨਾਲ ਉਸ ਦੀ ਡੀਲਵਰੀ ਕੀਤੀ ਜਾ ਰਹੀ ਹੈ। 

ਇਸ ਦਾ ਖੁਲਾਸਾ ਅੱਜ ਬਠਿੰਡਾ ਵਿਖੇ ਆਨਲਾਈਨ ਚਾਈਨਾ ਡੋਰ ਮੰਗਵਾ ਕੇ ਪੁਲਿਸ ਦੇ ਸਪੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਸਤਿੰਦਰ ਕੁਮਾਰ ਨੇ ਦੱਸਿਆ ਕਿ ਆਨਲਾਈਨ ਸ਼ਰੇਆਮ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਕੀਤੀ ਜਾ ਰਹੀ ਹੈ। ਉਸ ਵੱਲੋਂ ਇੱਕ ਵੈਬਸਾਈਟ ਰਾਹੀਂ ਚਾਈਨਾ ਡੋਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਨਾ ਦੇਣ ਉਪਰੰਤ ਮੰਗਵੀ ਗਈ।

ਅੱਜ ਜਦੋਂ ਡੀਲਵਰੀ ਬੁਆਏ ਚਾਈਨਾ ਡੋਰ ਦੇ ਗੱਟੂ ਦੀ ਡੀਲਵਰੀ ਦੇਣ ਆਇਆ ਤਾਂ ਕੁਮਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸ਼ਨ ਨੂੰ ਕੀਤੀ ਗਈ। ਸਤਿੰਦਰ ਕੁਮਾਰ ਨੇ ਦੱਸਿਆ ਕਿ ਡਲੀਬਰੀ ਬੁਆਏ ਨੇ ਖੁਲਾਸਾ ਕੀਤਾ ਹੈ ਕਿ ਉਹ ਹੁਣ ਤੱਕ 150 ਦੇ ਕਰੀਬ ਲੋਕਾਂ ਨੂੰ ਚਾਈਨਾ ਡੋਰ ਦੀ ਡਲਿਵਰੀ ਕਰ ਚੁੱਕਿਆ ਹੈ। ਸਤਿੰਦਰ ਕੁਮਾਰ ਨਾਮਕ ਨੌਜਵਾਨ ਵੱਲੋਂ ਇਸ ਆਨਲਾਈਨ ਚੀਨੀ ਡੋਰ ਦੀ ਵਿਕਰੀ ਕਰਨ ਵਾਲੀ ਕੰਪਨੀ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ।

ਐੱਸ.ਐੱਚ.ਓ ਕੋਤਵਾਲੀ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਂਨ੍ਹਾ ਪਾਸ ਇਕ ਨੌਜਵਾਨ ਆਇਆ ਹੈ, ਜਿਸ ਨੇ ਦੱਸਿਆ ਹੈ ਕਿ ਆਨਲਾਈਨ ਚਾਈਨਾ ਡੋਰ ਦੀ ਡਲਿਵਰੀ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਉਸ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਮਾਜ ਸੇਵੀ ਸੰਸਥਾ ਸਹਿਯੋਗ ਵੈਲਫੇਅਰ ਦੇ ਗੁਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੀ ਆਨਲਾਈਨ ਹੋ ਰਹੀ ਵਿਕਰੀ ਸਬੰਧੀ ਜਲਦ ਹੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਜਾਵੇਗੀ ਅਤੇ ਇਹਨਾਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

Related Post