YouTuber Ranveer Allahbadia ਨੂੰ ਲੱਗਿਆ ਇਕ ਹੋਰ ਵੱਡਾ ਝਟਕਾ, ਹੁਣ ਗੁਆ ਚੁੱਕੇ ਹਨ ਇਨ੍ਹੇ Subscriber

ਉੱਥੇ ਹੀ ਦੂਜੇ ਪਾਸੇ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਯੂਟਿਊਬ ’ਤੇ ਰਣਵੀਰ ਇਲਾਹਾਬਾਦੀਆ ਨੂੰ ਤਕਰੀਬਨ ਇੱਕ ਲੱਖ ਨੇ ਅਨਸਬਸਕ੍ਰਾਈਬ ਕੀਤਾ ਹੈ।

By  Aarti February 13th 2025 12:43 PM

YouTuber Ranveer Allahbadia Loses subscriber :  ਯੂਟਿਊਬਰ ਸਮੈ ਰੈਨਾ ਦਾ ਸ਼ੋਅ ਇੰਡੀਆਜ਼ ਗੌਟ ਲੇਟੈਂਟ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਸ਼ੋਅ ਵਿੱਚ ਰਣਵੀਰ ਇਲਾਹਾਬਾਦੀਆ ਨੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਨ੍ਹਾਂ ਦਾ ਹੁਣ ਸਖ਼ਤ ਵਿਰੋਧ ਹੋ ਰਿਹਾ ਹੈ। ਇਸ ਤੋਂ ਇਲਾਵਾ ਲੋਕ ਸੋਸ਼ਲ ਮੀਡੀਆ 'ਤੇ ਵੀ ਉਸਨੂੰ ਬਹੁਤ ਟ੍ਰੋਲ ਕਰ ਰਹੇ ਹਨ। ਕਾਮੇਡੀ ਦੇ ਨਾਮ 'ਤੇ ਕੀਤੀ ਜਾਣ ਵਾਲੀ ਅਸ਼ਲੀਲਤਾ ਦਾ ਸਖ਼ਤ ਵਿਰੋਧ ਹੈ।

ਉੱਥੇ ਹੀ ਦੂਜੇ ਪਾਸੇ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਯੂਟਿਊਬ ’ਤੇ ਰਣਵੀਰ ਇਲਾਹਾਬਾਦੀਆ ਨੂੰ ਤਕਰੀਬਨ ਇੱਕ ਲੱਖ ਨੇ ਅਨਸਬਸਕ੍ਰਾਈਬ ਕੀਤਾ ਹੈ। ਦੱਸ ਦਈਏ ਕਿ ਪਹਿਲਾਂ ਰਣਵੀਰ ਇਲਾਹਾਬਾਦੀਆ ਦੇ 1.05 ਕਰੋੜ ਸਬਸਕ੍ਰਾਈਬਰ ਸੀ ਪਰ ਹੁਣ ਉਨ੍ਹਾਂ ਦੇ ਸਬਸਕ੍ਰਾਈਬਰ 1.04 ਕਰੋੜ ਰਹਿ ਗਏ ਹਨ। 

ਦੱਸ ਦਈਏ ਕਿ ਇੰਡੀਆਜ਼ ਗੌਟ ਲੇਟੈਂਟ ਸ਼ੋਅ ’ਚ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਜਿਆਦਾਤਰ ਲੋਕ ਭੜਕੇ ਹੋਏ ਹਨ। ਜਿਸ ਕਾਰਨ ਉਨ੍ਹਾਂ ਦੇ ਖਿਲਾਫ ਕਈ ਥਾਵਾਂ ’ਤੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ ਇਸ ਬਿਆਨ ਮਗਰੋਂ ਉਨ੍ਹਾਂ ਦੇ ਨਾਲ ਪੌਡਕਾਸਟ ਕਰਨ ਤੋਂ ਗਾਇਕ ਬੀ ਪਰਾਕ ਨੇ ਵੀ ਮਨਾ ਕਰ ਦਿੱਤਾ ਸੀ।

ਹਾਲਾਂਕਿ ਇਸ ਬਿਆਨ ਤੋਂ ਬਾਅਦ ਰਣਵੀਰ ਇਲਾਹਾਬਾਦੀਆ ਨੇ ਮੁਆਫੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਖਿਲਾਫ ਕਈ ਥਾਵਾਂ ’ਤੇ ਮਾਮਲੇ ਦਰਜ ਹੋਏ ਹਨ। 

ਰਣਵੀਰ ਇਲਾਹਾਬਾਦੀਆ ਵਿਵਾਦ ਕੀ ਹੈ? 

ਦੱਸ ਦੇਈਏ ਕਿ ਰਣਵੀਰ ਇਲਾਹਾਬਾਦੀਆ ਨੇ ਕਾਮੇਡੀ ਸ਼ੋਅ ਇੰਡੀਆਜ਼ ਗੌਟ ਲੇਟੈਂਟ ਵਿੱਚ ਮਾਪਿਆਂ ਦੀ ਨਜ਼ਦੀਕੀ ਜ਼ਿੰਦਗੀ 'ਤੇ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ। ਰਣਵੀਰ ਦੇ ਇਸ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਰਣਵੀਰ ਇਲਾਹਾਬਾਦੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਪ੍ਰਭਾਵਕ ਅਪੂਰਵ ਮਖੀਜਾ, ਕਾਮੇਡੀਅਨ ਸਮੇਂ ਰੈਨਾ ਅਤੇ ਇੰਡੀਆਜ਼ ਗੌਟ ਲੇਟੈਂਟ ਦੇ ਪ੍ਰਬੰਧਕਾਂ ਵਿਰੁੱਧ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਮੁੰਬਈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਿਸ ਦੇ ਡੀਸੀਪੀ ਜ਼ੋਨ 9 ਦੀਕਸ਼ਿਤ ਗੇਦਮ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : Ranveer Allahbadia Apology: ਰਣਵੀਰ ਅੱਲਾਹਾਬਾਦੀਆ ਨੇ ਮੁਆਫੀ ਮੰਗੀ, ਮਾਪਿਆਂ ਬਾਰੇ ਕੀਤਾ ਅਸ਼ਲੀਲ ਮਜ਼ਾਕ

Related Post