Tanish Bhat Extortion Case: ਵਪਾਰੀ ਤਾਨੀਸ਼ ਭੱਟ ਨੂੰ ਮਿਲੀ ਧਮਕੀ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, 4 ’ਚੋਂ ਇੱਕ ਮੁਲਜ਼ਮ ਗ੍ਰਿਫਤਾਰ

By  Aarti November 25th 2023 06:25 PM -- Updated: November 26th 2023 03:05 PM

Tanish Bhat Extortion Case: ਜ਼ੀਰਕਪੁਰ ਦੇ ਇੱਕ ਵਪਾਰੀ ਵੱਲੋਂ ਦੋ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਉਸ ਨੂੰ ਗਲਾ ਘੁੱਟਣ ਅਤੇ ਬੰਦੂਕ ਦੀ ਨੋਕ 'ਤੇ ਧਮਕੀਆਂ ਦੇਣ ਦੇ ਮਾਮਲੇ ’ਚ ਪੁਲਿਸ ਨੇ ਨਾਂ ਸਮੇਤ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਕੀਤਾ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਨੇ 6 ਮਹੀਨਿਆਂ ਦੀ ਜਾਂਚ ਤੋਂ ਬਾਅਦ ਪਹਿਲਾਂ ਅਣਪਛਾਤੇ ਵਿਅਕਤੀਆਂ 'ਤੇ ਐਫਆਈਆਰ ਦਰਜ ਕੀਤੀ। ਪਰ ਬਾਅਦ ’ਚ ਪੁਲਿਸ ਨੇ ਜਾਂਚ ਤੋਂ ਬਾਅਦ ਸਬੂਤ, ਕਈ ਗਵਾਹ, ਤੋਂ ਬਾਅਦ ਉਨ੍ਹਾਂ ਨੇ ਸ਼ੱਕੀ ਵਿਅਕਤੀਆਂ ਦੀ ਪੁਸ਼ਟੀ ਕੀਤੀ ਅਤੇ ਜਾਂਚ ਵਿੱਚ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ।

ਤਾਨੀਸ਼ ਭੱਟ ਭੱਟ ਦੇ ਪੁਰਾਣੇ ਕਾਰੋਬਾਰੀ ਭਾਈਵਾਲ ਨਿਕਲੇ ਉਕਤ ਮੁਲਜ਼ਮ 

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਚਾਰੇ ਵਿਅਕਤੀ ਤਾਨੀਸ਼ ਭੱਟ ਦੇ ਪੁਰਾਣੇ ਕਾਰੋਬਾਰੀ ਭਾਈਵਾਲ ਸਨ। ਦੱਸ ਦਈਏ ਕਿ 4 ਨਾਮਜ਼ਦ ਵਿਅਕਤੀਆਂ ਵਿੱਚੋਂ ਰੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਮਿਤੀ 21 ਨਵੰਬਰ 2023 ਨੂੰ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ, ਬਾਕੀ 3 ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿ ਅਜੇ ਤੱਕ ਫਰਾਰ ਹਨ। 

ਪੁਲਿਸ ਨੇ 4 ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ 

ਦੱਸ ਦਈਏ ਕਿ ਪੰਜਾਬ ਪੁਲਿਸ ਨੇ 4 ਨਾਮਜ਼ਦ ਸ਼ੱਕੀਆਂ 'ਚੋਂ 1 ਸ਼ੱਕੀ ਰੋਹਿਤ ਗਾਬਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬਾਕੀ ਫਰਾਰ ਤਿੰਨ ਵਿਅਕਤੀਆਂ ਜਿਨ੍ਹਾਂ ਦੇ ਨਾਂ ਕਰਨ ਸਿੰਗਲਾ, ਸ਼ੁਭੁਮ ਗੁਪਤਾ, ਵਿਨੈ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ।  

ਜਾਣੋ ਪੂਰਾ ਮਾਮਲਾ 

ਕਾਬਿਲੇਗੌਰ ਹੈ ਕਿ ਤਾਨੀਸ਼ ਭੱਟ ਨੂੰ ਇੱਕ ਅਣਪਛਾਤੀ ਕਾਲ ਆਈ ਸੀ ਜਿਸ ਚ ਉਸ ਨੂੰ ਧਮਕੀ ਦਿੱਤੀ ਗਈ ਸੀ ਨਾਲ ਹੀ ਆਪਣੇ ਕੈਫੇ ’ਚ ਜਾਣ ਦੀ ਵੀ ਗੱਲ ਆਖੀ ਗਈ ਸੀ। ਇਸ ਤੋਂ ਇਲਾਵਾ ਕਾਲਰ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਮੈਂਬਰ ਵੀ ਦੱਸਿਆ ਸੀ। ਤਾਨੀਸ਼ ਭੱਟ ਨੇ ਦੱਸਿਆ ਸੀ ਕਿ ਉਸ ਨੂੰ ਕਾਲ ਆਈ ਕਿ ਅਤੇ ਕਿਹਾ ਕਿ ਜੇ ਮੈਂ ਗੰਭੀਰ ਨਤੀਜਿਆਂ ਤੋਂ ਬਚਣਾ ਚਾਹੁੰਦਾ ਹਾਂ ਤਾਂ ਮੇਰੇ ਕੈਫੇ ਜਾਣਾ ਬੰਦ ਕਰ ਦੇਵਾਂ। ਬਾਅਦ ਵਿੱਚ, ਦੋ ਮੋਟਰਸਾਈਕਲ ਸਵਾਰਾਂ ਨੇ ਉਸਦਾ ਰਸਤਾ ਰੋਕਿਆ ਅਤੇ ਦੁਬਾਰਾ ਉਸਨੂੰ ਕੈਫੇ ਤੋਂ ਦੂਰ ਰਹਿਣ ਲਈ ਕਿਹਾ ਅਤੇ ਬੰਦੂਕ ਦੀ ਨੋਕ 'ਤੇ 40 ਲੱਖ ਰੁਪਏ ਦੀ ਵੀ ਫਿਰੌਤੀ ਮੰਗੀ। 

ਇਹ ਵੀ ਪੜ੍ਹੋ: Khanna Accident: ਧੁੰਦ ਕਾਰਨ ਖੰਨਾ ਵਿੱਚ ਵਾਪਰਿਆ ਵੱਡਾ ਹਾਦਸਾ, 25 ਤੋਂ 30 ਵਾਹਨ ਆਪਸ ਵਿੱਚ ਟਕਰਾਏ

Related Post