ਐਨਆਈਏ ਦੀ ਟੀਮ ਵੱਲੋਂ ਬਠਿੰਡਾ 'ਚ ਕਬੱਡੀ ਕੋਚ ਦੇ ਘਰ ਛਾਪੇਮਾਰੀ

By  Ravinder Singh October 18th 2022 11:02 AM

ਬਠਿੰਡਾ : NIA ਵੱਲੋਂ ਗੈਂਗਸਟਰਾਂ ਉਤੇ ਸ਼ਿਕੰਜਾ ਕੱਸਣ ਲਈ ਪੰਜਾਬ ਸਮੇਤ ਦੇਸ਼ ਵਿਚ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ 'ਚ ਛਾਪੇਮਾਰੀ ਕੀਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਇਹ ਕਾਰਵਾਈ ਗੈਂਗਸਟਰ ਮਾਮਲੇ 'ਚ ਕੀਤੀ ਹੈ। ਐਨਆਈਏ ਦੀ ਟੀਮ ਵੱਲੋਂ ਗੈਂਗਸਟਰਵਾਦ ਦੇ ਨੈਕਸਸ ਨੂੰ ਤੋੜਣ ਲਈ ਉਨ੍ਹਾਂ ਦੇ ਸਬੰਧਤ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀਆਂ ਜਾ ਰਹੀਆ ਹਨ।

ਐਨਆਈਏ ਦੀ ਟੀਮ ਵੱਲੋਂ ਬਠਿੰਡਾ 'ਚ ਕਬੱਡੀ ਕੋਚ ਦੇ ਘਰ ਛਾਪੇਮਾਰੀਬਠਿੰਡਾ ਦੇ ਐਸਐਸਪੀ ਏਲਨਚੇਲੀਅਨ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ 'ਚ ਐੱਨਆਈਏ ਵੱਲੋਂ ਤਿੰਨ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਹੈ। ਐਨਆਈਏ ਦੀ ਟੀਮ ਨੇ ਅੱਜ ਤੜਕੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ 'ਚ ਕਬੱਡੀ ਕੋਚ ਜੱਗਾ ਜੰਡੀਆਂ ਦੇ ਘਰ ਛਾਪੇਮਾਰੀ ਕੀਤੀ ਹੈ ਤੇ ਉਨ੍ਹਾਂ ਤੋਂ ਜਾਇਦਾਦ ਦੇ ਵੇਰਵੇ ਲਏ ਜਾਣ ਦੀਆਂ ਰਿਪੋਰਟਾਂ ਹਨ। ਦੱਸ ਦੇਈਏ ਕਿ ਜੱਗਾ ਜੰਡੀਆ ਕਬੱਡੀ ਟੂਰਨਾਮੈਂਟ ਕਰਵਾਉਂਦਾ ਹੈ। ਇਸ ਮੌਕੇ ਐਨਆਈਏ ਦੀ ਟੀਮ ਵੱਲੋਂ 25 ਤੋਂ ਬਾਅਦ ਮੁਲਾਜ਼ਮ ਸ਼ਾਮਲ ਸਨ ਜਿਨ੍ਹਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਲਈ ਵੋਟਿੰਗ ਅੱਜ, 11 ਹਜ਼ਾਰ ਤੋਂ ਵੱਧ ਵਿਦਿਆਰਥੀ ਕਰਨਗੇ ਆਪਣੀ ਵੋਟ ਦਾ ਇਸਤੇਮਾਲ

ਇਸ ਕਾਰਵਾਈ ‘ਚ ਨਾ ਸਿਰਫ ਲਾਰੈਂਸ ਬਿਸ਼ਨੋਈ ਗੈਂਗ NIA ਦੇ ਨਿਸ਼ਾਨੇ ਉਤੇ ਹੈ, ਸਗੋਂ ਕੌਸ਼ਲ, ਕਾਲਾ ਜਠੇੜੀ, ਬੰਬੀਹਾ ਅਤੇ ਹੋਰ ਗੈਂਗਸਟਰ ਸ਼ਾਮਲ ਹਨ। ਐਨਆਈਏ ਦੀ ਇਹ ਕਾਰਵਾਈ ਨਾ ਸਿਰਫ਼ ਇਨ੍ਹਾਂ ਗੈਂਗਸਟਰਾਂ ਦੇ ਵਿਦੇਸ਼ੀ ਕੁਨੈਕਸ਼ਨਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ, ਸਗੋਂ ਇਨ੍ਹਾਂ ਦੇ ਫਿਰੌਤੀ ਦੇ ਕਾਰੋਬਾਰ 'ਚ ਹਵਾਲਾ ਕਾਰੋਬਾਰੀ ਨੈੱਟਵਰਕ ਦੀ ਵੀ ਜਾਣਕਾਰੀ ਮਿਲੀ ਹੈ। ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸਤੰਬਰ ਮਹੀਨੇ ਵਿੱਚ ਵੱਡੀ ਕਾਰਵਾਈ ਕੀਤੀ ਸੀ। ਰਾਸ਼ਟਰੀ ਜਾਂਚ ਏਜੰਸੀ ਨੇ ਦੇਸ਼ ਦੇ ਕਈ ਸੂਬਿਆਂ 'ਚ 60 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। NIA ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਅੱਤਵਾਦੀ ਗਿਰੋਹ ਦੇ ਸਬੰਧ 'ਚ ਛਾਪੇਮਾਰੀ ਕੀਤੀ ਗਈ ਸੀ।

-PTC News

 

Related Post