ਲਖੀਮਪੁਰ ਖੇੜੀ ਕਾਂਡ : ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਨਹੀਂ ਪੇਸ਼ ਹੋਇਆ ਆਸ਼ੀਸ਼ ਮਿਸ਼ਰਾ

By  Shanker Badra October 8th 2021 12:24 PM

ਨਵੀਂ ਦਿੱਲੀ : ਲਖੀਮਪੁਰ ਖੇੜੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਸ਼ੁੱਕਰਵਾਰ ਨੂੰ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਨਹੀਂ ਹੋਏ। ਅਪਰਾਧ ਸ਼ਾਖਾ ਨੇ ਆਸ਼ੀਸ਼ ਦੇ ਘਰ ਨੋਟਿਸ ਲਗਾਇਆ ਸੀ ਕਿ ਉਸ ਨੂੰ ਅੱਜ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਐਫਆਈਆਰ ਵਿੱਚ ਆਸ਼ੀਸ਼ ਮਿਸ਼ਰਾ ਦਾ ਨਾਮ ਹੈ। ਆਸ਼ੀਸ਼ ਉਸ ਘਟਨਾ ਦਾ ਮੁੱਖ ਦੋਸ਼ੀ ਹੈ, ਜਿੱਥੇ ਲਖੀਮਪੁਰ ਦੇ ਟਿਕੁਨੀਆ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਆਸ਼ੀਸ਼ ਮਿਸ਼ਰਾ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਹਨ।

ਲਖੀਮਪੁਰ ਖੇੜੀ ਕਾਂਡ : ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਨਹੀਂ ਪੇਸ਼ ਹੋਇਆ ਆਸ਼ੀਸ਼ ਮਿਸ਼ਰਾ

ਦੂਜੇ ਪਾਸੇ ਆਸ਼ੀਸ਼ ਮਿਸ਼ਰਾ ਦੇ ਘਰ ਬਾਹਰ ਵੀ ਸੰਨਾਟਾ ਛਾਇਆ ਹੋਇਆ ਹੈ। ਉਹ ਘਰ ਵਿੱਚ ਮੌਜੂਦ ਨਹੀਂ ਹੈ। ਪੁਲਿਸ ਨੇ ਕੱਲ੍ਹ ਮੰਤਰੀ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਸੀ। ਕੱਲ੍ਹ ਯੂਪੀ ਪੁਲਿਸ ਵੱਲੋਂ ਆਸ਼ੀਸ਼ ਮਿਸ਼ਰਾ ਦੇ ਸੰਬੰਧ ਵਿੱਚ ਇੱਕ ਬਿਆਨ ਆਇਆ ਸੀ। ਆਈਜੀ (ਲਖਨਊ ਰੇਂਜ) ਲਕਸ਼ਮੀ ਸਿੰਘ ਨੇ ਕਿਹਾ ਸੀ ਕਿ ਪੁਲਿਸ ਆਸ਼ੀਸ਼ ਮਿਸ਼ਰਾ ਦੀ ਭਾਲ ਕਰ ਰਹੀ ਹੈ, ਉਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ।

ਲਖੀਮਪੁਰ ਖੇੜੀ ਕਾਂਡ : ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਨਹੀਂ ਪੇਸ਼ ਹੋਇਆ ਆਸ਼ੀਸ਼ ਮਿਸ਼ਰਾ

ਇਹ ਬਿਆਨ ਹੈਰਾਨੀਜਨਕ ਸੀ ਕਿਉਂਕਿ ਇਸ ਤੋਂ ਪਹਿਲਾਂ ਆਸ਼ੀਸ਼ ਮਿਸ਼ਰਾ ਲਗਾਤਾਰ ਮੀਡੀਆ ਦੇ ਸਾਹਮਣੇ ਇੰਟਰਵਿਊ ਦੇ ਰਹੇ ਸਨ, ਪਰ ਹੁਣ ਅਚਾਨਕ ਉਹ ਗਾਇਬ ਹੋ ਗਏ। ਪੁਲਿਸ ਨੇ ਲਖੀਮਪੁਰ ਖੇੜੀ ਮਾਮਲੇ ਦੇ 2 ਦੋਸ਼ੀਆਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਆਸ਼ੀਸ਼ ਪਾਂਡੇ ਅਤੇ ਲਵਕੁਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਘਟਨਾ ਵਿੱਚ ਸ਼ਾਮਲ ਸਨ ਅਤੇ ਜ਼ਖਮੀ ਵੀ ਹੋਏ ਸਨ।

ਲਖੀਮਪੁਰ ਖੇੜੀ ਕਾਂਡ : ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਨਹੀਂ ਪੇਸ਼ ਹੋਇਆ ਆਸ਼ੀਸ਼ ਮਿਸ਼ਰਾ

ਪੁਲਿਸ 'ਤੇ ਦਬਾਅ ਸੀ ਕਿ ਘਟਨਾ ਦੇ ਇੰਨੇ ਦਿਨਾਂ ਬਾਅਦ ਵੀ ਅਜੇ ਤੱਕ ਨਾ ਤਾਂ ਕਿਸੇ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਨਾ ਹੀ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵੀ ਇਸ ਮਾਮਲੇ ਦੀ ਸੁਣਵਾਈ ਕੀਤੀ ਤਾਂ ਇਸ ਨੇ ਯੂਪੀ ਸਰਕਾਰ ਤੋਂ ਜਾਣਕਾਰੀ ਮੰਗੀ ਕਿ ਇਸ ਮਾਮਲੇ ਦੀ ਮੌਜੂਦਾ ਸਥਿਤੀ ਰਿਪੋਰਟ ਕੀ ਹੈ। ਇਸ ਵਿੱਚ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ? ਕਿੰਨੀ ਐਫਆਈਆਰ, ਜਾਂਚ ਕਮਿਸ਼ਨ ਆਦਿ ਬਾਰੇ ਜਾਣਕਾਰੀ ਮੰਗੀ ਗਈ ਹੈ।

ਲਖੀਮਪੁਰ ਖੇੜੀ ਕਾਂਡ : ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਨਹੀਂ ਪੇਸ਼ ਹੋਇਆ ਆਸ਼ੀਸ਼ ਮਿਸ਼ਰਾ

ਦੱਸ ਦੇਈਏ ਕਿ ਲਖੀਮਪੁਰ ਵਿੱਚ ਐਤਵਾਰ ਨੂੰ ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਇੱਕ ਗੱਡੀ ਨਾਲ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਹਿੰਸਾ ਵਿੱਚ ਚਾਰ ਹੋਰ ਲੋਕ ਵੀ ਮਾਰੇ ਗਏ ਸਨ। ਇਸ ਵਿੱਚ ਦੋ ਭਾਜਪਾ ਵਰਕਰ, ਇੱਕ ਡਰਾਈਵਰ ਅਤੇ ਇੱਕ ਪੱਤਰਕਾਰ ਸ਼ਾਮਲ ਸਨ। ਯੂਪੀ ਸਰਕਾਰ ਨੇ ਮਾਰੇ ਗਏ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ।

-PTCNews

Related Post