ਨੋਇਡਾ: ਮਕਾਨ 'ਚ ਭਿਆਨਕ ਅੱਗ ਲੱਗਣ ਕਾਰਨ 12 ਲੋਕ ਝੁਲਸੇ

By  Jashan A December 24th 2018 10:33 AM

ਨੋਇਡਾ: ਮਕਾਨ 'ਚ ਭਿਆਨਕ ਅੱਗ ਲੱਗਣ ਕਾਰਨ 12 ਲੋਕ ਝੁਲਸੇ ,ਨੋਇਡਾ: ਨੋਇਡਾ ਦੇ ਫੇਸ-3 ਖੇਤਰ ਦੇ ਬਹਲੋਲਪੁਰ ਪਿੰਡ 'ਚ ਇੱਕ ਮਕਾਨ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਕਾਰਨ 12 ਲੋਕ ਝੁਲਸ ਗਏ।ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪਿੰਡ ਬਹਲੋਲਪੁਰ 'ਚ 24 ਤੋਂ ਵਧ ਪਰਿਵਾਰ ਕਿਰਾਏ 'ਤੇ ਰਹਿੰਦੇ ਹਨ। [caption id="attachment_231845" align="aligncenter" width="300"]noida ਨੋਇਡਾ: ਮਕਾਨ 'ਚ ਭਿਆਨਕ ਅੱਗ ਲੱਗਣ ਕਾਰਨ 12 ਲੋਕ ਝੁਲਸੇ[/caption] ਬੀਤੀ ਰਾਤ ਸ਼ਾਰਟ ਸਰਕਿਟ ਕਾਰਨ ਗਰਾਊਂਡ ਫਲੋਰ 'ਤੇ ਖੜ੍ਹੀਆਂ ਬਾਈਕਾਂ 'ਚ ਅੱਗ ਲੱਗ ਗਈ।ਜਿਸ ਤੋਂ ਬਾਅਦ ਇਹ ਅੱਗ ਇੰਨ੍ਹੀ ਭਿਆਨਕ ਹੋ ਗਈ ਕਿ ਅੱਗ ਨੇ ਪੂਰੇ ਮਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ।ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਅਤੇ ਲੋਕ ਪੂਰੀ ਤਰ੍ਹਾਂ ਡਰ ਗਏ। ਹੋਰ ਪੜ੍ਹੋ:ਇੰਡੋਨੇਸ਼ੀਆ ‘ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। [caption id="attachment_231844" align="aligncenter" width="300"]noida ਨੋਇਡਾ: ਮਕਾਨ 'ਚ ਭਿਆਨਕ ਅੱਗ ਲੱਗਣ ਕਾਰਨ 12 ਲੋਕ ਝੁਲਸੇ[/caption] ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਇਆ ਤੇ ਪੁਲਿਸ ਦਰਜਨ ਭਰ ਲੋਕ ਝੁਲਸੇ ਲੋਕਾਂ ਨੂੰ ਨੋਇਡਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ 5 ਲੋਕਾਂ ਨੂੰ ਗੰਭੀਰ ਹਾਲਤ 'ਚ ਦਿੱਲੀ ਦੇ ਸਦਰ ਹਸਪਤਾਲ ਰੈਫਰ ਕੀਤਾ ਗਿਆ ਹੈ। -PTC News

Related Post