ਕੋਰੋਨਾ ਦੀ ਦਹਿਸ਼ਤ, ਹੁਣ ਰੂਪਨਗਰ 'ਚ ਮਿਲਿਆ ਸ਼ੱਕੀ ਮਰੀਜ਼

By  Jashan A March 19th 2020 09:36 PM -- Updated: March 19th 2020 09:41 PM

ਰੋਪੜ: ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਆਏ ਦੀ ਪੰਜਾਬ 'ਚੋਂ ਕੋਰੋਨਾ ਦੇ ਸ਼ੱਕੀ ਮਰੀਜ਼ ਸਾਹਮਣੇ ਰਹੇ ਹਨ। ਤਾਜ਼ਾ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ, ਜਿਥੇ ਸ਼ੱਕੀ ਮਰੀਜ਼ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਰੂਪਨਗਰ ਅਨੁਸਾਰ ਦਾਖਲ ਕੀਤਾ ਗਿਆ ਵਿਆਕਤੀ 28 ਫਰਵਰੀ ਨੂੰ ਆਪਣੀ ਪਤਨੀ ਦੇ ਨਾਲ ਦੁਬਈ ਤੋਂ ਟਰੈਵਲ ਕਰਕੇ ਭਾਰਤ ਦਾਖਲ ਹੋਇਆ ਸੀ ਅਤੇ 4-5 ਦਿਨ ਪਹਿਲਾਂ ਉਸ 'ਚ ਕਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਨੂੰ ਰੂਪਨਗਰ ਦੇ ਸਿਵਲ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਹੋਰ ਪੜ੍ਹੋ: ਜੰਮੂ ਕਸ਼ਮੀਰ ਦੇ ਨਗਰੋਟਾ ਹਾਈਵੇ 'ਤੇ ਪੁਲਿਸ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 3 ਅੱਤਵਾਦੀ ਢੇਰ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਵਿਸ਼ਵ ਭਰ 'ਚ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੇ ਨਾਲ ਦੇਸ਼ ਭਰ 'ਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਵੀ ਇਸ ਵਾਇਰਸ ਨਾਲ 1 ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲ ਕਾਲਜ, ਸ਼ਾਪਿੰਗ ਮਾਲ, ਜਿੰਮ, ਸਬਜੀ ਮੰਡੀਆਂ, ਅਦਾਲਤਾਂ ਆਦਿ 31 ਮਾਰਚ ਤੱਕ ਬੰਦ ਰੱਖਣ ਲਈ ਅਡਵਾਇਜ਼ਰੀ ਵੀ ਜਾਰੀ ਕਰ ਰੱਖੀ ਹੈ। -PTC News

Related Post