ਅਧਿਆਪਕ ਬਣਨ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ! ਹੁਣ TET ਦੀ ਮਾਨਤਾ ਹੋਵੇਗੀ ਉਮਰ ਭਰ

By  Baljit Singh June 3rd 2021 02:49 PM -- Updated: June 3rd 2021 03:15 PM

ਨਵੀਂ ਦਿੱਲੀ: ਅਧਿਆਪਕ ਬਣਨ ਦੇ ਇੱਛਕ ਨੌਜਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਲਈ ਮਾਨਤਾ ਨੂੰ ਸੱਤ ਦੀ ਬਜਾਏ ਪੂਰੀ ਉਮਰ ਕਰ ਦਿੱਤਾ ਹੈ। ਸਿੱਖਿਆ ਮੰਤਰਾਲਾ ਨੇ ਅੱਜ ਇਹ ਹੁਕਮ ਜਾਰੀ ਕੀਤਾ ਹੈ।

ਪੜੋ ਹੋਰ ਖਬਰਾਂ: ਯੂਪੀ ‘ਚ ਵੀ ਰੱਦ ਹੋਈ 12ਵੀਂ ਦੀ ਪ੍ਰੀਖਿਆ, ਕੋਰੋਨਾ ਸੰਕਟ ਵਿਚਾਲੇ 26 ਲੱਖ ਵਿਦਿਆਰਥੀਆਂ ਨੂੰ ਰਾਹਤ

ਹੁਣ ਇਕ ਵਾਰ ਟੀਈਟੀ ਪਾਸ ਕਰਨ ਉੱਤੇ ਇਹ ਜੀਵਨ ਭਰ ਲਈ ਵੈਲਿਡ ਰਹੇਗਾ। ਸਿੱਖਿਆ ਮੰਤਰਾਲਾ ਦੇ ਇਸ ਫੈਸਲੇ ਨਾਲ ਅਧਿਆਪਕ ਦੀ ਨੌਕਰੀ ਦਾ ਸੁਫ਼ਨਾ ਵੇਖਣ ਵਾਲਿਆਂ ਲੱਖਾਂ ਨੌਜਵਾਨਾਂ ਨੂੰ ਫਾਇਦਾ ਹੋਵੇਗਾ। ਸਿੱਖਿਆ ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਇਹ ਵਿਵਸਥਾ 2011 ਤੋਂ ਲਾਗੂ ਹੋਵੇਗੀ। ਹੁਣ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਿਨ੍ਹਾਂ ਦੇ ਸੂਬਾ ਉਮੀਦਵਾਰਾਂ ਦਾ ਟੀਈਟੀ ਸਰਟੀਫਿਕੇਟ ਸੱਤ ਸਾਲ ਬਾਅਦ ਖ਼ਤਮ ਹੋ ਰਿਹਾ ਹੈ, ਉਨ੍ਹਾਂ ਨੂੰ ਨਵੇਂ ਸਰਟੀਫਿਕੇਟ ਜਾਰੀ ਕਰਨੇ ਹੋਣਗੇ।

ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ

-PTC News

Related Post