ਵਿਦੇਸ਼ਾਂ 'ਚ ਵੱਸੇ ਪੰਜਾਬੀਆਂ ਨੇ ਜਤਾਇਆ ਖੇਤੀ ਕਾਨੂੰਨਾ ਦਾ ਵਿਰੋਧ, ਕਈ ਥਾਵਾਂ 'ਤੇ ਕੱਢੀਆਂ ਰੈਲੀਆਂ

By  Jagroop Kaur December 2nd 2020 05:03 PM

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ਼ ਦੇਸ਼ ਭਰ ਵਿਚ ਦਿੱਲੀ ਸਰਹੱਦ 'ਤੇ ਪੰਜਾਬ-ਹਰਿਆਣਾ ਦੇ ਹਜ਼ਾਰਾਂ ਕਿਸਾਨ ਬੀਤੇ ਕਈ ਦਿਨਾਂ ਤੋਂ ਸੜਕਾਂ 'ਤੇ ਹਨ। ਇਹ ਅੰਦੋਲਨ ਹੁਣ ਸਿਰਫ ਪੰਜਾਬ ਅਤੇ ਦੇਸ਼ ਦਾ ਏ ਨਹੀਂ , ਬਲਕਿ ਵਿਦੇਸ਼ਾਂ ਤੋਂ ਵੀ ਇਸ ਅੰਦੋਲਨ ਦਾ ਸਮਰਥਨ ਵੱਧ ਰਿਹਾ ਹੈ ਅਤੇ ਲੋਕ ਲਹਿਰ ਲੱਗੀ ਹੋਈ ਹੈ। ਪੰਜਾਬ ਦੇ ਕਿਸਾਨਾਂ ਦਾ ਕੇਂਦਰ ਖਿਲਾਫ ਵਧੀਆ ਰੋਸ ਹੁਣ ਦਿੱਲੀ ਦੀ ਸਰਹੱਦ ਤੋਂ ਹੁੰਦਾ ਹੋਇਆ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਵੀ ਜਾ ਪਹੁੰਚੀਆਂ ਹਨ।

ਕੈਨੇਡਾ : ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਰਹਿ ਰਹੇ ਪੰਜਾਬੀ ਮੂਲ ਦੇ ਲੋਕਾਂ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਦੋ ਕਾਰ ਰੈਲੀਆਂ ਹੋਣਗੀਆਂ। ਇਹ ਰੈਲੀਆਂ ਬ੍ਰੈਮਪਟਨ ਅਤੇ ਸਰੀ ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਬ੍ਰੈਮਪਟਨ ਓਂਟਾਰੀਓ ਸੂਬੇ ਵਿਚ ਹੈ। ਦੋਹਾਂ ਸ਼ਹਿਰਾਂ ਵਿਚ ਪੰਜਾਬ ਦੇ ਕਈ ਲੋਕਾਂ ਦੇ ਘਰ ਹਨ।

ਸਰੀ :ਸਰੀ ਸ਼ਹਿਰ ਵਿਚ ਕਾਰ ਰੈਲੀ ਕਿਸਾਨਾਂ ਦੀ ਮੰਗ ਦੇ ਸਮਰਥਨ 'ਚ ਆਯੋਜਿਤ ਕੀਤੀ ਜਾ ਰਹੀ ਹੈ। ਉਸ ਨੂੰ 'ਪੰਜਾਬ ਕਿਸਾਨ ਮੋਰਚਾ ਰੈਲੀ' ਨਾਮ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੇ ਆਯੋਜਕ ਹਰਬੰਸ ਸਿੰਘ ਨੇ ਕਿਹਾ ਕਿ 5 ਦਸੰਬਰ ਨੂੰ ਬ੍ਰੈਮਪਟਨ ਵਿਚ ਰੈਲੀ ਕੱਢੀ ਜਾਵੇਗੀ।ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਗੱਲ ਸੁਣੇ ਅਤੇ ਉਹਨਾਂ ਦੀਆਂ ਚਿੰਤਾਵਾ ਦਾ ਹੱਲ ਕੱਢੇ। ਕੈਨੇਡਾ ਵਿਚ ਰਹਿੰਦੇ ਕਈ ਪੰਜਾਬੀਆਂ ਦੀ ਜ਼ਮੀਨ ਉਹਨਾਂ ਨੂੰ ਵਾਪਸ ਮਿਲ ਗਈ ਹੈ ਅਤੇ ਉਹ ਵੀ ਇਹਨਾਂ ਕਾਨੂੰਨਾਂ ਨਾਲ ਪ੍ਰਭਾਵਿਤ ਹਨ।

ਆਸਟ੍ਰੇਲੀਆ

ਉੱਥੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਵੀ ਭਾਰਤੀ ਮੂਲ ਦੇ ਲੋਕਾਂ ਵੱਲੋਂ ਕਿਸਾਨਾਂ ਦੀ ਮੰਗ ਦੇ ਸਮਰਥਨ ਵਿਚ ਇਕ ਛੋਟਾ ਜਿਹਾ ਵਿਰੋਧ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਆਸਟ੍ਰੇਲੀਆਈ ਸੰਸਦ ਵਿਚ ਵੀ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ।Prem Singh Chandumajra Condemns Statements Of Manohar Lal Khattar And Ravneet Bittu

ਕੇਂਦਰ ਵੱਲੋਂ ਬ੍ਰਿਸਬੇਨ ਦੇ ਜਿਲਮੇਅਰ ਵਿਖੇ ਹਰਜਾਪ ਸਿੰਘ ਭੰਗੂ ਨੇ ਤਕਰੀਰ 'ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਹੀ ਕੇਂਦਰ ਵੱਲੋਂ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਇਹ ਲੋਕਤੰਤਰ ਦਾ ਘਾਣ ਤੇ ਨਿੰਦਣਯੋਗ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਬਾਬਤ ਸਾਡੇ ਪੁਰਖਿਆਂ ਦੀਆਂ ਮਿਹਨਤਾਂ ਨਾਲ ਕਮਾਈਆਂ ਜ਼ਮੀਨਾਂ ‘ਤੇ ਕਬਜ਼ਾ ਜਮਾਉਣਾ ਚਾਹੁੰਦੀ ਹੈ। ਪਰ ਅਸੀਂ ਇਹ ਨੀਤੀਆਂ ਨੂੰ ਸਿਰੇ ਨਹੀਂ ਚੜ੍ਹਨ ਦਿਆਂਗੇ।

Related Post