ਨਰਸਾਂ ਨੇ ਹਸਪਤਾਲ 'ਚ ਮਸਤੀ ਕਰਦਿਆਂ ਬਣਾਇਆ TikTok , ਵੀਡੀਓ ਵਾਇਰਲ

By  Shanker Badra June 28th 2019 07:39 PM

ਨਰਸਾਂ ਨੇ ਹਸਪਤਾਲ 'ਚ ਮਸਤੀ ਕਰਦਿਆਂ ਬਣਾਇਆ TikTok , ਵੀਡੀਓ ਵਾਇਰਲ:ਓਡੀਸ਼ਾ : ਓਡੀਸ਼ਾ ਦੇ ਮਲਕਾਨਗਿਰਿ ਦੇ ਜ਼ਿਲ੍ਹਾ ਹਸਪਤਾਲ ਦੇ ਸੀਡੀਐਮਓ ਅਜਿਤ ਕੁਮਾਰ ਮੋਹੰਤੀ ਨੇ ਹਸਪਤਾਲ ਦੀ ਵਿਸ਼ੇਸ਼ ਨਵਜਾਤ ਸ਼ਿਸ਼ੂ ਦੇਖਭਾਲ ਇਕਾਈ (ਐਸਐਨਸੀਯੂ) ਦੇ ਅੰਦਰ ਵੱਡੀ ਲਾਪਰਵਾਹੀ ਵਰਤਣ ਅਤੇ ਟਿਕ-ਟਾਕ ਵੀਡੀਓ ਬਣਾਉਣ ਕਾਰਨ ਕੁਝ ਨਰਸਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। [caption id="attachment_312579" align="aligncenter" width="300"]Nurses Recorded TikTok Videos In Odisha Hospital
ਨਰਸਾਂ ਨੇ ਹਸਪਤਾਲ 'ਚ ਮਸਤੀ ਕਰਦਿਆਂ ਬਣਾਇਆ TikTok , ਵੀਡੀਓ ਵਾਇਰਲ[/caption] ਦਰਅਸਲ ਹਸਪਤਾਲ 'ਚ ਕੁੱਝ ਨਰਸਾਂ ਨੇ ਟਿਕ-ਟਾਕ 'ਤੇ ਵੀਡੀਓ ਬਣਾਈ ਸੀ ,ਜਿਸ ਤੋਂ ਬਾਅਦ ਇਹ ਵੀਡੀਓ ਐਨੀ ਵਾਇਰਲ ਹੋ ਗਈ ,ਜਿਸ ਤੋਂ ਬਾਅਦ ਵਿਭਾਗ ਨੂੰ ਕਾਰਵਾਈ ਕਰਨੀ ਪਈ ਹੈ।ਇਸ ਵੀਡੀਓ 'ਚ ਇਹ ਸਾਰੀਆਂ ਨਰਸਾਂ ਆਪਣੀ ਅਧਿਕਾਰਤ ਵਰਦੀ 'ਚ ਐਸਐਨਸੀਯੂ ਦੇ ਅੰਦਰ ਗਾਉਂਦੇ, ਨੱਚਦੇ ਅਤੇ ਮਸਤੀ ਕਰਦੀਆਂ ਹੋਈਆਂ ਦਿੱਖ ਰਹੀਆਂ ਹਨ।ਇਸ ਵੀਡੀਓ 'ਚ ਹਸਪਤਾਲ ਦੇ ਬੈੱਡ ਅਤੇ ਮਰੀਜ਼ ਵੀ ਦਿੱਖ ਰਹੇ ਹਨ। [caption id="attachment_312581" align="aligncenter" width="300"]Nurses Recorded TikTok Videos In Odisha Hospital
ਨਰਸਾਂ ਨੇ ਹਸਪਤਾਲ 'ਚ ਮਸਤੀ ਕਰਦਿਆਂ ਬਣਾਇਆ TikTok , ਵੀਡੀਓ ਵਾਇਰਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਰਸਿਮਰਤ ਕੌਰ ਬਾਦਲ ਨੇ ਲਾਡੋਵਾਲ ਫੂਡ ਪਾਰਕ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਨੂੰ 31 ਜੁਲਾਈ ਤੱਕ ਦੀ ਦਿੱਤੀ ਮੋਹਲਤ ਇਸ ਸਬੰਧੀ ਐਡੀਸ਼ਨਲ ਜ਼ਿਲ੍ਹਾ ਮੈਡੀਕਲ ਅਫ਼ਸਰ ਅਤੇ ਹਸਪਤਾਲ ਦੇ ਇੰਚਾਰਜ ਤਪਨ ਕੁਮਾਰ ਡਿੰਡਾ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਲੋੜੀਂਦੀ ਕਾਰਵਾਈ ਲਈ ਜਾਂਚ ਰਿਪੋਰਟ ਸੌਂਪੀ ਜਾਵੇਗੀ। ਸੀਡੀਐਮਓ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। -PTCNews

Related Post